
ਸੋਮਵਾਰ ਨੂੰ ਕਰਨ ਨੇ ਇਸ ਸੀਜ਼ਨ ਦੇ ਤੀਜੇ ਐਪੀਸੋਡ ਦਾ ਪ੍ਰੋਮੋ ਸਾਂਝਾ ਕੀਤਾ
Sara Ali Khan, Koffee With Karan: ਮੁੰਬਈ - ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' 'ਚ ਅਦਾਕਾਰ ਅਕਸਰ ਕਈ ਖੁਲਾਸੇ ਕਰਦੇ ਹਨ। ਜਿੱਥੇ ਰਣਵੀਰ ਅਤੇ ਦੀਪਿਕਾ ਸ਼ੋਅ ਦੇ ਸੀਜ਼ਨ 8 ਦੇ ਪਹਿਲੇ ਐਪੀਸੋਡ ਵਿਚ ਇਕੱਠੇ ਨਜ਼ਰ ਆਏ ਸਨ, ਉੱਥੇ ਦਿਓਲ ਭਰਾ ਦੂਜੇ ਐਪੀਸੋਡ ਦਾ ਹਿੱਸਾ ਸਨ। ਹੁਣ ਅਗਲੇ ਐਪੀਸੋਡ 'ਚ ਸਾਰਾ ਅਲੀ ਖਾਨ ਅਤੇ ਅਨੰਨਿਆ ਪਾਂਡੇ ਸੋਫੇ 'ਤੇ ਬੈਠੀਆਂ ਨਜ਼ਰ ਆਉਣਗੀਆਂ। ਦੋਵੇਂ ਪਹਿਲੀ ਵਾਰ ਸ਼ੋਅ 'ਚ ਇਕੱਠੀਆਂ ਹੋਣਗੀਆਂ।
ਸੋਮਵਾਰ ਨੂੰ ਕਰਨ ਨੇ ਇਸ ਸੀਜ਼ਨ ਦੇ ਤੀਜੇ ਐਪੀਸੋਡ ਦਾ ਪ੍ਰੋਮੋ ਸਾਂਝਾ ਕੀਤਾ। ਪ੍ਰੋਮੋ ਦੀ ਸ਼ੁਰੂਆਤ 'ਚ ਕਰਨ ਕਹਿੰਦੇ ਹਨ ਕਿ ਤੁਹਾਡੇ ਦੋਹਾਂ ਦਾ ਸਾਬਕਾ ਬੁਆਏਫ੍ਰੈਂਡ ਸਾਂਝਾ ਹੈ। ਇਸ ਦੇ ਜਵਾਬ 'ਚ ਸਾਰਾ ਦਾ ਕਹਿਣਾ ਹੈ ਕਿ ਸ਼ੋਅ ਸ਼ੁਰੂ ਕਰਨ ਲਈ ਇਹ ਸਭ ਤੋਂ ਵਧੀਆ ਵਿਸ਼ਾ ਹੈ। ਤੁਹਾਨੂੰ ਦੱਸ ਦਈਏ ਕਿ ਸਾਰਾ ਅਤੇ ਅਨੰਨਿਆ ਨੂੰ ਲੈ ਕੇ ਚਰਚਾ ਸੀ ਕਿ ਦੋਹਾਂ ਨੇ ਇਕ ਸਮੇਂ ਕਾਰਤਿਕ ਆਰੀਅਨ ਨੂੰ ਡੇਟ ਕੀਤਾ ਸੀ। ਕਾਰਤਿਕ ਨਾਲ ਸਾਰਾ ਨੇ 'ਲਵ ਆਜ ਕਲ' 'ਚ ਅਤੇ ਅਨੰਨਿਆ ਨੇ 'ਪਤੀ, ਪਤਨੀ ਔਰ ਵੋ' 'ਚ ਕਾਰਤਿਕ ਨਾਲ ਕੰਮ ਕੀਤਾ ਸੀ।
ਪ੍ਰੋਮੋ ਵਿਚ ਅੱਗੇ ਕਰਨ ਨੇ ਸਾਰਾ ਨੂੰ ਪੁੱਛਿਆ ਕਿ ਕੀ ਤੁਸੀਂ ਕ੍ਰਿਕਟਰ ਸ਼ੁਭਮਨ ਗਿੱਲ (Shubman Gill) ਨੂੰ ਡੇਟ ਕਰ ਰਹੇ ਹੋ? ਤਾਂ ਜਵਾਬ ਵਿਚ ਸਾਰਾ ਕਹਿੰਦੀ ਹੈ ਕਿ ਤੁਸੀਂ ਇਹ ਸਵਾਲ ਗਲਤ ਸਾਰਾ ਨੂੰ ਪੁੱਛ ਰਹੇ ਹੋ…ਸਾਰਾ ਕਾ ਸਾਰਾ ਦੁਨੀਆਂ ਗਲਤ ਸਾਰਾ ਕੇ ਪੀਛੇ ਲਗਾ ਹੁਆ ਹੈ''। ਤੁਹਾਨੂੰ ਦੱਸ ਦਈਏ ਕਿ ਕਰਨ ਨੇ ਸਾਰਾ ਅਲੀ ਖਾਨ ਅਤੇ ਸ਼ੁਭਮਨ ਗਿੱਲ ਨੂੰ ਡੇਟ ਕਰਨ ਬਾਰੇ ਪੁੱਛਿਆ ਸੀ ਕਿਉਂਕਿ ਪਿਛਲੇ ਸਾਲ ਸਾਰਾ ਅਲੀ ਖਾਨ ਅਤੇ ਸ਼ੁਭਮਨ ਗਿੱਲ ਦੀ ਇੱਕ ਤਸਵੀਰ ਵਾਇਰਲ ਹੋਈ ਸੀ। ਜਿਸ ਕਰ ਕੇ ਕਰਨ ਜੌਹਰ ਨੇ ਇਹ ਸਵਾਲ ਕੀਤਾ।