
ਪੰਜਾਬ ਭਾਜਪਾ ਵੱਲੋਂ 17 ਕੋਰ ਕਮੇਟੀ, 6 ਵਿਸ਼ੇਸ਼ ਕਮੇਟੀ ਅਤੇ 9 ਵਿੱਤ ਕਮੇਟੀ ਮੈਂਬਰ ਨਿਯੁਕਤ
ਚੰਡੀਗੜ੍ਹ: ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨਾਲ ਸਲਾਹ ਮਸ਼ਵਰਾ ਕਰਕੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਮੈਂਬਰਾਂ ਅਤੇ 9 ਸੂਬਾ ਵਿੱਤ ਕਮੇਟੀ ਮੈਂਬਰਾਂ ਦਾ ਐਲਾਨ ਕੀਤਾ ਗਿਆ ਹੈ।
ਇਸ ਕੋਰ ਕਮੇਟੀ ਵਿਚ ਅਸ਼ਵਨੀ ਸ਼ਰਮਾ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਸੋਮ ਪ੍ਰਕਾਸ਼, ਅਸ਼ਵਨੀ ਰਾਏ ਖੰਨਾ, ਰਾਣਾ ਗੁਰਮੀਤ ਸੋਢੀ, ਜਸਵਿੰਦਰ ਢਿੱਲੋਂ, ਫਤਿਹਜੰਗ ਬਾਜਵਾ, ਅਰਵਿੰਦ ਖੰਨਾ ਅਤੇ ਵਿਜੇ ਸਾਂਪਲਾ ਸਮੇਤ ਹੋਰ ਨਾਂਅ ਸ਼ਾਮਲ ਹਨ।