ਇਸ ਲੜਕੇ ਨੂੰ ਕਿਉਂ ਦਸਿਆ ਜਾ ਰਿਹਾ ਹੈ ਰਾਨੂੰ ਮੰਡਲ ਦੇ ਬੇਟਾ?
Published : Sep 6, 2019, 11:25 am IST
Updated : Sep 6, 2019, 11:29 am IST
SHARE ARTICLE
Viral video new boy singing kumar sanu song going viral on facebook and youtube
Viral video new boy singing kumar sanu song going viral on facebook and youtube

ਜਾਣੋ ਪੂਰੀ ਜਾਣਕਾਰੀ

ਨਵੀਂ ਦਿੱਲੀ: ਰਾਨੂ ਮੰਡਲ ਦੀ ਆਵਾਜ਼ ਤਾਂ ਇਹਨਾਂ ਦਿਨਾਂ ਵਿਚ ਸੋਸ਼ਲ ਮੀਡੀਆ ਤੇ ਹਰ ਜਗ੍ਹਾ ਗੂੰਜ ਰਹੀ ਹੈ। ਰਾਤੋਂ ਰਾਤ ਸਟਾਰ ਬਣੀ ਰਾਨੂ ਦੇ ਕੁੱਝ ਹੀ ਦਿਨਾਂ ਵਿਚ ਲੱਖਾਂ ਕਰੋੜਾਂ ਫੈਨ ਬਣ ਚੁੱਕੇ ਹਨ। ਇੱਥੋਂ ਤਕ ਕਿ ਨੈਗੇਟਿਵ ਕਮੈਂਟ ਕਰਨ ਤੇ ਲੋਕਾਂ ਨੇ ਲਤਾ ਮੰਗੇਸ਼ਕਰ ਨੂੰ ਵੀ ਸੋਸ਼ਲ ਮੀਡੀਆ ਤੇ ਜਵਾਬ ਦੇਣ ਲੱਗੇ ਹਨ। ਸੋਸ਼ਲ ਮੀਡੀਆ ਤੇ ਇਕ ਹੋਰ ਵੀਡੀਉ ਜਨਤਕ ਹੋ ਰਹੀ ਹੈ ਜਿਸ ਵਿਚ ਸੋਸ਼ਲ ਮੀਡੀਆ ਤੇ ਰਾਨੂ ਮੰਡਲ ਦਾ ਬੇਟਾ ਦਸਿਆ ਜਾ ਰਿਹਾ ਹੈ।

BoyBoy

ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂ ਕਿ ਸਧਾਰਨ ਜਿਹੇ ਦਿਸਣ ਵਾਲੇ ਇਸ ਲੜਕੇ ਦੀ ਆਵਾਜ਼ ਵੀ ਬਹੁਤ ਰਸ ਹੈ। ਪਰ ਇਸ ਵੀਡੀਉ ਦੀ ਅਜੇ ਕੋਈ ਪੁਸ਼ਟੀ ਨਹੀਂ ਹੋਈ। ਇਸ ਲੜਕੇ ਨੇ ਦੋ ਗਾਣੇ ਸੁਣਾਏ ਹਨ। ਜਿਵੇਂ ਰਾਨੂ ਮੰਡਲ ਨੂੰ ਲਤਾ ਮੰਗੇਸ਼ਕਰ ਦੀ ਕਾਪੀ ਦਸਿਆ ਜਾ ਰਿਹਾ ਸੀ ਉਸੇ ਤਰ੍ਹਾਂ ਇਸ ਲੜਕੇ ਨੂੰ ਸਿੰਗਰ ਕੁਮਾਰ ਸ਼ਾਨੂ ਦੀ ਕਾਪੀ ਦਸਿਆ ਜਾ ਰਿਹਾ ਹੈ। ਯੂਟਿਊਬ ਤੋਂ ਲੈ ਕੇ ਫੇਸਬੁਕ ਤਕ ਇਸ ਲੜਕੇ ਦੀ ਵੀਡੀਉ ਸੋਸ਼ਲ ਮੀਡੀਆ ਤੇ ਬਹੁਤ ਜਨਤਕ ਹੋ ਰਹੀ ਹੈ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ। 

ਇਸ ਵੀਡੀਉ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਹਾਲਾਂਕਿ ਹੁਣ ਤਕ ਇਸ ਲੜਕੇ ਦਾ ਨਾਮ ਪਤਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੈ। ਅਜਿਹੇ ਵਿਚ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਲੜਕੇ ਨੂੰ ਵੀ ਰਾਨੂ ਮੰਡਲ ਵਰਗਾ ਮੌਕਾ ਮਿਲੇਗਾ ਜਾਂ ਨਹੀਂ। ਜੇ ਗੱਲ ਕਰੀਏ ਰਾਨੂ ਮੰਡਲ ਦੀ ਤਾਂ ਉਹ ਹੁਣ ਬਾਲੀਵੁੱਡ ਵਿਚ ਬਤੌਰ ਸਿੰਗਰ ਡੈਬਿਊ ਕਰ ਚੁੱਕੀ ਹੈ।

ਉਹਨਾਂ ਨੂੰ ਇਕ ਰਿਐਲਿਟੀ ਸ਼ੋਅ ਤੇ ਗਾਉਂਦੇ ਦੇਖ ਸੰਗੀਤਕਾਰ ਹਿਮੇਸ਼ ਰੇਸ਼ਮੀਆਂ ਨੇ ਅਪਣੀ ਫ਼ਿਲਮ ਹੈਪੀ ਹਾਰਡੀ ਅਤੇ ਹੀਰ ਵਿਚ ਗਾਣਾ ਗਾਉਣ ਦਾ ਮੌਕਾ ਦਿੱਤਾ ਹੈ। ਇਸ ਫ਼ਿਲਮ ਲਈ ਰਾਨੂ ਨੇ ਹਿਮੇਸ਼ ਨਾਲ ਇਕ ਨਹੀਂ ਬਲ ਕਿ ਤਿੰਨ ਗਾਣੇ ਰਿਕਾਰਡ ਕਰ ਲਏ ਹਨ। ਅਜਿਹੀਆਂ ਖ਼ਬਰਾਂ ਵੀ ਹਨ ਕਿ ਰਾਨੂ ਨੂੰ ਇੰਡਸਟਰੀ ਦੇ ਕਈ ਆਫਰ ਆਉਣੇ ਵੀ ਸ਼ੁਰੂ ਹੋ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement