
ਕਈ ਮੇਲ ਸਟਾਰਸ ਨੇ ਵੀ ਲਿਆ ਪਲਾਸਟਿਕ ਸਰਜਰੀ ਦਾ ਸਹਾਰਾ
ਅੱਜ ਕੱਲ੍ਹ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ ਉਸ ਦੇ ਲਈ ਕਈ ਰਿਸਕ ਵੀ ਲੈ ਲੈਂਦੇ ਹਨ। ਜੇ ਗੱਲ ਫਿਲਮੀ ਦੁਨੀਆਂ ਦੀ ਕਰੀਏ ਤਾਂ ਸੁੰਦਰ ਦਿਖਣਾ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਫਿਲਮੀ ਦੁਨੀਆਂ ਵਿਚ ਕਈ ਬਾਲੀਵੁੱਡ ਅਦਾਕਾਰਾਂ ਅਜਿਹੀਆਂ ਹਨ ਜਿਨ੍ਹਾਂ ਨੇ ਸੁੰਦਰ ਦਿਖਣ ਲਈ ਪਲਾਸਟਿਕ ਸਰਜਰੀ ਕਰਵਾਈ ਹੈ। ਇਹ ਹੀ ਨਹੀਂ ਕਈ ਮੇਲ ਸਟਾਰਸ ਨੇ ਵੀ ਪਲਾਸਟਿਕ ਸਰਜਰੀ ਦਾ ਸਹਾਰਾ ਲਿਆ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ 5 ਫਿਲਮੀ ਅਦਾਕਾਰਾਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਸੁੰਦਰ ਦਿਖਣ ਲਈ ਪਲਾਸਟਿਕ ਸਜਰੀ ਦਾ ਸਹਾਰਾ ਲਿਆ ਹੈ।
Jhanvi Kapoor
ਜਾਨਵੀ ਕਪੂਰ
ਮਸ਼ਹੂਰ ਅਦਾਕਾਰ ਸ੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਨੇ ਸੁੰਦਰ ਦਿਖਣ ਲਈ ਪਲਾਸਟਿਕ ਸਰਜਰੀ ਦਾ ਸਹਾਰਾ ਲਿਆ। ਇਸ ਵਿਚ ਨੱਕ, ਬੁੱਲ ਆਦਿ ਦੀ ਸਰਜਰੀ ਸ਼ਾਮਲ ਹੈ। ਜੇ ਜਾਨ੍ਹਵੀ ਕਪੂਰ ਦੀਆਂ ਪੁਰਾਣੀਆਂ ਤਸਵੀਰਾਂ ਦੇਖੀਆਂ ਜਾਣ ਤਾਂ ਉਸ ਵਿਚ ਉਸ ਦੀ ਨੱਕ ਗੋਲ ਹੈ ਪਰ ਹੁਣ ਦੀਆਂ ਤਸਵੀਰਾਂ ਵਿਚ ਉਸ ਨੱਕ ਪੂਰੀ ਸ਼ਾਰਪ ਤੇ ਪਤਲੀ ਦਿਖਦੀ ਹੈ। ਜਾਨ੍ਹਵੀ ਨੇ ਆਪਣੇ ਪਾਊਟ ਬਣਾਉਣ ਲਈ ਲਿੱਪ ਸਰਜਰੀ ਵੀ ਕਰਵਾਈ ਤਾਂ ਕੇ ਉਸ ਦੇ ਫੈਨਸ ਕਾਫ਼ੀ ਆਕਰਸ਼ਿਤ ਹੋਣ। ਦੱਸ ਦਈਏ ਕਿ ਜਾਨ੍ਹਵੀ ਦੀ ਮਾਂ ਸ਼੍ਰੀਦੇਵੀ ਨੇ ਵੀ ਅਪਣੇ ਤਿੱਖੇ ਨੈਨ-ਨਕਸ਼ਾ ਲਈ ਕਈ ਸਰਜਰੀਆਂ ਕਰਵਾਈਆਂ ਸਨ।
Alia Bhatt
ਆਲੀਆ ਭੱਟ
ਆਲੀਆ ਭੱਟ ਨੂੰ ਬਾਲੀਵੁੱਡ ਦੀ ਨੌਜਵਾਨ ਟਾਪ ਦੀ ਅਦਾਕਾਰ ਜਾਣਿਆ ਜਾਂਦਾ ਹੈ। ਆਲੀਆ ਨੂੰ ਨੈਚੁਰਲ ਬਿਊਟੀ ਵੀ ਕਿਹਾ ਜਾਂਦਾ ਹੈ ਪਰ ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਆਲੀਆ ਭੱਟ ਨੇ ਆਪਣੀ ਸੁੰਦਰਤਾ ਨੂੰ ਨਿਖਾਰਨ ਲਈ ਪਲਾਸਟਿਕ ਸਰਜਰੀ ਦਾ ਸਹਾਰਾ ਲਿਆ ਹੈ। ਰਿਪੋਰਟ ਦੇ ਮੁਤਾਬਿਕ ਮਹੇਸ਼ ਭੱਟ ਦੀ ਲਾਡਲੀ ਆਲੀਆ ਭੱਟ ਨੇ ਲਿੱਪ ਸਰਜਰੀ, ਫੇਸ ਸਰਜਰੀ ਅਤੇ ਨੱਕ ਦੀ ਸਰਜਰੀ ਕਰਵਾਈ ਹੈ। ਅਪਣੀ ਡੈਬਿਊ ਫਿਲਮ ਸਟੂਡੈਂਟ ਆਫ਼ ਦੀ ਯੀਅਰ ਤੋਂ ਬਾਅਦ ਆਲੀਆ ਭੱਟ ਨੇ ਆਪਣੇ ਚਿਹਰੇ ਵਿਚ ਕਾਫ਼ੀ ਬਦਲਾਅ ਕਰਵਾਏ ਹਨ।
Ranbir Kapoor
ਰਣਬੀਰ ਕਪੂਰ
ਨੌਜਵਾਨਾਂ ਦੇ ਦਿਲਾਂ ਦੀ ਧੜਕਣ ਰਣਬੀਰ ਕਪੂਰ ਵੀ ਸਰਜਰੀ ਕਰਵਾਉਣ ਵਿਚ ਪਿੱਛੇ ਨਹੀਂ ਹਨ। ਰਣਬੀਰ ਨੇ ਆਪਣੇ ਜਵਾਨੀ ਦੇ ਦਿਨਾਂ ਵਿਚ ਅਪਣੇ ਝੜਦੇ ਵਾਲਾਂ ਦੀ ਸਮੱਸਿਆ ਦਾ ਸਾਹਮਣਾ ਕੀਤਾ ਹੈ। ਸਾਲ 2007 ਵਿਚ ਅਜਬ ਪ੍ਰੇਮ ਦੀ ਗਜਬ ਕਹਾਣੀ ਦੇ ਦੌਰਾਨ ਉਹਨਾਂ ਦੇ ਵਾਲਾਂ ਦਾ ਗੰਜਾਪਨ ਸਾਫ਼ ਦਿਖਦਾ ਸੀ। ਜਿਸ ਤੋਂ ਬਾਅਦ ਰਣਬੀਰ ਨੇ ਹੇਅਰ ਟ੍ਰਾਂਸਪਲਾਂਟ ਕਰਵਾਏ ਸਨ ਜਿਸ ਤੋਂ ਬਾਅਦ ਉਹਨਾਂ ਦੀ ਲੁੱਕ ਵਿਚ ਕਾਫ਼ੀ ਬਦਲਾਅ ਦੇਖਿਆ ਗਿਆ।
Karishma Kapoor
ਕਰਿਸ਼ਮਾ ਕਪੂਰ
ਕਪੂਰ ਖਾਨਦਾਨ ਦੀ ਲਾਡਲੀ ਧੀ ਕਰਿਸ਼ਮਾ ਕਪੂਰ ਨੇ ਅਪਣੀਆਂ ਕਈ ਚੰਗੀਆਂ ਫਿਲਮਾਂ ਕਰ ਕੇ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਈ ਪਰ ਫਿਰ ਉਹ ਕੁੱਝ ਸਮੇਂ ਲਈ ਫਿਲਮਾਂ ਦੀ ਦੁਨੀਆਂ ਤੋਂ ਗਾਇਬ ਹੋ ਗਈ ਹਾਲਾਂਕਿ ਕਰਿਸ਼ਮਾ ਦੋ ਵਾਰ ਬਾਲੀਵੁੱਡ 'ਚ ਵਾਪਸ ਆਉਣ ਦੀ ਕੋਸ਼ਿਸ਼ ਕਰ ਚੁੱਕੀ ਹੈ। ਕਰਿਸ਼ਮਾ ਨੇ ਵੀ ਬਾਲੀਵੁੱਡ 'ਚ ਵਾਪਸ ਜਾਣ ਲਈ ਜਵਾਨ ਦਿਖਣ ਦੀ ਕੋਸ਼ਿਸ਼ ਕੀਤੀ ਜਿਸ ਦੇ ਲਈ ਉਸ ਨੇ ਕਈ ਵਾਰ ਕਾਸਮੈਟਿਕ ਸਰਜਰੀ ਕਰਵਾਈ।
Shahid Kapoor
ਸ਼ਾਹਿਦ ਕਪੂਰ
ਫਿਲਮ ਕਬੀਰ ਸਿੰਘ ਦੀ ਸਫ਼ਲਤਾ ਨੇ ਸ਼ਾਹਿਦ ਕਪੂਰ ਨੂੰ ਅੱਗੇ ਵਧਣ ਵਿਚ ਕਾਫ਼ੀ ਵੱਡਾ ਦਿਲਾਸਾ ਦਿੱਤਾ। ਹਾਲਾਂਕਿ ਕਿ ਕਰੀਅਰ ਦੀ ਸ਼ੁਰੂਆਤ ਵਿਚ ਸ਼ਾਹਿਦ ਕਪੂਰ ਅਪਣੇ ਨੱਕ ਦੀ ਸ਼ੇਪ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਸਨ ਜਿਸ ਤੋਂ ਬਾਅਦ ਉਹਨਾਂ ਨੇ ਰਹੀਨੋਪਲਾਸਟੀ ਦੇ ਜ਼ਰੀਏ ਅਪਣੇ ਨੱਕ ਦੀ ਸ਼ੇਪ ਨੂੰ ਸ਼ਾਰਪ ਕਰਵਾਇਆ ਸੀ।