ਰਿਤਿਕ ਰੌਸ਼ਨ ਤੇ ਸੈਫ ਅਲੀ ਖਾਨ ਦੀ ਜੋੜੀ ਇੱਕ ਵਾਰ ਫਿਰ ਕਰੇਗੀ ਕਮਾਲ, OTT ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀ ਇਹ ਨਵੀਂ ਫ਼ਿਲਮ
Published : Dec 6, 2022, 2:57 pm IST
Updated : Dec 6, 2022, 3:11 pm IST
SHARE ARTICLE
The pair of Hrithik Roshan and Saif Ali Khan will do Kamal once again, this new film is going to be released on the OTT platform.
The pair of Hrithik Roshan and Saif Ali Khan will do Kamal once again, this new film is going to be released on the OTT platform.

ਫ਼ਿਲਮ 'ਵਿਕਰਮ ਵੇਧਾ' 2017 ਵਿਚ ਇਸੇ ਨਾਮ ਨਾਲ ਰਿਲੀਜ਼ ਹੋਈ ਇੱਕ ਤਾਮਿਲ ਫ਼ਿਲਮ ਦਾ ਰੀਮੇਕ ਹੈ।

ਮੁੰਬਈ: ਬਾਲੀਵੁੱਡ ਅਭਿਨੇਤਾ ਰਿਤਿਕ ਰੌਸ਼ਨ ਅਤੇ ਸੈਫ ਅਲੀ ਖਾਨ ਦੀ ਦੀ ਜੋੜੀ ਇੱਕ ਵਾਰ ਫਿਰ ਧਮਾਲ ਮਚਾਉਣ ਜਾ ਰਹੀ ਹੈ। OTT ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀ ਨਵੀਂ ਫ਼ਿਲਮ ਵਿਚ ਦੋਹਾਂ ਦਿੱਗਜ਼ ਅਦਾਕਾਰਾਂ ਨੂੰ ਮੁੱਖ ਭੂਮਿਕਾ ਵਿਚ ਦੇਖਿਆ ਜਾਵੇਗਾ।  ਫਿਲਮ 'ਵਿਕਰਮ ਵੇਧਾ' ਇਸ ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਹ ਫ਼ਿਲਮ 2017 ਵਿਚ ਇਸੇ ਨਾਮ ਨਾਲ ਰਿਲੀਜ਼ ਹੋਈ ਇੱਕ ਤਾਮਿਲ ਫ਼ਿਲਮ ਦਾ ਰੀਮੇਕ ਹੈ। 2017 ਦੀ ਫਿਲਮ ਵਿਚ ਆਰ ਮਾਧਵਨ, ਵਿਜੇ ਸੇਤੂਪਤੀ, ਸ਼ਰਧਾ ਸ਼੍ਰੀਨਾਥ, ਕਥਿਰ ਅਤੇ ਵਰਲਕਸ਼ਮੀ ਸਾਰਥਕੁਮਾਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਸ ਦੇ ਨਾਲ ਹੀ ਰਿਤਿਕ-ਸੈਫ ਸਟਾਰਰ ਫਿਲਮ 'ਵਿਕਰਮ ਵੇਧਾ' ਸਿਨੇਮਾਘਰਾਂ 'ਚ ਕੁਝ ਕਮਾਲ ਨਹੀਂ ਕਰ ਸਕੀ। ਹੁਣ ਇਹ ਫਿਲਮ OTT ਪਲੇਟਫਾਰਮ 'ਤੇ ਰਿਲੀਜ਼ ਹੋ ਰਹੀ ਹੈ। ਆਓ ਜਾਣਦੇ ਹਾਂ 'ਵਿਕਰਮ ਵੇਧਾ' ਨੂੰ OTT 'ਤੇ ਕਦੋਂ ਅਤੇ ਕਿੱਥੇ ਦੇਖਿਆ ਜਾ ਸਕਦਾ ਹੈ?

OTT ਸਟ੍ਰੀਮ ਅਪਡੇਟਸ ਨੇ ਟਵਿੱਟਰ 'ਤੇ 'ਵਿਕਰਮ ਵੇਧਾ' ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਓਟੀਟੀ ਸਟ੍ਰੀਮ ਨੇ ਫਿਲਮ ਦਾ ਇੱਕ ਪੋਸਟਰ ਸਾਂਝਾ ਕੀਤਾ ਹੈ ਜਿਸ ਵਿਚ ਰਿਤਿਕ ਅਤੇ ਸੈਫ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਲਿਖਿਆ ਹੈ ਕਿ ਸੈਫ ਅਲੀ ਖਾਨ, ਰਿਤਿਕ ਰੌਸ਼ਨ 'ਵਿਕਰਮ ਵੇਧਾ' (ਹਿੰਦੀ) ਜਲਦ ਹੀ ਵੂਟ ਸਿਲੈਕਟ ਅਤੇ ਜੀਓ ਸਿਨੇਮਾ 'ਤੇ ਐਕਸਕਲੂਸਿਵ ਤੌਰ 'ਤੇ ਸਟ੍ਰੀਮ ਕੀਤਾ ਜਾਵੇਗਾ, ਹਾਲਾਂਕਿ ਤਰੀਕ ਦਾ ਐਲਾਨ ਹੋਣਾ ਬਾਕੀ ਹੈ।

ਫਿਲਮ 'ਚ ਰਿਤਿਕ ਅਤੇ ਸੈਫ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਦੱਸ ਦੇਈਏ ਕਿ ਐਕਸ਼ਨ ਥ੍ਰਿਲਰ ਫਿਲਮ 'ਵਿਕਰਮ ਵੇਧਾ' (ਹਿੰਦੀ) ਦਾ ਨਿਰਦੇਸ਼ਨ ਪੁਸ਼ਕਰ ਅਤੇ ਗਾਇਤਰੀ ਨੇ ਕੀਤਾ ਹੈ। ਫਿਲਮ 'ਚ ਰਿਤਿਕ ਰੌਸ਼ਨ ਅਤੇ ਸੈਫ ਅਲੀ ਖਾਨ ਮੁੱਖ ਭੂਮਿਕਾਵਾਂ 'ਚ ਹਨ। ਫਿਲਮ ਇੱਕ ਇਮਾਨਦਾਰ ਪੁਲਿਸ ਅਫਸਰ ਵਿਕਰਮ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਇੱਕ ਗੈਂਗਸਟਰ ਵੇਧਾ ਨਾਲ ਲੜਾਈ ਲੜਦਾ ਹੈ। ਇਸ ਫਿਲਮ 'ਚ ਸੈਫ ਅਲੀ ਖਾਨ ਨੇ ਵਿਕਰਮ ਅਤੇ ਰਿਤਿਕ ਰੌਸ਼ਨ ਨੇ ਵੇਧਾ ਦੀ ਭੂਮਿਕਾ ਨਿਭਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement