ਕੀ ਸ਼ਾਹਰੁਖ ਖਾਨ 'ਕਾਂਤਾਰਾ' ਅਤੇ KGF 2 ਦੇ ਨਿਰਮਾਤਾਵਾਂ ਨਾਲ ਕਰਨਗੇ ਕੰਮ?
Published : Dec 7, 2022, 2:51 pm IST
Updated : Dec 7, 2022, 2:51 pm IST
SHARE ARTICLE
Will Shah Rukh Khan work with the makers of 'Kantara' and KGF 2?
Will Shah Rukh Khan work with the makers of 'Kantara' and KGF 2?

ਪਠਾਨ, ਜਵਾਨ ਅਤੇ ਡਾਂਕੀ ਕਿੰਗ ਖਾਨ ਦੀਆਂ ਉਹ ਫਿਲਮਾਂ ਹਨ, ਜੋ ਸਾਲ 2023 'ਚ ਵੱਡੇ ਪਰਦੇ 'ਤੇ ਦਸਤਕ ਦੇਣਗੀਆਂ।

ਮੁੰਬਈ: ਸਿਨੇਮਾ ਦੇ ਸਭ ਤੋਂ ਵੱਡੇ ਸੁਪਰਸਟਾਰਾਂ ਵਿਚੋਂ ਇੱਕ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਅਗਲੇ ਸਾਲ ਕਈ ਵੱਡੀਆਂ ਫਿਲਮਾਂ ਨਾਲ ਵਾਪਸੀ ਕਰਨ ਲਈ ਤਿਆਰ ਹਨ। ਪਠਾਨ, ਜਵਾਨ ਅਤੇ ਡਾਂਕੀ ਕਿੰਗ ਖਾਨ ਦੀਆਂ ਉਹ ਫਿਲਮਾਂ ਹਨ, ਜੋ ਸਾਲ 2023 'ਚ ਵੱਡੇ ਪਰਦੇ 'ਤੇ ਦਸਤਕ ਦੇਣਗੀਆਂ। ਇਸ ਦੌਰਾਨ ਖਬਰ ਸਾਹਮਣੇ ਆਈ ਹੈ ਕਿ ਸ਼ਾਹਰੁਖ ਖਾਨ ਦਾ ਅਗਲਾ ਪ੍ਰੋਜੈਕਟ 'ਕੇਜੀਐਫ' ਅਤੇ 'ਕਾਂਤਾਰਾ' ਦੇ ਨਿਰਮਾਤਾ ਹੋਮਬਲੇ ਫਿਲਮਜ਼ ਨਾਲ ਹੋਣ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ, ਆਓ ਜਾਣਦੇ ਹਾਂ ਕਿ ਸ਼ਾਹਰੁਖ ਅਸਲ ਵਿਚ ਸਾਊਥ ਦੇ ਸੁਪਰਸਟਾਰ ਰਿਸ਼ਭ ਸ਼ੈੱਟੀ ਅਤੇ ਰਕਸ਼ਿਤ ਸ਼ੈੱਟੀ ਨਾਲ ਕੰਮ ਕਰਦੇ ਨਜ਼ਰ ਆਉਣਗੇ ਜਾ ਨਹੀਂ?

ਇਹ ਅਫਵਾਹ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਕਿ ਸ਼ਾਹਰੁਖ ਖਾਨ ਦਾ ਅਗਲਾ ਪੈਨ ਇੰਡੀਆ ਪ੍ਰੋਜੈਕਟ ਹੋਮਬਲੇ ਫਿਲਮਜ਼ ਪ੍ਰੋਡਕਸ਼ਨ ਨਾਲ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਾਹਰੁਖ ਦੀ ਇਸ ਫਿਲਮ 'ਚ 'ਕਾਂਤਾਰਾ' ਐਕਟਰ ਰਿਸ਼ਭ ਸ਼ੈੱਟੀ ਅਤੇ '777 ਚਾਰਲੀ' ਦੇ ਕਲਾਕਾਰ ਰਕਸ਼ਿਤ ਸ਼ੈੱਟੀ ਕੈਮਿਓ ਕਰਦੇ ਨਜ਼ਰ ਆਉਣਗੇ, ਪਰ ਕੁਝ ਮੀਡੀਆ ਮੁਤਾਬਕ ਹੁਣ ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਦਾ ਅਗਲਾ ਪ੍ਰੋਜੈਕਟ ਹੋਮਬਲੇ ਫਿਲਮਜ਼ ਦੇ ਬੈਨਰ ਨਾਲ ਨਹੀਂ ਹੈ।

ਖਬਰਾਂ ਦੀ ਮੰਨੀਏ ਤਾਂ ਪ੍ਰੋਡਕਸ਼ਨ ਹਾਊਸ ਦੇ ਕਰੀਬੀ ਦੋਸਤ ਨੇ ਖੁਲਾਸਾ ਕੀਤਾ ਹੈ ਕਿ ਫਿਲਹਾਲ ਸਾਡੀ ਟੀਮ ਸਾਊਥ ਮੇਗਾ ਸਟਾਰ ਪ੍ਰਭਾਸ ਅਤੇ ਪ੍ਰਿਥਵੀਰਾਜ ਸੁਕੁਮਾਰਨ ਦੀ ਅਗਲੇ ਸਾਲ ਆਉਣ ਵਾਲੀ ਫਿਲਮ 'ਸਲਾਰ' 'ਤੇ ਫੋਕਸ ਹੈ, ਇਹ ਫਿਲਮ 2023 'ਚ ਰਿਲੀਜ਼ ਹੋਣੀ ਹੈ। ਇਸ ਤੋਂ ਬਾਅਦ ਸਾਡਾ ਬੈਨਰ ਜੂਨੀਅਰ ਐਨਟੀਆਰ ਦੇ ਨਾਲ ਅਗਲੇ ਪ੍ਰੋਜੈਕਟ ਵੱਲ ਵਧੇਗਾ। ਕੇਜੀਐਫ ਦੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਇਨ੍ਹਾਂ ਫਿਲਮਾਂ ਦਾ ਨਿਰਦੇਸ਼ਨ ਕਰਨਗੇ।

ਇਸ ਖਬਰ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਾਹਰੁਖ ਖਾਨ ਆਉਣ ਵਾਲੇ ਸਮੇਂ 'ਚ ਕੇਜੀਐੱਫ ਅਤੇ ਕਾਂਤਾਰਾ ਮੇਕਰਸ ਦੀ ਕਿਸੇ ਵੀ ਫਿਲਮ 'ਚ ਨਜ਼ਰ ਨਹੀਂ ਆਉਣਗੇ ਪਰ ਸ਼ਾਹਰੁਖ ਖਾਨ ਦੀ 'ਜਵਾਨ' ਨੂੰ ਸਾਊਥ ਦੇ ਮਸ਼ਹੂਰ ਨਿਰਦੇਸ਼ਕ ਐਟਲੀ ਡਾਇਰੈਕਟ ਕਰ ਰਹੇ ਹਨ। ਕਿੰਗ ਖਾਨ ਦੀ ਇਸ ਫਿਲਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਦੱਸ ਦੇਈਏ ਕਿ 'ਜਵਾਨ' ਅਗਲੇ ਸਾਲ 2 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement