
ਵੇਨਿਸ ਫਿਲਮ ਫੈਸਟੀਵਲ ਵਿਚ ਫਿਲਮ ‘ਸਾਂਗਸ ਆਫ ਫਾਰਗੌਟਨ ਟ੍ਰੀਜ਼’ ਲਈ ਪੁਰਸਕਾਰ ਜਿੱਤਿਆ
ਵੇਨਿਸ ਫਿਲਮ ਫੈਸਟੀਵਲ ਦੇ 82ਵੇਂ ਐਡੀਸ਼ਨ ਵਿਚ ਫਿਲਮ ਨਿਰਮਾਤਾ ਅਨੁਪਰਣਾ ਰਾਏ ਨੇ ਇਤਿਹਾਸ ਰਚਿਆ ਹੈ। ਉਨ੍ਹਾਂ ਨੇ ਆਪਣੀ ਫਿਲਮ ‘ਸਾਂਗਸ ਆਫ ਫਾਰਗੌਟਨ ਟ੍ਰੀਜ਼’ ਲਈ ਓਰੀਜ਼ੋਂਟੀ ਮੁਕਾਬਲੇ ਵਿਚ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਜਿੱਤਿਆ। ਅਨੁਰਾਗ ਕਸ਼ਯਪ ਵੱਲੋਂ ਪੇਸ਼ ਕੀਤੀ ਗਈ ਅਨੁਪਰਣਾ ਰਾਏ ਦੀ ‘ਸਾਂਗਸ ਆਫ ਫਾਰਗੌਟਨ ਟ੍ਰੀਜ਼’ ਵੇਨਿਸ ਦੇ ਓਰੀਜ਼ੋਂਟੀ ਭਾਗ ਵਿੱਚ ਇੱਕੋ ਇੱਕ ਭਾਰਤੀ ਫਿਲਮ ਬਣ ਗਈ। ਇਹ ਮੁੰਬਈ ਵਿੱਚ ਦੋ ਪ੍ਰਵਾਸੀ ਔਰਤਾਂ ਦੇ ਆਲੇ-ਦੁਆਲੇ ਘੁੰਮਦੀ ਹੈ।
ਇਸ ਪੁਰਸਕਾਰ ਦਾ ਐਲਾਨ ਸ਼ਨੀਵਾਰ ਨੂੰ ਫੈਸਟੀਵਲ ਦੇ ਸਮਾਪਤੀ ਸਮਾਰੋਹ ਦੌਰਾਨ ਓਰੀਜ਼ੋਂਟੀ ਜਿਊਰੀ ਦੀ ਪ੍ਰਧਾਨ, ਫਰਾਂਸੀਸੀ ਫਿਲਮ ਨਿਰਮਾਤਾ ਜੂਲੀਆ ਡੁਕੋਰਨੌ ਦੁਆਰਾ ਕੀਤਾ ਗਿਆ। ਅਨੁਪਰਣਾ ਰਾਏ ਨੇ ਸਨਮਾਨ ਸਵੀਕਾਰ ਕੀਤਾ ਅਤੇ ਇਸ ਪਲ ਨੂੰ ‘ਅਸਲ’ ਕਿਹਾ। ਉਨ੍ਹਾਂ ਜਿਊਰੀ, ਉਸਦੇ ਨਿਰਮਾਤਾਵਾਂ, ਉਸ ਦੇ ਕਲਾਕਾਰਾਂ ਅਤੇ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਦਾ ਧੰਨਵਾਦ ਕੀਤਾ।