
ਸਲਮਾਨ ਨੇ ਹਾਲ ਹੀ ਵਿਚ ਸਾਊਥ ਸੁਪਰਸਟਾਰ ਕਿੱਚਾ ਸੁਦੀਪ ਦੇ ਘਰ ਪਹੁੰਚ ਕੇ ਉਹਨਾਂ ਨੂੰ...
ਮੁੰਬਈ: ਸਲਮਾਨ ਖਾਨ ਇੰਡਸਟਰੀ ਵਿਚ ਅਪਣੇ ਦੋਸਤਾਂ ਨਾਲ ਖਾਸ ਲਗਾਵ ਰੱਖਦੇ ਹਨ ਅਤੇ ਉਹ ਅਕਸਰ ਅਪਣੇ ਕੋ-ਸਟਾਰਸ ਅਤੇ ਦੋਸਤਾਂ ਨੂੰ ਗਿਫ਼ਟ ਦੇ ਕੇ ਸਪੈਸ਼ਲ ਫੀਲ ਕਰਵਾਉਂਦੇ ਹਨ ਪਰ ਲਗਦਾ ਹੈ ਕਿ ਦਬੰਗ 3 ਵਿਚ ਵਿਲਨ ਦੀ ਭੂਮਿਕਾ ਨਿਭਾਉਣ ਵਾਲੇ ਐਕਟਰ ਕਿਚਾ ਸੁਦੀਪ ਇਸ ਮਾਮਲੇ ਵਿਚ ਕਾਫੀ ਲੱਕੀ ਸਾਬਤ ਹੋਏ ਹਨ ਕਿਉਂ ਕਿ ਸਲਮਾਨ ਨੇ ਉਹਨਾਂ ਨੂੰ ਬੈਕ ਟੂ ਬੈਕ ਦੋ ਖਾਸ ਗਿਫਟਸ ਦਿੱਤੇ ਹਨ।
Photo
ਸਲਮਾਨ ਨੇ ਹਾਲ ਹੀ ਵਿਚ ਸਾਊਥ ਸੁਪਰਸਟਾਰ ਕਿੱਚਾ ਸੁਦੀਪ ਦੇ ਘਰ ਪਹੁੰਚ ਕੇ ਉਹਨਾਂ ਨੂੰ ਸਰਪ੍ਰਾਈਜ਼ ਦਿੱਤਾ ਅਤੇ ਉਹਨਾਂ ਨੂੰ ਇਕ ਬ੍ਰੈਂਡ ਨਿਊ ਬੀਐਮਡਬਲਯੂ ਐਮ5 ਗਿਫਟ ਕੀਤੀ। ਕਿੱਚਾ ਇਸ ਗਿਫਟ ਨਾਲ ਬੇਹੱਦ ਉਤਸ਼ਾਹਿਤ ਨਜ਼ਰ ਆਏ ਅਤੇ ਉਹਨਾਂ ਨੇ ਇੰਸਟਾਗ੍ਰਾਮ ਤੇ ਸਲਮਾਨ ਅਤੇ ਗੱਡੀ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਹਨਾਂ ਨੇ ਅਪਣੇ ਇਸ ਪੋਸਟ ਵਿਚ ਲਿਖਿਆ ਕਿ ਹਮੇਸ਼ਾ ਵਧੀਆ ਹੁੰਦਾ ਹੈ ਜਦੋਂ ਤੁਸੀਂ ਵਧੀਆ ਕਰਦੇ ਹੋ।
ਸਲਮਾਨ ਸਰ ਨੇ ਮੇਰੇ ਇਸ ਲਾਈਨ ਤੇ ਭਰੋਸੇ ਨੂੰ ਇਕ ਵਾਰ ਫਿਰ ਮਜ਼ਬੂਤ ਕੀਤਾ ਹੈ ਅਤੇ ਮੈਨੂੰ ਇਹ ਖਾਸ ਸਰਪ੍ਰਾਈਜ਼ ਦਿੱਤਾ ਹੈ। ਥੈਂਕਿਊ ਅਪਣੇ ਪਿਆਰ ਲਈ ਜੋ ਤੁਸੀਂ ਮੇਰੇ ਲਈ ਮੇਰੇ ਪਰਵਾਰ ਪ੍ਰਤੀ ਦਿਖਾਇਆ ਹੈ। ਤੁਹਾਡੇ ਲਈ ਇਕੱਠਿਆਂ ਕੰਮ ਕਰਨਾ ਮੇਰੇ ਲਈ ਆਦਰ ਵਾਲੀ ਗੱਲ ਸੀ ਅਤੇ ਬਹੁਤ ਖੁਸ਼ੀ ਹੋਈ ਕਿ ਮੇਰੇ ਘਰ ਆਏ ਹੋ। ਇਸ ਤੋਂ ਪਹਿਲਾਂ ਸਲਮਾਨ ਨੇ ਸੁਦੀਪ ਨੂੰ ਇਕ ਸਪੈਸ਼ਲ ਜੈਕਟ ਗਿਫਟ ਕੀਤੀ ਸੀ। ਇਸ ਜੈਕੇਟ ਦੇ ਬੈਕ ਤੇ ਸਲਮਾਨ ਦੇ ਫੈਵਰੇਟ ਡਾਗ ਦੀ ਤਸਵੀਰ ਹੈ।
Photoਕਿੱਚਾ ਨੇ ਇਸ ਤਸਵੀਰ ਨੂੰ ਇੰਸਟਾਗ੍ਰਾਮ ਤੇ ਸਾਂਝੀ ਕੀਤਾ ਸੀ ਜਿਸ ਵਿਚ ਉਹ ਇਸ ਜੈਕਟ ਨੂੰ ਪਹਿਨੇ ਹੋਏ ਨਜ਼ਰ ਆਏ ਸਨ। ਫੈਂਨਸ ਵਿਚ ਇਹ ਤਸਵੀਰਾਂ ਬਹੁਤ ਵਾਇਰਲ ਹੋਈਆਂ ਸਨ। ਵਰਕਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦੀ ਕੁੱਝ ਸਮਾਂ ਪਹਿਲਾਂ ਰਿਲੀਜ਼ ਹੋਈ ਫਿਲਮ ਦਬੰਗ 3 ਨੂੰ ਕ੍ਰਿਟਿਕਸ ਅਤੇ ਪਬਲਿਕ ਦਾ ਮਿਲਿਆ ਜੁਲਿਆ ਰਿਸਪਾਂਨਸ ਮਿਲਿਆ ਸੀ।
Photoਇਸ ਫ਼ਿਲਮ ਨੂੰ ਪ੍ਰਭੂਦੇਵਾ ਨੇ ਡਾਇਰੈਕਟ ਕੀਤਾ ਅਤੇ ਸਈ ਮਾਂਜਰੇਕਰ ਨੇ ਇਸ ਫ਼ਿਲਮ ਤੋਂ ਇੰਡਸਟਰੀ ਵਿਚ ਡੈਬਿਊ ਕੀਤਾ ਸੀ। ਸਈ ਮਾਂਜਰੇਕਰ ਤੋਂ ਇਲਾਵਾ ਇਸ ਫ਼ਿਲਮ ਵਿਚ ਸੋਨਾਕਸ਼ੀ ਸਿਨਹਾ ਕਿੱਚਾ ਸੁਦੀਪ ਅਤੇ ਅਰਬਾਜ਼ ਖਾਨ ਵਰਗੇ ਸਿਤਾਰਿਆਂ ਨੇ ਕੰਮ ਕੀਤਾ ਸੀ। ਦਬੰਗ 3 ਤੋਂ ਬਾਅਦ ਸਲਮਾਨ ਇਕ ਵਾਰ ਫਿਰ ਫ਼ਿਲਮ ਰਾਧੇ ਵਿਚ ਪ੍ਰਭੁਦੇਵਾ ਦੇ ਨਾਲ ਕੰਮ ਕਰ ਰਹੇ ਹਨ। ਇਹ ਫ਼ਿਲਮ ਇਸ ਸਾਲ ਈਦ ਤੇ ਰਿਲੀਜ਼ ਹੋਣ ਜਾ ਰਹੀ ਹੈ। ਈਦ ਤੇ ਸਲਮਾਨ ਦੀ ਫ਼ਿਲਮ ਰਾਧੇ ਦਾ ਮੁਲਾਕਾਤ ਅਕਸ਼ੇ ਕੁਮਾਰ ਦੀ ਫ਼ਿਲਮ ਲਕਸ਼ਮੀ ਬਾਂਬ ਨਾਲ ਹੋ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।