ਬਿਨੂੰ ਢਿੱਲੋਂ ਨੇ ਢੋਲ 'ਤੇ ਭੰਗੜਾ ਪਾ ਕੇ ਕੀਤੀ ਮਸਤੀ, ਦੇਖੋ ਵੀਡੀਉ
Published : Aug 16, 2019, 12:50 pm IST
Updated : Aug 22, 2019, 3:27 pm IST
SHARE ARTICLE
Nauakr Vahuti Da
Nauakr Vahuti Da

ਇਸ ਵੀਡੀਉ ਵਿਚ ਉਹ ਬਹੁਤ ਖੁਸ਼ ਨਜ਼ਰ ਆ ਰਹੇ ਹਨ।

ਜਲੰਧਰ: ਜਦੋਂ ਵੀ ਅਸੀਂ ਪੋਲੀਵੁਡ ਵਿਚ ਮਨੋਰੰਜਨ ਦੀ ਗੱਲ ਕਰਦੇ ਹਾਂ ਤਾਂ ਹਰ ਵਾਰੀ ਇਕੋ ਨਾਂ ਸਾਮਣੇ ਆਉਂਦਾ ਹੈ ਉਹ ਹੈ ਬਿੰਨੂੰ ਢਿੱਲੋਂ| ਜੀ ਹਾਂ ਬਿੰਨੂੰ ਢਿੱਲੋਂ ਦੀ ਅਗਲੀ ਆਉਣ ਵਾਲੀ ਫਿਲਮ ਦਾ ਨਾਂ ਹੈ ‘ਨੌਕਰ ਵਹੁਟੀ ਦਾ ਇਸ ਫਿਲਮ ਦਾ ਪੋਸਟਰ ਰਿਲੀਜ਼ ਕਰ ਦਿਤਾ ਗਿਆ ਹੈ ਅਤੇ ਫ਼ਿਲਮ 23 ਅਗਸਤ ਨੂੰ ਰਿਲੀਜ਼ ਹੋਵੇਗੀ| ਇਸ ਵਾਰ ਫਿਲਮ ਬਿੰਨੂੰ ਢਿੱਲੋਂ ਦੀ ਹੈ| ਫਿਲਮ ਵਿਚ ਮਨੋਰੰਜਨ ਦੀ ਬਿਲਕੁਲ ਘਾਟ ਨੀ ਹੋਣ ਵਾਲੀ ਅਤੇ ਸਮੀਪ ਕੰਗ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ|

Binnu DhillonBinnu Dhillon

ਦਸ ਦਈਏ ਕਿ ਬਿਨੂੰ ਢਿੱਲੋਂ ਨੇ ਹਾਲ ਹੀ ਵਿਚ ਅਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ਤੇ ਵੀਡੀਉ ਅਪਲੋਡ ਕੀਤੀ ਹੈ। ਉਸ ਵੀਡੀਉ ਵਿਚ ਉਹ ਅਤੇ ਉਹਨਾਂ ਨਾਲ ਕੁੱਝ ਹੋਰ ਲੋਕ ਭੰਗੜਾ ਪਾ ਰਹੇ ਹਨ। ਇਸ ਵੀਡੀਉ ਵਿਚ ਉਹ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਉਹ ਅਪਣੀ ਫ਼ਿਲਮ ਨੌਕਰ ਵਹੁਟੀ ਦਾ ਟਾਈਟਲ ਗੀਤ ਗਾ ਕੇ ਭੰਗੜਾ ਪਾ ਰਹੇ ਹਨ। ਉਹਨਾਂ ਕੋਲ ਇਕ ਢੋਲੀ ਵੀ ਖੜ੍ਹਾ ਹੈ ਜੋ ਕਿ ਢੋਲ ਵਜਾ ਰਿਹਾ ਹੈ ਤੇ ਬਾਕੀ ਸਾਰੇ ਨੱਚ ਰਹੇ ਹਨ।

 

 
 
 
 
 
 
 
 
 
 
 
 
 

Naukar Vahuti Da 23rd of August???? @smeepkang @kulrajrandhawaofficial @omjeegroup @filmsrangrezaa

A post shared by Binnu Dhillon (@binnudhillons) on

 

