
31 ਮਈ 2024 ਨੂੰ ਰਿਲੀਜ਼ ਹੋਵੇਗੀ ਇਹ ਫ਼ਿਲਮ
ਮੁੰਬਈ : ਟੀ.ਵੀ. ਸੀਰੀਜ਼ 'ਜੁਬਲੀ' ਦੀ ਅਦਾਕਾਰਾ ਵਾਮਿਕਾ ਗੱਬੀ ਫ਼ਿਲਮ ਨਿਰਮਾਤਾ ਐਟਲੀ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਮੋਹਨ ਦੁਆਰਾ ਬਣਾਈ ਜਾਣ ਵਾਲੀ ਆਗਾਮੀ ਐਕਸ਼ਨ ਫ਼ਿਲਮ 'ਚ ਵਰੁਣ ਧਵਨ ਦੇ ਨਾਲ ਨਜ਼ਰ ਆਵੇਗੀ।
ਇਹ ਵੀ ਪੜ੍ਹੋ: 500 ਵਿਦਿਆਰਥੀਆਂ ਨੇ ਪੀ.ਐਸ.ਟੀ.ਐਸ.ਈ. ਵਜੀਫੇ ਲਈ ਕੀਤਾ ਕੁਆਲੀਫਾਈ
'ਏ ਫਾਰ ਐਪਲ ਸਟੂਡੀਓਜ਼' ਦੇ ਬੈਨਰ ਹੇਠ ਬਣਾਈ ਜਾਣ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ 2019 ਵਿਚ ਆਈ ਤਾਮਿਲ ਫ਼ਿਲਮ 'ਕੀ' ਤੋਂ ਪਛਾਣ ਬਣਾਉਣ ਵਾਲੇ ਕਲੀਸ ਵਲੋਂ ਕੀਤਾ ਜਾਵੇਗਾ। ਇਹ ਫ਼ਿਲਮ 31 ਮਈ 2024 ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਸਹਿ-ਨਿਰਮਾਣ ਮੁਰਾਦ ਖੇਤਾਨੀ ਦੇ ਸਿਨੇ 1 ਸਟੂਡੀਓਜ਼ ਦੁਆਰਾ ਵੀ ਕੀਤਾ ਜਾਵੇਗਾ।
ਫ਼ਿਲਮ ਦਾ ਨਾਂਅ ਅਤੇ ਇਸ ਦੀ ਕਹਾਣੀ ਦਾ ਅਜੇ ਤਕ ਖ਼ੁਲਾਸਾ ਨਹੀਂ ਹੋਇਆ ਹੈ। ਇਸ ਵਿਚ ਰਾਸ਼ਟਰੀ ਪੁਰਸਕਾਰ ਵਿਜੇਤਾ ਕੀਰਤੀ ਸੁਰੇਸ਼ ਵੀ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ: 87 ਕਿਸਮ ਦੇ ਦਰਖ਼ਤਾਂ ਨਾਲ ਬਣਿਆ ਪੰਜਾਬ ਦਾ ਪਹਿਲਾ ਜੰਗਲ
ਵਾਮਿਕਾ ਗੱਬੀ ਨੇ ਇਕ ਬਿਆਨ ਵਿਚ ਕਿਹਾ, “ਮੈਂ ਇਸ ਫ਼ਿਲਮ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ ਹਾਂ। ਵਰੁਣ ਧਵਨ ਅਤੇ ਕੀਰਤੀ ਸੁਰੇਸ਼ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਉਹ ਚੀਜ਼ ਹੈ ਜਿਸ ਦੀ ਉਡੀਕ ਮੈਂ ਲੰਬੇ ਸਮੇਂ ਤੋਂ ਕਰ ਰਹੀ ਸੀ। ਮੈਂ ਪੂਰੀ ਤਰ੍ਹਾਂ ਕਮਰਸ਼ੀਅਲ ਹਿੰਦੀ ਫ਼ਿਲਮ ਕਰਨ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਹੁਣ ਇਹ ਇੰਤਜ਼ਾਰ ਖ਼ਤਮ ਹੋ ਗਿਆ ਹੈ। ਮੈਂ ਮੁਰਾਦ ਸਰ ਅਤੇ ਐਟਲੀ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ।''
"ਗ੍ਰਹਿਣ", "ਮਾਈ" ਅਤੇ "ਜੁਬਲੀ" ਵਿਚ ਅਪਣੀ ਅਦਾਕਾਰੀ ਲਈ ਜਾਣੀ ਜਾਂਦੀ ਵਾਮੀਕਾ ਗੱਬੀ ਇਸ ਸਮੇਂ ਹੰਗਰੀ ਦੇ ਬੁਡਾਪੇਸਟ ਵਿਚ ਸ਼ੂਟਿੰਗ ਕਰ ਰਹੀ ਹੈ। ਉਹ ਫ਼ਿਲਮ ਨਿਰਮਾਤਾ ਵਿਸ਼ਾਲ ਭਾਰਦਵਾਜ ਦੀ ਓ.ਟੀ.ਟੀ. ਪਲੇਟਫਾਰਮ 'ਤੇ ਆਉਣ ਵਾਲੀ ਪਹਿਲੀ ਲੜੀ "ਚਾਰਲੀ ਚੋਪੜਾ ਐਂਡ ਦਿ ਮਿਸਟਰੀ ਆਫ ਸੋਲਾਂਗ ਵੈਲੀ" ਵਿਚ ਵੀ ਨਜ਼ਰ ਆਉਣਗੇ।