Himanshi Khurana Break Up: 4 ਸਾਲ ਬਾਅਦ ਵੱਖ ਹੋਏ ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼; ਜਾਣੋ ਕਿਉਂ ਲੈਣਾ ਪਿਆ ਇਹ ਫ਼ੈਸਲਾ
Published : Dec 6, 2023, 9:22 pm IST
Updated : Dec 6, 2023, 9:22 pm IST
SHARE ARTICLE
Himanshi Khurana -Asim Riaz Break Up
Himanshi Khurana -Asim Riaz Break Up

ਕਿਹਾ, ਅਸੀਂ ਅਪਣੇ ਵੱਖੋ-ਵੱਖਰੇ ਧਾਰਮਕ ਵਿਸ਼ਵਾਸਾਂ ਕਾਰਨ ਅਪਣੇ ਪਿਆਰ ਦੀ ਕੁਰਬਾਨੀ ਦੇ ਰਹੇ ਹਾਂ

Himanshi Khurana Asim Riaz Realtionship Break Up news in Punjabi: ਬਿੱਗ ਬੌਸ 13 ਦੀ ਮਸ਼ਹੂਰ ਜੋੜੀ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦਾ ਬ੍ਰੇਕਅੱਪ ਹੋ ਗਿਆ ਹੈ। ਹਿਮਾਂਸ਼ੀ ਨੇ ਖੁਦ ਐਕਸ 'ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿਤੀ ਹੈ। ਇੰਨਾ ਹੀ ਨਹੀਂ ਹਿਮਾਂਸ਼ੀ ਨੇ ਰਿਸ਼ਤਾ ਖ਼ਤਮ ਕਰਨ ਦਾ ਕਾਰਨ ਵੀ ਦਸਿਆ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਆਸਿਮ ਅਤੇ ਹਿਮਾਂਸ਼ੀ ਦੇ ਫੈਨਜ਼ ਕਾਫੀ ਹੈਰਾਨ ਹਨ।  

ਬ੍ਰੇਕਅੱਪ ਦੀ ਪੁਸ਼ਟੀ ਕਰਦੇ ਹੋਏ ਹਿਮਾਂਸ਼ੀ ਨੇ ਲਿਖਿਆ, "ਹਾਂ, ਅਸੀਂ ਹੁਣ ਇਕੱਠੇ ਨਹੀਂ ਹਾਂ। ਅਸੀਂ ਜੋ ਵੀ ਸਮਾਂ ਇਕੱਠੇ ਬਿਤਾਇਆ ਉਹ ਬਹੁਤ ਵਧੀਆ ਸੀ, ਪਰ ਹੁਣ ਅਸੀਂ ਇਕੱਠੇ ਨਹੀਂ ਹਾਂ। ਸਾਡੇ ਰਿਸ਼ਤੇ ਦਾ ਸਫਰ ਸ਼ਾਨਦਾਰ ਸੀ। ਪਰ, ਹੁਣ ਅਸੀਂ ਸਾਡੀਆਂ ਜ਼ਿੰਦਗੀਆਂ ਵਿਚ ਅੱਗੇ ਵਧ ਰਹੇ ਹਾਂ। ਅਸੀਂ ਅਪਣੇ ਵੱਖੋ-ਵੱਖਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ, ਅਪਣੇ ਵੱਖੋ-ਵੱਖਰੇ ਧਾਰਮਕ ਵਿਸ਼ਵਾਸਾਂ ਕਾਰਨ ਅਪਣੇ ਪਿਆਰ ਦੀ ਕੁਰਬਾਨੀ ਦੇ ਰਹੇ ਹਾਂ। ਸਾਡੇ ਮਨ ਵਿਚ ਇਕ ਦੂਜੇ ਵਿਰੁਧ ਕੁਝ ਨਹੀਂ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਨਿੱਜਤਾ ਦਾ ਸਤਿਕਾਰ ਕਰੋ... ਹਿਮਾਂਸ਼ੀ”।

ਦੱਸ ਦੇਈਏ ਕਿ ਆਸਿਮ ਅਤੇ ਹਿਮਾਂਸ਼ੀ ਦੀ ਪ੍ਰੇਮ ਕਹਾਣੀ ਬਿੱਗ ਬੌਸ ਦੇ ਘਰ ਤੋਂ ਸ਼ੁਰੂ ਹੋਈ ਸੀ। ਆਸਿਮ ਬਿੱਗ ਬੌਸ 13 ਦੇ ਪ੍ਰਤੀਯੋਗੀ ਵਜੋਂ ਆਏ ਸਨ। ਜਦਕਿ ਹਿਮਾਂਸ਼ੀ ਨੇ ਵਾਈਲਡ ਕਾਰਡ ਦੇ ਤੌਰ 'ਤੇ ਐਂਟਰੀ ਕੀਤੀ ਸੀ। ਆਸਿਮ ਨੂੰ ਹਿਮਾਂਸ਼ੀ ਨਾਲ ਪਿਆਰ ਹੋ ਗਿਆ ਸੀ ਪਰ ਹਿਮਾਂਸ਼ੀ ਪਹਿਲਾਂ ਹੀ ਕਿਸੇ ਹੋਰ ਨਾਲ ਰਿਸ਼ਤੇ ਵਿਚ ਸੀ। ਇਸ ਦੌਰਾਨ ਹਿਮਾਂਸ਼ੀ ਨੂੰ ਸ਼ੋਅ ਵਿਚੋਂ ਕੱਢ ਦਿਤਾ ਗਿਆ ਸੀ, ਵਾਪਸ ਆਉਣ ਤੋਂ ਬਾਅਦ ਆਸਿਮ ਨੇ ਬਿੱਗ ਬੌਸ ਦੇ ਘਰ ਵਿਚ ਹੀ ਹਿਮਾਂਸ਼ੀ ਨੂੰ ਪ੍ਰਪੋਜ਼ ਕੀਤਾ ਸੀ ਅਤੇ ਸ਼ੋਅ ਛੱਡਣ ਤੋਂ ਬਾਅਦ ਵੀ ਦੋਵੇਂ ਇਕੱਠੇ ਸਨ। ਹਾਲਾਂਕਿ ਹੁਣ ਦੋਵੇਂ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਕਾਰਨ ਵੱਖ ਹੋ ਗਏ ਹਨ।

 (For more news apart from Himanshi Khurana Asim Riaz Realtionship Break Up, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement