
ਲੱਖਾਂ ਉਇਗਰ ਮੁਸਲਮਾਨਾਂ ਨੂੰ ਰੱਖਿਆ ਗਿਆ ਹੈ ਡਿਟੈਂਸ਼ਨ ਕੈਂਪਾ ਵਿਚ
ਨਵੀਂ ਦਿੱਲੀ : ਲੱਖਾਂ ਉਇਗਰ ਮੁਸਲਮਾਨਾਂ ਨੂੰ ਚੀਨ ਨੇ ਡਿਟੈਂਸ਼ਨ ਕੈਪਾਂ ਵਿਚ ਰੱਖਿਆ ਹੈ। ਸ਼ੁਰੂ ਵਿਚ ਚੀਨ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਪਰ ਬਾਅਦ ਖੁਦ ਵੀ ਸਵੀਕਾਰ ਕਰ ਲਿਆ ਕਿ ਉਹ ਮੁਸਲਮਾਨਾਂ ਨੂੰ ਕਿੱਤਾਮੁਖੀ ਸਿਖਲਾਈ ਲਈ ਕੈਂਪਾ ਵਿਚ ਭੇਜ ਰਿਹਾ ਹੈ। ਹਾਲਾਕਿ ਇਸ ਦਾ ਮੱਕਸਦ ਮੁਸਲਮਾਨਾਂ ਦੀ ਕੱਟੜਤਾਂ ਨੂੰ ਖਤਮ ਕਰਨਾ ਅਤੇ ਮੁਸਲਿਮ ਸਮਾਜ ਦਾ ਦਮਨ ਕਰਨਾ ਹੈ। ਡਿਟੈਂਸ਼ਨ ਸੈਂਟਰ ਵਿਚ ਭੇਜੇ ਗਏ ਮੁਸਲਮਾਨਾਂ ਦੇ ਬੱਚਿਆਂ ਨੂੰ ਚੀਨ ਦੇ ਸਰਕਾਰੀ ਬੋਰਡਿੰਗ ਸਕੂਲ ਵਿਚ ਰੱਖਿਆ ਗਿਆ ਹੈ। ਤਾਂਕਿ ਉਨ੍ਹਾਂ ਵਿਚ ਬਚਪਨ ਤੋਂ ਹੀ ਕੱਟਰਤਾ ਦੀ ਭਾਵਨਾਂ ਨੂੰ ਪਨਪਨ ਤੋਂ ਰੋਕਿਆ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੀ ਗਿਣਤੀ ਲਗਭਗ 5 ਲੱਖ ਹੈ।
File Photo
ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਅਜਿਹੇ ਸੈਂਕੜਾ ਹੀ ਬੋਰਡਿੰਗ ਸਕੂਲ ਖੁਲ੍ਹੇ ਹੋਏ ਹਨ ਜਿਨ੍ਹਾਂ ਵਿਚ ਬੱਚਿਆਂ ਨੂੰ ਰੱਖਿਆ ਜਾ ਰਿਹਾ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਅਜਿਹਾ ਹੀ ਇਕ ਮਾਮਲਾ ਪਹਿਲੀ ਜਮਾਤ ਵਿਚ ਪੜਨ ਵਾਲੀ ਇਕ ਛੋਟੀ ਬੱਚੀ ਦਾ ਹੈ। ਉਸ ਦੇ ਕਲਾਸ ਦੇ ਦੋਸਤ ਉਸ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹ ਪੜ੍ਹਨ-ਲਿਖਣ ਵਿਚ ਵੀ ਚੰਗੀ ਹੈ ਪਰ ਉਹ ਇੱਕਲੀ ਰੋਂਦੀ ਹੈ। ਦਰਅਸਲ ਉਹ ਆਪਣੀ ਮਾਂ ਦੇ ਕੋਲ ਜਾਣਾ ਚਾਹੁੰਦੀ ਹੈ ਜਿਸ ਨੂੰ ਕਿ ਚੀਨ ਵਿਚ ਇਕ ਡਿਟੈਂਸ਼ਨ ਕੈਂਪ ਵਿਚ ਰੱਖਿਆ ਗਿਆ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।
File Photo
ਪਰ ਪ੍ਰਸ਼ਾਸਨ ਨੇ ਬੱਚੀ ਨੂੰ ਉਸ ਦੇ ਦੂਜੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੌਪਣ ਦੀ ਥਾਂ ਬੋਰਡਿੰਗ ਸਕੂਲ ਵਿਚ ਭੇਜ ਦਿੱਤਾ ਹੈ। ਰਿਪੋਰਟ ਅਨੁਸਾਰ ਬੀਤੇ ਤਿੰਨ ਸਾਲਾਂ ਵਿਚ ਲਗਭਗ 10 ਲੱਖ ਤੋਂ ਜਿਆਦਾ ਉਇਗਰ ਅਤੇ ਕਜਾਕ ਮੁਸਲਮਾਨਾਂ ਨੂੰ ਡਿਟੈਂਸ਼ਨ ਕੈਂਪਾ ਵਿਚ ਰੱਖਿਆ ਗਿਆ ਹੈ। ਇਸ ਦਾ ਮਕਸਦ ਮੁਸਲਿਮ ਆਬਾਦੀ ਦੀ ਇਸਲਾਮ ਵਿਚ ਆਸਥਾ ਨੂੰ ਕਮਜ਼ੋਰ ਕਰਨਾ ਹੈ।
File Photo
ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦਾ ਕਹਿਣਾ ਹੈ ਕਿ ਅਜਿਹੇ ਸਕੂਲਾਂ ਨੂੰ ਗਰੀਬ ਬੱਚਿਆ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਦੇ ਪਰਿਵਾਰ ਸੁਦੂਰ ਇਲਾਕੇ ਵਿਚ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਨਹੀਂ ਕਰ ਸਕਦੇ। ਹਾਲਾਕਿ 2017 ਦੇ ਇਕ ਦਸਤਾਵੇਜ਼ ਅਨੁਸਾਰ ਸਰਕਾਰ ਚਾਹੁੰਦੀ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਤੋਂ ਦੂਰ ਰੱਖਿਆ ਜਾਵੇ ਤਾਂਕਿ ਉਨ੍ਹਾਂ ਦੇ ਪਰਿਵਾਰ ਦਾ ਪ੍ਰਭਾਵ ਬੱਚਿਆਂ 'ਤੇ ਨਾ ਪਵੇ।