
ਬਾਲੀਵੁੱਡ ਦੇ ਸਫਲ ਨਿਰਦੇਸ਼ਕਾਂ ਵਿਚੋਂ ਇਕ ਰੋਹਿਤ ਸ਼ੈਟੀ ਦੀ ਫਿਲਮਾਂ ਏਨੀ ਦਿਨੀਂ ਬਾਕਸ ਆਫਿਸ 'ਤੇ ਖੂਬ ਧਮਾਲ ਮਚਾ ਰਹੀਆਂ ਹਨ। ਰੋਹਿਤ ਸ਼ੈਟੀ ਦੀ ਲਗਾਤਾਰ 8 ਫ਼ਿਲਮਾਂ ...
ਮੁੰਬਈ : ਬਾਲੀਵੁੱਡ ਦੇ ਸਫਲ ਨਿਰਦੇਸ਼ਕਾਂ ਵਿਚੋਂ ਇਕ ਰੋਹਿਤ ਸ਼ੈਟੀ ਦੀ ਫਿਲਮਾਂ ਏਨੀ ਦਿਨੀਂ ਬਾਕਸ ਆਫਿਸ 'ਤੇ ਖੂਬ ਧਮਾਲ ਮਚਾ ਰਹੀਆਂ ਹਨ। ਰੋਹਿਤ ਸ਼ੈਟੀ ਦੀ ਲਗਾਤਾਰ 8 ਫ਼ਿਲਮਾਂ 100 ਕਰੋੜ ਦੇ ਕਲੱਬ ਵਿਚ ਸ਼ਾਮਿਲ ਹੋਈਆਂ ਹਨ। ਖ਼ਬਰ ਹੈ ਕਿ ਰੋਹਿਤ ਸ਼ੈਟੀ ਛੇਤੀ ਇਕ ਐਕਸ਼ਨ ਕਾਮੇਡੀ ਫਿਲਮ ਲੈ ਕੇ ਆ ਰਹੇ ਹਨ ਪਰ ਇਸ ਫਿਲਮ ਨੂੰ ਫਰਾਹ ਖਾਨ ਨਿਰਦੇਸ਼ਤ ਕਰੇਗੀ।
Rohit Shetty, Farah Khan
ਇਹ ਪਹਿਲੀ ਵਾਰ ਹੋਵੇਗਾ ਜਦੋਂ ਰੋਹਿਤ ਸ਼ੈਟੀ ਦੇ ਪ੍ਰੋਡਕਸ਼ਨ ਹਾਊਸ 'ਰੋਹਿਤ ਸ਼ੈਟੀ ਪਿਕਚਰਸ' ਦੇ ਬੈਨਰ ਤਲੇ ਕਿਸੇ ਹੋਰ ਨਿਰਦੇਸ਼ਕ ਨੂੰ ਨਿਰਦੇਸ਼ਨ ਕਰਨ ਦਾ ਮੌਕਾ ਦੇ ਰਹੇ ਹਨ। ਰੋਹਿਤ ਸ਼ੈਟੀ ਨੇ ਅਪਣੀ ਅਗਲੀ ਐਕਸ਼ਨ ਕਾਮੇਡੀ ਫਿਲਮ ਲਈ ਫਰਾਹ ਖਾਨ ਨੂੰ ਡਾਇਰੈਕਟ ਕਰਨ ਲਈ ਸਾਈਨ ਕੀਤਾ ਹੈ। ਇਹ ਇਕ ਐਕਸ਼ਨ - ਕਾਮੇਡੀ ਫਿਲਮ ਹੋਵੇਗੀ। ਫ਼ਰਹਾ ਨੇ ਇਕ ਬਿਆਨ 'ਚ ਕਿਹਾ, ‘ਕਈ ਵਾਰ ਕੁੱਲ ਆਲਮ ਕੁਝ ਅਜਿਹੀ ਖੇਡ ਰਚਦਾ ਹੈ ਕਿ ਤੁਸੀਂ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾ।
Rohit Shetty, Farah Khan
ਰੋਹਿਤ, ਜਿਸ ਨੂੰ ਮੈਂ ਇਕ ਭਰਾ ਵਜੋਂ ਪਿਆਰ ਕਰਦੀ ਹਾਂ, ਨਾਲ ਮਿਲ ਕੇ ਕੰਮ ਕਰਨਾ ਆਪਣੇ ਆਪ 'ਚ ਵੱਡੀ ਗੱਲ ਹੈ। ਮੈਂ ਉਹਦੇ ਕੰਮ ਕਰਨ ਦੇ ਢੰਗ ਤਰੀਕੇ ਦਾ ਸਤਿਕਾਰ ਕਰਦੀ ਹਾਂ। ਮੈਂ ਤਾਂ ਸਿਰਫ਼ ਇੰਨਾ ਵਾਅਦਾ ਕਰ ਸਕਦੀ ਹਾਂ ਕਿ ਅਸੀਂ ਮਿਲ ਕੇ ਜਿਹੜੀ ਫ਼ਿਲਮ ਬਣਾਵਾਂਗੇ ਉਹ ਮਨੋਰੰਜਨ ਪੱਖੋਂ ਕਮਾਲ ਦੀ ਹੋਵੇਗੀ। ਮੈਂ ਫ਼ਿਲਮ ਦੀ ਸ਼ੂਟਿੰਗ
Farah Khan, Rohit Shetty
ਸ਼ੁਰੂ ਹੋਣ ਦੀ ਹੋਰ ਉਡੀਕ ਨਹੀਂ ਕਰ ਸਕਦੀ। ਦੂਜੇ ਪਾਸੇ ਰੋਹਿਤ ਨੇ ਕਿਹਾ ਮੇਰੀ ਪ੍ਰੋਡਕਸ਼ਨ ਕੰਪਨੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਫ਼ਰਾਹ ਇਸ ਦਾ ਹਿੱਸਾ ਬਣੀ ਹੈ, ਜੋ ਸਾਡੇ ਲਈ ਇਕ ਫ਼ਿਲਮ ਡਾਇਰੈਕਟ ਕਰੇਗੀ। ਉਸ ਵਿਚ ਬਹੁਤ ਹੁਨਰ ਹੋਣ ਦੇ ਨਾਲ ਉਹ ਕਾਫ਼ੀ ਮਿਹਨਤੀ ਹੈ। ਯਕੀਨਨ ਇਹ ਕਮਾਲ ਦਾ ਮੇਲ ਹੋਵੇਗਾ। ਮੈਂ ਵੀ ਕੰਮ ਸ਼ੁਰੂ ਹੋਣ ਦੀ ਹੋਰ ਉਡੀਕ ਨਹੀਂ ਕਰ ਸਕਦਾ। ਫ਼ਿਲਮ ਰਿਲਾਇੰਸ ਐਂਟਰਟੇਨਮੈਂਟ ਦੀ ਪੇਸ਼ਕਸ਼ ਹੋਵੇਗੀ।