ਸੋਨਾਲੀ ਫੋਗਾਟ ਦੇ ਪਰਿਵਾਰ ਨੂੰ ਮਿਲੀਆਂ ਬੇਨਾਮ ਚਿੱਠੀਆਂ 'ਚ ਖੁੱਲ੍ਹੇ ਰਾਜ਼, 10 ਕਰੋੜ 'ਚ ਕਰਵਾਇਆ ਸੀ ਕਤਲ!  
Published : Oct 7, 2022, 4:07 pm IST
Updated : Oct 8, 2022, 7:29 pm IST
SHARE ARTICLE
 Sonali Phogat
Sonali Phogat

ਚਿੱਠੀ ਦੀ ਇਕ-ਇਕ ਕਾਪੀ ਏ. ਐੱਸ. ਪੀ. ਹਿਸਾਰ, ਡੀ. ਜੀ. ਪੀ. ਹਰਿਆਣਾ, ਡੀ. ਜੀ .ਪੀ. ਗੋਆ ਨੂੰ ਵੀ ਭੇਜਣ ਦਾ ਦਾਅਵਾ ਕੀਤਾ ਗਿਆ ਹੈ। 

 

ਮੁੰਬਈ  - ਟਿਕ-ਟਾਕ ਸਟਾਰ ਤੇ ਭਾਜਪਾ ਆਗੂ ਸੋਨਾਲੀ ਫੋਗਾਟ ਦੇ ਕਤਲ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ, ਸੋਨਾਲੀ ਦੇ ਕਤਲ ਨੂੰ ਲੈ ਕੇ ਉਸ ਦੇ ਪਰਿਵਾਰ ਕੋਲ ਦੋ ਗੁੰਮਨਾਮ ਚਿੱਠੀਆਂ ਪਹੁੰਚੀਆਂ ਹਨ, ਜਿਸ 'ਚ ਸੋਨਾਲੀ ਦੇ ਕਤਲ ਦੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਖ਼ਬਰਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਨਾਲੀ ਦਾ ਕਤਲ ਆਪਣੇ ਸਿਆਸੀ ਕਰੀਅਰ ਨੂੰ ਬਚਾਉਣ ਲਈ ਪੀਏ ਸੁਧੀਰ ਸਾਂਗਵਾਨ ਨੂੰ 10 ਕਰੋੜ ਦੇ ਕੇ ਕਰਵਾਇਆ ਗਿਆ ਸੀ। 
ਗੁੰਮਨਾਮ ਪੱਤਰ ਭੇਜਣ ਵਾਲੇ ਨੇ ਦਾਅਵਾ ਕੀਤਾ ਕਿ ਸੋਨਾਲੀ ਦਾ ਪੀਏ ਸੁਧੀਰ ਸਿਰਫ਼ ਇਕ ਮੋਹਰਾ ਸੀ।

ਉਹ ਪੈਸੇ ਦੇ ਲਾਲਚ 'ਚ ਫਸ ਗਿਆ ਸੀ। ਸੋਨਾਲੀ ਫੋਗਾਟ ਦੇ ਜੀਜਾ ਅਮਨ ਪੂਨੀਆ ਦਾ ਕਹਿਣਾ ਹੈ ਕਿ ਅਸੀਂ ਸੀ. ਬੀ. ਆਈ. ਨੂੰ ਪਹਿਲੇ ਪੱਤਰ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਆਪਣੇ ਕੋਲ ਰੱਖੋ, ਅਸੀਂ ਆਵਾਂਗੇ ਤਾਂ ਤੁਹਾਡੇ ਕੋਲੋ ਲੈ ਲਵਾਂਗੇ। ਇਸੇ ਤਰ੍ਹਾਂ ਦਾ ਇਕ ਹੋਰ ਪੱਤਰ ਵੀਰਵਾਰ ਨੂੰ ਵੀ ਆਇਆ।
ਇਹ ਗੁੰਮਨਾਮ ਪੱਤਰ ਸੋਨਾਲੀ ਫੋਗਾਟ ਦੇ ਪਰਿਵਾਰ ਤੇ ਪੁਲਿਸ ਨੂੰ ਭੇਜੇ ਗਏ ਹਨ।

ਇਨ੍ਹਾਂ 'ਚ ਹਿਸਾਰ, ਫਤਿਹਾਬਾਦ ਤੇ ਟੋਹਾਣਾ ਦੇ ਆਗੂਆਂ ਦੇ ਨਾਂ ਲਿਖੇ ਹੋਏ ਹਨ। ਇਹ ਆਗੂ ਇੱਕੋ ਪਾਰਟੀ ਨਾਲ ਸਬੰਧਤ ਹਨ। ਚਿੱਠੀਆਂ 'ਚ ਕਿਹਾ ਗਿਆ ਹੈ ਕਿ ਸੋਨਾਲੀ ਨੂੰ ਉਸ ਦੇ ਸਿਆਸੀ ਕਰੀਅਰ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਕਤਲ ਦੀ ਸਾਜ਼ਿਸ਼ ਰਚੀ ਗਈ ਸੀ। ਪੱਤਰ ਭੇਜਣ ਵਾਲੇ ਵਿਅਕਤੀ ਦਾ ਦਾਅਵਾ ਹੈ ਕਿ ਉਹ ਸਿਰਫ਼ ਸੋਨਾਲੀ ਦੇ ਪਰਿਵਾਰ ਲਈ ਇਨਸਾਫ਼ ਚਾਹੁੰਦਾ ਹੈ। ਉਹ ਸੋਨਾਲੀ ਦੀ ਬੇਟੀ ਯਸ਼ੋਧਰਾ ਲਈ ਬਹੁਤ ਦੁਖੀ ਹੈ। ਅੱਗੇ ਲਿਖਿਆ ਗਿਆ ਕਿ ਇਕ ਨੇਤਾ ਨੇ ਸ਼ਰਾਬ ਦੇ ਨਸ਼ੇ 'ਚ ਇਹ ਸਭ ਮੈਨੂੰ ਦੱਸਿਆ ਹੈ। ਮੈਂ ਤੁਹਾਡਾ ਸ਼ੁੱਭਚਿੰਤਕ ਹਾਂ, ਡਰ ਕਾਰਨ ਮੈਂ ਆਪਣਾ ਨਾਂ ਨਹੀਂ ਦੱਸ ਰਿਹਾ ਹਾਂ। ਇਸ ਚਿੱਠੀ ਦੀ ਇਕ-ਇਕ ਕਾਪੀ ਏ. ਐੱਸ. ਪੀ. ਹਿਸਾਰ, ਡੀ. ਜੀ. ਪੀ. ਹਰਿਆਣਾ, ਡੀ. ਜੀ .ਪੀ. ਗੋਆ ਨੂੰ ਵੀ ਭੇਜਣ ਦਾ ਦਾਅਵਾ ਕੀਤਾ ਗਿਆ ਹੈ। 
 

Author- Amanjot Singh

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement