
ਪ੍ਰਸ਼ੰਸਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੇ ਮੁੰਬਈ ਵਿਖੇ ਸਲਮਾਨ ਦੀ ਰਿਹਾਇਸ਼ ਅੱਗੇ ਪਟਾਕੇ ਚਲਾਕੇ ਜਸ਼ਨ ਮਨਾਏ
20 ਸਾਲ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ 5 ਸਾਲ ਦੀ ਸਜ਼ਾ ਪਾਉਣ ਵਾਲੇ ਸਲਮਾਨ ਖ਼ਾਨ ਨੂੰ ਆਖ਼ਿਰਕਾਰ ਦੋ ਦਿਨ ਦੀ ਜੇਲ੍ਹ ਕੱਟਣ ਤੋਂ ਬਾਅਦ ਜ਼ਮਾਨਤ ਮਿਲ ਗਈ ਹੈ.....ਅਪਣੇ ਸੁਪਰਸਟਾਰ ਨੂੰ ਜ਼ਮਾਨਤ ਮਿਲਦਿਆਂ ਹੀ ਸਲਮਾਨ ਦੇ ਪ੍ਰਸ਼ੰਸਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੇ ਮੁੰਬਈ ਵਿਖੇ ਸਲਮਾਨ ਦੀ ਰਿਹਾਇਸ਼ ਅੱਗੇ ਪਟਾਕੇ ਚਲਾਕੇ ਜਸ਼ਨ ਮਨਾਏ। Salman Khan's happy fanਸਲਮਾਨ ਦੇ ਫੈਨ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਸਲਮਾਨ ਦੀ ਰਿਹਾਈ ਲਈ ਦੁਆਵਾਂ ਕਰ ਰਹੇ ਸਨ ਪਰ ਅੱਜ ਜੋਧਪੁਰ ਕੋਰਟ ਵਲੋਂ ਜ਼ਮਾਨਤ ਮਿਲਣ ਤੇ ਹਰ ਕੋਈ ਖੁਸ਼ੀਆਂ ਮਨਾ ਰਿਹਾ ਹੈ......ਦਸ ਦੇਈਏ ਕਿ ਸਲਮਾਨ ਦੀ ਜ਼ਮਾਨਤ ਪਿੱਛੇ ਉਨ੍ਹਾਂ ਦੇ ਵਕੀਲ ਦੀ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ....ਜਿਨ੍ਹਾਂ ਨੇ ਕੋਰਟ 'ਚ ਮਜ਼ਬੂਤ ਦਲੀਲਾਂ ਪੇਸ਼ ਕੀਤੀਆਂ, ਜਿਸ ਤੋਂ ਬਾਅਦ ਸੈਸ਼ਨ ਕੋਰਟ ਤੋਂ ਜ਼ਮਾਨਤ ਦੇਣੀ ਵਾਜਿ਼ਬ ਸਮਝੀ। ਸਲਮਾਨ ਨੂੰ 50 ਹਜ਼ਾਰ ਦੇ ਮੁਚਲਕੇ 'ਤੇ ਸ਼ਰਤਾਂ ਸਮੇਤ ਇਹ ਜ਼ਮਾਨਤ ਦਿੱਤੀ ਗਈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 7 ਮਈ ਤੈਅ ਕੀਤੀ ਗਈ ਹੈ।
Salman Khan's happy fanਦੱਸ ਦੇਈਏ ਕਿ ਇਸ ਮਾਮਲੇ ਵਿਚ ਅਦਾਲਤ ਨੇ ਬੀਤੇ ਦਿਨੀਂ ਫ਼ੈਸਲਾ ਸੁਣਾਉਂਦਿਆਂ ਇਕੱਲੇ ਸਲਮਾਨ ਖਾਨ ਨੂੰ ਸਜ਼ਾ ਸੁਣਾਈ ਸੀ ਜਦੋਂ ਕਿ ਮਾਮਲੇ ਦੇ ਸਹਿ ਦੋਸ਼ੀਆਂ ਸੈਫ ਅਲੀ ਖਾਨ, ਤੱਬੂ, ਨੀਲਮ ਤੇ ਸੋਨਾਲੀ ਬੇਂਦਰੇ ਨੂੰ ਬਰੀ ਕਰ ਦਿੱਤਾ ਗਿਆ ਸੀ।
Salman Khan ਸਲਮਾਨ ਨੂੰ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਸਜ਼ਾ ਮਿਲਣ ਤੋਂ ਬਾਅਦ ਰਾਜਸਥਾਨ ਦੇ ਰਾਜਪੂਤ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪਾਈ ਗਈ ਸੀ ਕਿਉਂਕਿ ਇਸ ਸਮਾਜ ਵਿਚ ਕਾਲੇ ਹਿਰਨ ਦੀ ਧਾਰਮਿਕ ਮਾਨਤਾ ਹੈ ਪਰ ਹੁਣ ਸਲਮਾਨ ਨੂੰ ਜ਼ਮਾਨਤ ਮਿਲਣ ''ਤੇ ਉਨ੍ਹਾਂ ਵਿਚ ਰੋਸ ਪਾਇਆ ਜਾ ਰਿਹਾ ਹੈ।
Salman Khan's happy fanਇਸ ਤੋਂ ਪਹਿਲਾਂ ਸਲਮਾਨ ਦੀ ਜ਼ਮਾਨਤ ਨੂੰ ਲੈ ਕੇ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸ਼ਾਇਦ ਹੀ ਇਸ ਮਾਮਲੇ ਵਿਚ ਸਲਮਾਨ ਨੂੰ ਜ਼ਮਾਨਤ ਮਿਲੇ.... ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਸਰਕਾਰ ਕਥਿਤ ਤੌਰ 'ਤੇ ਵੋਟ ਰਾਜਨੀਤੀ ਲਈ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾ ਸਕਦੀ ਹੈ ਪਰ ਜ਼ਮਾਨਤ ਮਿਲਣ ਤੋਂ ਬਾਅਦ ਇਨ੍ਹਾਂ ਸਾਰੀਆਂ ਕਿਆਸ ਅਰਾਈਆਂ 'ਤੇ ਵਿਸ਼ਰਾਮ ਲੱਗ ਗਿਆ ਹੈ।
Salman Khan's happy fanਦਸ ਦੇਈਏ ਕਿ ਸਲਮਾਨ ਖ਼ਾਨ ਨੂੰ ਜ਼ਮਾਨਤ ਮਿਲਣ 'ਤੇ ਇਸੇ ਜੇਲ੍ਹ ਵਿਚ ਬੰਦ ਬਲਾਤਕਾਰ ਦੇ ਦੋਸ਼ੀ ਆਸਾ ਰਾਮ ਨੇ ਵੀ ਅਪਣਾ ਦੁੱਖ ਜ਼ਾਹਿਰ ਕੀਤਾ ਸੀ ਕਿ ਜਦੋਂ ਸਲਮਾਨ ਨੂੰ ਜ਼ਮਾਨਤ ਮਿਲ ਸਕਦੀ ਹੈ ਤਾਂ ਫਿਰ ਉਸ ਨੂੰ ਜ਼ਮਾਨਤ ਕਿਉਂ ਨਹੀਂ ਦਿੱਤੀ ਜਾ ਰਹੀ?
Salman out from jodhpur jailਖ਼ੈਰ ,ਭਾਵੇਂ ਕਿ ਸਲਮਾਨ ਨੇ ਸਜ਼ਾ ਮਿਲਣ ਵਾਲੇ ਦਿਨ ਹੀ ਜ਼ਮਾਨਤ ਦੀ ਅਰਜ਼ੀ ਲਗਾ ਦਿੱਤੀ ਸੀ ਪਰ ਉਸ 'ਤੇ ਪਿਛਲੇ ਦੋ ਦਿਨ ਤੋਂ ਸੁਣਵਾਈ ਟਲਦੀ ਆ ਰਹੀ ਸੀ....ਅੱਜ ਵੀ ਸੁਣਵਾਈ ਹੋਣ ਤੋਂ ਪਹਿਲਾਂ ਹੀ ਸਬੰਧਤ ਜੱਜ ਦਾ ਤਬਾਦਲਾ ਕਰ ਦਿੱਤਾ ਗਿਆ ਸੀ...ਜਿਸ ਤੋਂ ਬਾਅਦ ਜ਼ਮਾਨਤ ਨੂੰ ਲੈ ਕੇ ਸਸਪੈਂਸ ਬਣ ਗਿਆ ਸੀ.... ਪਰ ਆਖ਼ਰਕਾਰ ਉਨ੍ਹਾਂ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲ ਹੀ ਗਈ ਅਤੇ ਉਹ ਰਿਹਾਅ ਹੋ ਕੇ ਮੁੰਬਈ ਰਵਾਨਾ ਹੋ ਗਏ।