
ਕਰੀਨਾ ਕਪੂਰ ਅਤੇ ਕਿਆਰਾ ਅਡਵਾਨੀ ਦੇ ਰਹੀਆਂ ਨੇ ਸਾਥ
ਮੁੰਬਈ- ਅਕਸ਼ੈ ਕੁਮਾਰ ਨੇ ਅਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਅਕਸ਼ੈ ਦੇ ਨਾਲ ਦਿਲਜੀਤ ਦੁਸਾਂਝ, ਕਰੀਨਾ ਕਪੂਰ ਅਤੇ ਕਿਆਰਾ ਅਡਵਾਨੀ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿਚ ਸਾਰੇ ਮਿਲ ਕੇ ਐਂਬੂਲੈਂਸ ਦੇ ਸਾਇਰਨ ਦੀ ਆਵਾਜ਼ ਕੱਢਦੇ ਨਜ਼ਰ ਆ ਰਹੇ ਹਨ।
Gud News Movie
ਦਰਅਸਲ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ 'ਗੁੱਡ ਨਿਊਜ਼' ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਇਸ ਫਿਲਮ ਵਿਚ ਉਨ੍ਹਾਂ ਦੇ ਨਾਲ ਦਿਲਜੀਤ ਦੋਸਾਂਝ, ਕਰੀਨਾ ਕਪੂਰ ਅਤੇ ਕਿਆਰਾ ਅਡਵਾਨੀ ਵੀ ਹਨ। ਫਿਲਮ ਵਿਚ ਲੰਬੇ ਸਮੇਂ ਬਾਅਦ ਕਰੀਨਾ ਕਪੂਰ ਅਤੇ ਅਕਸ਼ੈ ਕੁਮਾਰ ਦੀ ਜੋੜੀ ਇਕੱਠੀ ਨਜ਼ਰ ਆਏਗੀ।
Karina Kapoor And Kiara Advani
'ਗੁੱਡ ਨਿਊਜ਼' ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਇਕ ਕਾਮੇਡੀ ਫਿਲਮ ਹੈ। ਅਕਸ਼ੈ ਕੁਮਾਰ ਨੇ ਇਸ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਹੈ ਕਿ ਗੁੱਡ ਨਿਊਜ਼ ਦੇ ਸਾਊਂਡ ਦੀ ਪ੍ਰੈਕਟਿਸ ਹੋ ਰਹੀ ਹੈ, ਦਸ ਦਈਏ ਕਿ 6 ਸਤੰਬਰ 2019 ਨੂੰ ਰਿਲੀਜ਼ ਹੋਈ ਅਕਸ਼ੈ ਕੁਮਾਰ ਦੀ ਫਿਲਮ ਕੇਸਰੀ ਨੇ ਬਾਕਸ ਆਫਿਸ 'ਤੇ ਸਫਲਤਾ ਦੇ ਝੰਡੇ ਗੱਡ ਦਿਤੇ ਹਨ।
Kesari Movie
ਉਨ੍ਹਾਂ ਦੀ ਇਹ ਫਿਲਮ ਰਿਲੀਜ਼ ਦੇ ਦਿਨ ਤੋਂ ਤਾਬੜਤੋੜ ਕਮਾਈ ਕਰ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਗੁੱਡ ਨਿਊਜ਼ ਬਾਕਸ ਆਫਿਸ ਕੀ ਰੰਗ ਦਿਖਾਉਂਦੀ ਹੈ।