ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਮੰਗਲ’ ਦਾ ਟ੍ਰੇਲਰ ਰਿਲੀਜ਼
Published : Jul 18, 2019, 4:19 pm IST
Updated : Jul 18, 2019, 4:25 pm IST
SHARE ARTICLE
Akshay Kumar's movie 'Mission Mangal' trailer release
Akshay Kumar's movie 'Mission Mangal' trailer release

ਫਿਲਮ ਵਿੱਚ ਅਕਸ਼ੇ ਇੱਕ ਸਾਇੰਟਿਸਟ ਬਣੇ ਹਨ। ਉਹ ਰਾਕੇਸ਼ ਧਵਨ ਦਾ ਰੋਲ ਨਿਭਾ ਰਹੇ ਹਨ

ਅਕਸ਼ੇ ਕੁਮਾਰ ਦੀ ਅਪਕਮਿੰਗ ਫਿਲਮ ‘ਮਿਸ਼ਨ ਮੰਗਲ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਅਕਸ਼ੇ ਕੁਮਾਰ ਨੇ ਇੱਕ ਟਵੀਟ ਦੇ ਜ਼ਰੀਏ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਹੈ।  ਟ੍ਰੇਲਰ ਜਾਰੀ ਕਰਦੇ ਹੋਏ ਅਕਸ਼ੇ ਨੇ ਲਿਖਿਆ, ਇਹ ਸਿਰਫ ਇੱਕ ਕਹਾਣੀ ਨਹੀਂ ਬਲਕਿ ਮਿਸਾਲ ਹੈ। ਉਸ ਨਾਮੁਮਕਿਨ ਸੁਪਨੇ ਦੀ ਜਿਸ ਨੂੰ ਸੰਭਵ ਕੀਤਾ ਇੰਡੀਆ ਨੇ। ਆਪਣੇ ਟਵੀਟ ਵਿੱਚ ਅਦਾਕਾਰ ਨੇ ਫਿਲਮ ਦੇ ਕਲਾਕਾਰਾਂ ਨੂੰ ਟੈਗ ਵੀ ਕੀਤਾ ਹੈ। ਟ੍ਰੇਲਰ ਦੀ ਸ਼ੁਰੂਆਤ ਹੁੰਦੀ ਹੈ ਅਕਸ਼ੇ ਦੇ ਇੱਕ ਡਾਇਲਾਗ ਦੇ ਨਾਲ, ‘ਬਿਨਾਂ ਐਕਸਪੈਰੀਮੈਂਟ  ਦੇ ਕੋਈ ਸਾਇੰਸ ਨਹੀਂ ਹੈ। ਜੇਕਰ ਅਸੀ ਐਕਸਪੈਰੀਮੈਂਟ ਨਹੀਂ ਕਰਾਂਗੇ ਤਾਂ ਸਾਨੂੰ ਆਪਣੇ ਆਪ ਨੂੰ ਸਾਇੰਟਿਸਟ ਕਹਿਣ ਦਾ ਕੋਈ ਹੱਕ ਨਹੀਂ ਹੈ’। 

 



 

 

ਫਿਲਮ ਵਿੱਚ ਅਕਸ਼ੇ ਇੱਕ ਸਾਇੰਟਿਸਟ ਬਣੇ ਹਨ। ਉਹ ਰਾਕੇਸ਼ ਧਵਨ ਦਾ ਰੋਲ ਨਿਭਾ ਰਹੇ ਹਨ। ਟ੍ਰੇਲਰ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਅਕਸ਼ੇ ਘੱਟ ਤਜੁਰਬੇ ਵਾਲੇ ਸਾਇੰਟਿਸਟਸ ਦੇ ਨਾਲ ਇੱਕ ਸੇਟੇਲਾਈਟ ਲਾਂਚ ਕਰਦੇ ਹਨ। ਫਿਲਮ ਦਾ ਟ੍ਰੇਲਰ ਕਾਫ਼ੀ ਦਮਦਾਰ ਹੈ। ਇਸ ਤੋਂ ਪਹਿਲਾਂ ਫਿਲਮ ਦਾ ਪੋਸਟਰ ਅਤੇ ਟੀਜ਼ਰ ਜਾਰੀ ਕੀਤਾ ਜਾ ਚੁੱਕਿਆ ਹੈ। ਇਹ ਫਿਲਮ ਆਕਾਸ਼ ਵਿੱਚ ਭਾਰਤ ਦੇ ਪਹਿਲੇ ਮੰਗਲ ਯਾਨ ਨੂੰ ਭੇਜਣ ਦੇ ਮਿਸ਼ਨ ਉੱਤੇ ਆਧਾਰਿਤ ਹੋਵੇਗੀ।



 

ਫਿਲਮ ਵਿਚ ਅਕਸ਼ੇ ਤੋਂ ਇਲਾਵਾ ਸ਼ਰਮਨ ਜੋਸ਼ੀ, ਤਾਪਸੀ ਪੰਨੂ, ਵਿਦਿਆ ਬਾਲਨ, ਸੋਨਾਕਸ਼ੀ ਸਿਨਹਾ, ਨਿਤਿਆ ਮੇਨਨ, ਕੀਰਤੀ ਕੁਲਹਰੀ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਫਿਲਮ ਨੂੰ ਲੈ ਕੇ ਅਕਸ਼ੇ ਕਾਫ਼ੀ ਐਕਸਾਇਟਡ ਹਨ ਕਿਉਂਕਿ ਅਜਿਹਾ ਕਿਰਦਾਰ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਨਿਭਾਇਆ ਹੈ। ਟ੍ਰੇਲਰ ਰਿਲੀਜ਼ ਤੋਂ ਪਹਿਲਾਂ ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਸੀ ਜਿਸ ਵਿੱਚ ਫਿਲਮ ਦੇ ਲਗਭਗ ਸਾਰੇ ਕਿਰਦਾਰ ਨਜ਼ਰ ਆ ਰਹੇ ਸਨ।

Akshay Kumar's movie 'Mission Mangal' trailer releaseAkshay Kumar's movie 'Mission Mangal' trailer release

ਤਸਵੀਰ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਲਿਖਿਆ ਸੀ, ਸਭ ਠੀਕ ਹੈ। ਅਕਸ਼ੇ ਆਪਣੀ ਇਸ ਫਿਲਮ ਨੂੰ ਲੈ ਕੇ ਕਾਫ਼ੀ ਇਮੋਸ਼ਨਲ ਹਨ। ਫਿਲਮ ਦਾ ਪਹਿਲਾ ਪੋਸਟਰ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਟਵੀਟ ਦੇ ਜ਼ਰੀਏ ਦੱਸਿਆ ਸੀ ਕਿ ਉਨ੍ਹਾਂ ਨੇ ਇਸ ਫਿਲਮ ਵਿੱਚ ਕੰਮ ਕਿਉਂ ਕੀਤਾ।  ਅਕਸ਼ੇ ਨੇ ਕਿਹਾ ਸੀ ਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀ ਬੇਟੀ ਅਤੇ ਉਸ ਦੀ ਉਮਰ ਦੇ ਬੱਚੇ ਦੇਸ਼ ਦੀ ਇਸ ਅਚੀਵਮੈਂਟ ਤੋਂ ਵਾਕਿਫ ਹੋਣ, ਤਾਂਕਿ ਉਨ੍ਹਾਂ ਨੂੰ ਪ੍ਰੇਰਨਾ ਮਿਲੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement