
ਸੁਨੀਲ ਗਰੋਵਰ ਭਾਰਤ ਦੇ ਪਹਿਲੇ ਕ੍ਰਿਕਟ ਕਾਮੇਡੀ ਸ਼ੋਅ ਜਿਓ ਧਨ ਧਨਾ ਧਨ-ਹੱਸੋ, ਖੇਡੋ, ਜਿੱਤੋ ਦਾ ਹਿੱਸਾ ਬਣ ਗਏ ਹਨ
ਕਾਮੇਡੀ ਦੇ ਪ੍ਰੇਮੀ ਪਿਛਲੇ ਲੰਮੇ ਸਮੇਂ ਤੋਂ ਵਧੀਆ ਐਂਟਰਟੇਨਮੈਂਟ ਦੀ ਉਡੀਕ ਵਿਚ ਹਨ। ਲੋਕਾਂ ਦੀਆਂ ਇਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਦੀ ਕੋਸ਼ਿਸ ਕਪਿਲ ਸ਼ਰਮਾ ਵਲੋਂ ਕੀਤੀ ਗਈ ਹੈ ਪਰ ਉਸ ਤੋਂ ਲੋਕ ਖੁਸ਼ ਨਹੀਂ ਹੋਏ। ਕਿਉਂਕਿ ਲੋਕਾਂ ਦੇ ਦਿਲਾਂ 'ਚ ਤਾਂ ਕਾਮੇਡੀ ਦੇ ਸਟਾਰ ਡਾ. ਮਸ਼ਹੂਰ ਗੁਲਾਟੀ ਮਤਲਬ ਸੁਨੀਲ ਗਰੋਵਰ ਘਰ ਕਰਿ ਬੈਠੇ ਹਨ। ਇਸ ਲਈ ਹੀ ਹੁਣ ਲੋਕਾਂ ਦੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਸੁਨੀਲ ਗਰੋਵਰ ਇਕ ਵਾਰ ਫਿਰ ਆਪਣੇ ਚਾਹੁਣ ਵਾਲਿਆਂ ਲਈ ਜਲਦੀ ਹੀ ਖੁਸ਼ ਖਬਰਿ ਲੈ ਕੇ ਰਹੇ ਹਨ। ਜੀ ਹਾਂ ਡਾਕਟਰ ਗੁਲਾਟੀ ਬਹੁਤ ਜਲਦੀ ਟੀਵੀ ਤੇ ਵਾਪਸੀ ਕਰਨ ਵਾਲੇ ਹਨ ਅਤੇ ਹੁਣ ਉਨ੍ਹਾਂ ਦੇ ਸ਼ੰਸਕਾਂ ਲਈ ਚੰਗੀ ਖਬਰ ਹੋਰ ਵੀ ਹੈ ਕਿ ਉਹ ਛੇਤੀ ਹੀ ਨਾ ਸਿਰਫ ਉਨ੍ਹਾਂ ਦਾ ਮਨੋਰੰਜਨ ਕਰਨਗੇ ਸਗੋਂ ਉਹ ਉਨ੍ਹਾਂ ਨੂੰ ਮਾਲਾ-ਮਾਲ ਵੀ ਬਣਾਉਣਗੇSunil Grover's digital showਦਸ ਦਈਏ ਕਿ ਸੁਨੀਲ ਗਰੋਵਰ ਭਾਰਤ ਦੇ ਪਹਿਲੇ ਕ੍ਰਿਕਟ ਕਾਮੇਡੀ ਸ਼ੋਅ ਜਿਓ ਧਨ ਧਨਾ ਧਨ-ਹੱਸੋ, ਖੇਡੋ, ਜਿੱਤੋ ਦਾ ਹਿੱਸਾ ਬਣ ਗਏ ਹਨ। ਪ੍ਰੋਫੈਸਰ ਲੱਲੂ ਬੱਲੇ ਵਾਲਾ ਮਤਲਬ ਐੱਲ. ਬੀ. ਡਬਲਯੂ. ਦੇ ਰੂਪ ਵਿਚ ਉਹ ਕ੍ਰਿਕਟ ਦੀ ਪਿੱਚ 'ਤੇ ਬੱਲੇਬਾਜ਼ੀ ਕਰਦੇ ਨਜ਼ਰ ਆਉਣਗੇ। ਇਸ ਵਿਚ ਉਨ੍ਹਾਂ ਦਾ ਸਾਥ ਦੇਵੇਗੀ ਟੀਵੀ ਦੀ ਅੰਗੂਰੀ ਭਾਬੀ ਯਾਨੀ ਕਿ ਸ਼ਿਲਪਾ ਸ਼ਿੰਦੇ। ਇਸ ਦੇ ਇਲਾਵਾ ਉਨ੍ਹਾਂ ਦੇ ਨਾਲ ਕ੍ਰਿਕਟ ਅਤੇ ਕਾਮੇਡੀ ਦੀ ਇਸ ਪਾਰਟੀ ਵਿਚ ਉਨ੍ਹਾਂ ਦਾ ਸਾਥ ਦੇਣਗੇ ਕਪਿਲ ਦੇਵ ਜੋ ਕਿ ਹਿੰਦੁਸਤਾਨ ਦੇ ਮਹਾਨ ਕ੍ਰਿਕਟਰਾਂ ਵਿਚੋਂ ਇਕ ਹਨ । ਇਸ ਤੋਂ ਇਲਾਵਾ ਸ਼ੋਅ ਦੇ ਦੂਜੇ ਪਾਸੇ ਸਹਿਵਾਗ ਵੀ ਆਪਣੇ ਅੰਦਾਜ਼ ਵਿਚ ਚੌਕੇ-ਛੱਕੇ ਮਾਰਨਗੇ।
Sunil Grover's digital showਦਸ ਦਈਏ ਕਿ ਇਸ ਸ਼ੋਅ 'ਚ ਹਾਸਿਆਂ ਦੀ ਪਿਟਾਰੀ ਨਾਲ ਤਾਂ ਲੋਕ ਮਾਲਾ ਮਾਲ ਹੋਣਗੇ ਹੀ ਨਾਲ ਹੀ ਜਿਓ ਪਲੇਅ ਲਾਂਗ ਲਾਈਵ ਸ਼ੋਅ ਵਿਚ ਇਨਾਮ ਵੀ ਸ਼ਾਨਦਾਰ ਰੱਖੇ ਗਏ ਹਨ। ਜਿੰਨਾ 'ਚ ਮੁੰਬਈ 'ਚ ਘਰ, 25 ਕਾਰਾਂ ਅਤੇ ਕਰੋੜਾਂ ਦੇ ਇਨਾਮ ਸ਼ਾਮਿਲ ਹਨ। ਪ੍ਰੋਫੈਸਰ ਐੱਲ. ਬੀ. ਡਬਲਯੂ ਨਾਲ ਸਮੀਰ ਕੋਚਰ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆਉਣਗੇ ।
Sunil Grover's digital showਇਸ ਤੋਂ ਇਲਾਵਾ ਇਸ ਸ਼ੋਅ ਦਾ ਹਿਸਾ ਹੋਣਗੇ ਕਪਿਲ ਦੇ ਸ਼ੋਅ ਦਾ ਹਿਸਾ ਰਹੇ ਦਾਦੀ ਯਾਨੀ ਅਲੀ ਅਸਗਰ, ਕਪਿਲ ਦੀ ਮੂੰਹ ਬੋਲੀ ਭੈਣ ਅਤੇ ਸ਼ੋਅ ਦਾ ਹਿਸਾ ਰਹੀ ਚੁਕੀ ਸੁਗੰਧਾ ਮਿਸ਼ਰਾ, ਸੁਰੇਸ਼ ਮੇਨਨ, ਪਰੇਸ਼ ਗਨਾਤਰਾ, ਸ਼ਿਵਾਨੀ ਦਾਂਡੇਕਰ ਅਤੇ ਅਰਚਨਾ ਵਿਜੇ ਸਮੇਤ ਕਈ ਬਾਲੀਵੁੱਡ ਅਤੇ ਕ੍ਰਿਕਟ ਦੀਆਂ ਹਸਤੀਆਂ ਸ਼ੋਅ ਵਿਚ ਸ਼ਿਰਕਤ ਕਰ ਕੇ ਇਸ ਸ਼ੋਅ ਨੂੰ ਚਾਰ ਚੰਨ ਲਗਾਉਣਗੇ। ਇਹ ਸ਼ੋਅ 8 ਅਪ੍ਰੈਲ ਤੋਂ ਰਾਤ 11 ਵਜੇ ਪ੍ਰਸਾਰਿਤ ਹੋਵੇਗਾ
Sunil Grover's digital show