
ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹਾਲੇ ਵੀ ਵਿਰੋਧ ਜਾਰੀ ਹੈ। ਦਿੱਲੀ ਦੇ ਸ਼ਾਹੀਨ ਬਾਗ ਵਿਚ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਗਿਆ ਹੈ।
ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹਾਲੇ ਵੀ ਵਿਰੋਧ ਜਾਰੀ ਹੈ। ਦਿੱਲੀ ਦੇ ਸ਼ਾਹੀਨ ਬਾਗ ਵਿਚ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਗਿਆ ਹੈ। ਜਿੱਥੇ ਲੋਕ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸਵੇਰ ਤੋਂ ਸ਼ਾਮ ਤੱਕ ਵਿਰੋਧ ਪ੍ਰਦਰਸ਼ਨ ਕਰਦੇ ਹਨ। ਉੱਥੇ ਹੀ ਬਾਲੀਵੁੱਡ ਸਿਤਾਰੇ ਵੀ ਇਸ ਮਾਮਲੇ ਨੂੰ ਲੈ ਕੇ ਬੇਬਾਕੀ ਨਾਲ ਅਪਣੇ ਸੁਝਾਅ ਰੱਖ ਰਹੇ ਹਨ।
Photo
ਸਵਰਾ ਭਾਸਕਰ ਇਸ ਮੁੱਦੇ ‘ਤੇ ਆਏ ਦਿਨ ਹੀ ਬਿਆਨਬਾਜ਼ੀ ਕਰਦੀ ਹੈ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਵਿਰੋਧ ਕਰਨ ਵਾਲਿਆਂ ਦਾ ਸਮਰਥਨ ਕਰ ਰਹੀ ਹੈ। ਹੁਣ ਉਹਨਾਂ ਨੇ ਯੂ-ਟਿਊਬਰ ਗੂੰਜਾ ਕਪੂਰ ‘ਤੇ ਅਪਣਾ ਗੁੱਸਾ ਦਿਖਾਇਆ ਹੈ। ਉਹਨਾਂ ਨੇ ਅਪਣੇ ਟਵਿਟਰ ‘ਤੇ ਲਿਖਿਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਗੂੰਜਾ ਕਪੂਰ ਜਿਨ੍ਹਾਂ ਔਰਤਾਂ ਨੂੰ ਬਦਨਾਮ ਕਰਨ ਨਿਕਲੀ ਸੀ, ਉਹਨਾਂ ਨੇ ਹੀ ਉਸ ਦਾ ਸਾਥ ਦਿੱਤਾ ਹੈ।
Photo
ਸਵਰਾ ਭਾਸਕਰ ਲੰਬੇ ਸਮੇਂ ਤੋਂ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਮੋਦੀ ਸਰਕਾਰ ਦਾ ਵਿਰੋਧ ਕਰ ਰਹੀ ਹੈ। ਹਾਲ ਹੀ ਵਿਚ ਉਹਨਾਂ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਹਨਾਂ ਨੂੰ ਵਿਰੋਧ ਪਹਿਲਾਂ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਸੀ ਕਿ ਇਸ ਸਮੇਂ ਦੇਸ਼ ਦਾ ਸੰਵਿਧਾਨ ਖਤਰੇ ਵਿਚ ਹੈ, ਇਸ ਤਰ੍ਹਾਂ ਦੇ ਪ੍ਰਦਰਸ਼ਨ ਨਾਲ ਚੰਗਾ ਹੱਲ ਨਿਕਲੇਗਾ।
Photo
ਦੱਸ ਦਈਏ ਕਿ ਨਾਗਰਿਕਤਾ ਸੋਧ ਖਿਲਾਫ ਚੱਲ ਰਹੇ ਧਰਨੇ ਵਿਚ ਦੋ ਦਿਨ ਪਹਿਲਾਂ ਬੁੱਧਵਾਰ ਨੂੰ ਗੂੰਜਾ ਕਪੂਰ ਬੁਰਕਾ ਪਾ ਕੇ ਸ਼ਾਹੀਨ ਬਾਗ ਪਹੁੰਚੀ ਸੀ। ਪ੍ਰਦਰਸ਼ਨਕਾਰੀ ਔਰਤਾਂ ਨੇ ਸ਼ੱਕ ਹੋਣ ‘ਤੇ ਗੂੰਜਾ ਕਪੂਰ ਨੂੰ ਫੜ੍ਹ ਲਿਆ ਸੀ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਗੂੰਜਾ ਨੂੰ ਉੱਥੋਂ ਕੱਢਿਆ। ਘਟਨਾ ਤੋਂ ਬਾਅਦ ਗੂੰਜਾ ਕਪੂਰ ਨੇ ਅਪਣੇ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਦਿੱਲੀ ਪੁਲਿਸ ਦਾ ਧੰਨਵਾਦ ਕੀਤਾ ਸੀ।
Photo
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਟਵਿਟਰ ‘ਤੇ ਗੂੰਜਾ ਕਪੂਰ ਨੂੰ ਫੋਲੋ ਕਰਦੇ ਹਨ। ਟਵਿਟਰ ‘ਤੇ ਗੂੰਜਾ ਕਪੂਰ ਦੇ 22 ਹਜ਼ਾਰ ਫੋਲੋਅਰ ਹਨ। ਫੇਸਬੁੱਕ ‘ਤੇ ਉਹਨਾਂ ਨੂੰ 2000 ਤੋਂ ਜ਼ਿਆਦਾ ਲੋਕ ਫੋਲੋ ਕਰਦੇ ਹਨ। ਗੂੰਜਾ ਕਪੂਰ ਸੋਸ਼ਲ ਮੀਡੀਆ ‘ਤੇ ਸੱਜੇਪੱਖੀ ਵਿਚਾਰਧਾਰਾ ਰੱਖਣ ਵਾਲੀ ਯੂਜ਼ਰ ਦੇ ਤੌਰ ‘ਤੇ ਜਾਣੀ ਜਾਂਦੀ ਹੈ।
Photo
ਗੂੰਜਾ ਕਪੂਰ ਮੂਲ ਤੌਰ ‘ਤੇ ਲਖਨਊ ਦੀ ਰਹਿਣ ਵਾਲੀ ਹੈ। ਉਸ ਨੇ ਲਖਨਊ ਦੇ ਹੀ ਲਾ ਮਾਰਟੀਨੀਅਰ ਸਕੂਲ ਤੋਂ ਅਪਣੀ ਪੜ੍ਹਾਈ ਪੂਰੀ ਕੀਤੀ ਹੈ। ਯੂ-ਟਿਊਬ ਵਿਚ ਉਹਨਾਂ ਦੇ ਚੈਨਲ ਦੇ 5000 ਦੋਸਤ ਹਨ। ਗੂੰਜਾ ਕਪੂਰ 'ਰਾਈਟ ਨੈਰੇਟਿਵ' ਨਾਂ ਨਾਲ ਇਕ ਯੂ-ਟਿਊਬ ਚੈਨਲ ਚਲਾਉਂਦੀ ਹੈ।