
ਆਪਣੇ ਫੈਨਸ ਦਾ ਇਨਾਂ ਭਰਵਾਂ ਪਿਆਰ ਦੇਖਣ ਤੋਂ ਬਾਅਦ ਸਲਮਾਨ ਵੀ ਆਪਣੇ ਫੈਨਸ ਦਾ ਧਨਵਾਦ ਕਰਨ ਤੋਂ ਰਹਿ ਨਾ ਸਕੇ
ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਬੀਤੇ ਦਿਨ ਸੁਪਰ ਸਟਾਰ ਸਲਮਾਨ ਖਾਨ ਜੋਧਪੁਰ ਸੈਸ਼ਨ ਕੋਰਟ ਤੋਂ ਜਮਾਨਤ ਮਿਲਨ ਤੋਂ ਬਾਅਦ ਆਪਣੇ ਘਰ ਵਾਪਿਸ ਮੁੰਬਈ ਪਹੁੰਚੇ । ਜਿਥੇ ਉਨ੍ਹਾਂ ਦੇ ਪਰਵਾਰ ਦੇ ਨਾਲ ਨਾਲ ਫੈਨਸ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ। ਇਨ੍ਹਾਂ ਹੀ ਨਹੀਂ ਫੈਨਜ਼ ਨੇ ਸਲਮਾਨ ਦੇ ਘਰ ਦੇ ਬਾਹਰ ਪਟਾਕਿਆਂ ਦੇ ਨਾਲ ਜ਼ੋਰ ਸ਼ੋਰ ਨਾਲ ਜਸ਼ਨ ਮਨਾਇਆ ਅਤੇ ਮਿਠਾਈਆਂ ਵੀ ਵੰਡੀਆਂ। Salman Khanਦਸ ਦਈਏ ਕਿ ਸਲਮਾਨ ਦੇ ਫੈਨਸ ਪਿਛਲੇ ਕਾਫ਼ੀ ਦਿਨਾਂ ਤੋਂ ਉਨ੍ਹਾਂ ਦੇ ਲਈ ਦੁਆਵਾਂ ਮੰਗ ਰਹੇ ਸਨ। ਫੈਨਸ ਦਾ ਮੰਨਣਾ ਹੈ ਕਿ ਸਲਮਾਨ ਦੇ ਨਾਲ ਨਾ-ਇਨਸਾਫ਼ੀ ਹੋਈ ਹੈ। ਆਪਣੇ ਫੈਨਸ ਦਾ ਇਨਾਂ ਭਰਵਾਂ ਪਿਆਰ ਦੇਖਣ ਤੋਂ ਬਾਅਦ ਸਲਮਾਨ ਵੀ ਆਪਣੇ ਫੈਨਸ ਦਾ ਧਨਵਾਦ ਕਰਨ ਤੋਂ ਰਹਿ ਨਾ ਸਕੇ ਅਤੇ ਦੇਰ ਰਾਤ ਆਪਣੀ ਬਾਲਕੋਨੀ ਤੋਂ ਬਾਹਰ ਆਕੇ ਉਨ੍ਹਾਂ ਨੇ ਆਪਣੇ ਫੈਨਸ ਨੂੰ ਥੈਂਕਸ ਕਿਹਾ,
Salman Khan's happy fanਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਨਾਲ ਸਾਏ ਦੀ ਤਰ੍ਹਾਂ ਰਹਿਣ ਵਾਲੇ ਬਾਡੀਗਾਰਡ ਸ਼ੇਰਾ ਅਤੇ ਸਲਮਾਨ ਦੇ ਮਾਤਾ ਪਿਤਾ ਮੌਜੂਦ ਸਨ। ਇਨਾਂ ਹੀ ਨਹੀਂ ਨੰਨ੍ਹਾ ਭਾਣਜਾ ਅਹਿਲ ਵੀ ਆਪਣੇ ਮਾਮੂ ਦੇ ਨਾਲ ਫੈਨਸ ਨੂੰ ਹੱਥ ਹਿਲਾਉਂਦਾ ਨਜ਼ਰ ਆਇਆ।
Salman Khan's happy fanਦਸ ਦਈਏ ਕਿ ਸਲਮਾਨ ਨੇ ਆਪਣੇ ਫੈਨਸ ਦੇ ਪ੍ਰਤੀ ਪਿਆਰ ਦਿਖਾਉਂਦੇ ਹੋਏ ਰਾਤ ਦਾ ਸਮਾਂ ਹੋਣ ਦਾ ਇਸ਼ਾਰਾ ਕਰਦਿਆਂ ਕਿਹਾ ਕਿ ਜਾਓ ਹੁਣ ਸੋ ਜਾਓ। ਸਲਮਾਨ ਦੇ ਇਸ ਇਸ਼ਾਰੇ ਤੋਂ ਬਾਅਦ ਫੈਨਸ ਨੇ ਹੋਰ ਵੀ ਜ਼ੋਰ ਸ਼ੋਰ ਨਾਲ ਹੂਟਿੰਗ ਕਰਨੀ ਸ਼ੁਰੂ ਕਰ ਦਿਤੀ।
Salman Khanਸਲਮਾਨ ਨੂੰ ਜ਼ਮਾਨਤ ਮਿਲਣ ਤੋਂ ਬਾਦ ਜਿਥੇ ਉਨ੍ਹਾਂ ਦੇ ਫੈਨਜ਼ ਵਿਚ ਖੁਸ਼ੀ ਦੀ ਲਹਿਰ ਸੀ ਉਥੇ ਹੀ ਮੈਡਮ ਕੈਟਰੀਨਾ ਕਿਵੇਂ ਪਿੱਛੇ ਰਹੀ ਜਾਂਦੇ। ...ਜੀ ਹਾਂ ਸਲਮਾਨ ਦੀ ਰਿਉਮਰ ਗਰਲਫ੍ਰੈਂਡ ਕਟਰੀਨਾ ਵੀ ਦੇਰ ਰਾਤ ਸਲਮਾਨ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੀ।
black buck caseਦੱਸਣਯੋਗ ਹੈ ਕਿ ਸਲਮਾਨ ਖਾਨ 20 ਸਾਲ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਹਨ ਅਤੇ ਉਨ੍ਹਾਂ ਨੂੰ ਜੋਧਪੁਰ ਦੀ ਸੈਸ਼ਨ ਕੋਰਟ ਨੇ 5 ਸਾਲ ਜੇਲ ਦੀ ਸਜ਼ਾ ਸੁਣਾਈ ਹੈ, ਜਿਸ ਤੋਂ ਬਾਅਦ ਦੋ ਦਿਨ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਸਲਮਾਨ ਨੂੰ ਬੀਤੇ ਕੱਲ੍ਹ ਜ਼ਮਾਨਤ ਮਿਲੀ। ਇਸ ਮਾਮਲੇ 'ਚ ਸਲਮਾਨ ਦੇ ਨਾਲ ਸਹਿ ਦੋਸ਼ੀ ਸੈਫ ਅਲੀ ਖਾਨ , ਤੱਬੂ, ਨੀਲਮ, ਅਤੇ ਸੋਨਾਲੀ ਬੇਂਦਰੇ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ। ਫਿਲਹਾਲ ਤਾਂ ਸੱਲੂ ਮੀਆਂ ਜ਼ਮਾਨਤ 'ਤੇ ਬਾਹਰ ਆ ਗਏ ਹਨ ਪਰ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਉਨ੍ਹਾਂ ਨੂੰ ਫਿਰ 7 ਮਈ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣਾ ਪਵੇਗਾ।