ਉਹਨਾਂ ਦੀ ਇਹ ਵੀਡੀਉ ਸੋਸ਼ਲ ਮੀਡੀਆ ਤੇ ਕਾਫ਼ੀ ਜਨਤਕ ਹੋ ਰਹੀ ਹੈ ਤੇ ਲੋਕਾਂ ਵੱਲੋਂ ਕਮੈਂਟ ਵੀ ਕੀਤੇ ਜਾ ਰਹੇ ਹਨ। ਉਹ ਅਕਸਰ ਅਪਣੇ ਅਕਾਉਂਟ ਤੇ ਇਸ ਫ਼ਿਲਮ ਦੀਆਂ ਪੋਸਟਾਂ ਅਪਲੋਡ ਕਰਦੇ ਰਹਿੰਦੇ ਹਨ। ਉਹ ਸਾਰੇ ਪੂਰੇ ਜੋਸ਼ ਨਾਲ ਨੱਚਦੇ ਨਜ਼ਰ ਆ ਰਹੇ ਹਨ। ਇਸ ਫ਼ਿਲਮ ਦੇ ਪੋਸਟਰ ਤੇ ਟਾਈਟਲ ਗੀਤ ਰਿਲੀਜ਼ ਹੋ ਚੁੱਕੇ ਹਨ। ਇਸ ਫ਼ਿਲਮ ਵਿਚ ਹੋਰ ਵੀ ਬਹੁਤ ਸਾਰੇ ਮਸ਼ਹੂਰ ਅਦਾਕਾਰ ਨਜ਼ਰ ਆਉਣਗੇ।

ਬਿਨੂੰ ਢਿਲੋਂ ਦਾ ਇਸ ਫ਼ਿਲਮ ਵਿਚ ਨਾਮ ਸ਼ਿਵਇੰਦਰ ਹੈ। ਸ਼ਿਵਇੰਦਰ ਇਕ ਪਰਵਾਰਕ ਵਿਅਕਤੀ ਹੈ ਅਤੇ ਉਹ ਇਕ ਗੀਤਕਾਰ ਬਣਨਾ ਚਾਹੁੰਦਾ ਹੈ। ਉਸ ਦੀ ਪਤਨੀ ਚਾਹੁੰਦੀ ਹੈ ਕਿ ਉਹ ਦੋਵਾਂ ਵਿਚੋਂ ਇਕ ਨੂੰ ਚੁਣੇ ਕਿਉਂ ਕਿ ਉਹ ਲੰਮੇ ਤੱਕ ਦੋਵੇਂ ਨਹੀਂ ਟਿਕ ਸਕਦੇ। ਪਰ ਇਸ ਤੋਂ ਪਹਿਲਾਂ ਕਿ ਸ਼ਿਵਇੰਦਰ ਦੋਵਾਂ ਵਿਚੋਂ ਕਿਸੇ ਇਕ ਦੀ ਚੋਣ ਕਰਦਾ ਉਸ ਦੀ ਪਤਨੀ  ਪਹਿਲਾਂ ਹੀ ਛੱਡ ਦਿੰਦੀ ਹੈ ਅਤੇ ਅਪਣੀ ਬੇਟੀ ਮੰਨਤ ਨੂੰ ਨਾਲ ਲੈ ਕੇ ਅਪਣੇ ਮਾਤਾ ਪਿਤਾ ਦੇ ਘਰ ਚਲੀ ਜਾਂਦੀ ਹੈ। ਜਦੋਂ ਉਸ ਦਾ ਸਹੁਰਾ ਪਰਵਾਰ ਉਸ ਨੂੰ ਅਪਣੇ ਘਰ ਨਹੀਂ ਰੱਖਦਾ ਤਾਂ ਉਹ ਡ੍ਰਾਈਵਰ ਬਣ ਕੇ ਜਾਂਦਾ ਹੈ।

Naukar Vahuti DaNaukar Vahuti Da

ਇਹ ਫ਼ਿਲਮ ਇਕ ਪਰਵਾਰਕ, ਮਨੋਰੰਜਨ ਭਰਪੂਰ ਹੈ। ਫ਼ਿਲਮ ਨੂੰ ਪ੍ਰੋਡਿਊਸ ਕਿੱਤਾ ਹੈ ਰੋਹਿਤ ਕੁਮਾਰ, ਸੰਜੀਵ ਕੁਮਾਰ, ਰੂਹੀ, ਆਸ਼ੂ ਮੁਨੀਸ਼ ਸਾਹਨੀ ਅਤੇ ਸਮੀਪ ਕੰਗ ਜੀ ਨੇ| ਬਾਕੀ ਮੂਵੀ ਵਿਚ ਕਿਸ ਤਰਾਂ ਦਾ ਮਸਾਲਾ ਹੋਵੇਗਾ ਇਹ ਤਾਂ ਮੂਵੀ ਦੇਖ ਕੇ ਹੀ ਪਤਾ ਚੱਲ ਸਕੇਗਾ |

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement