
ਅਕਸ਼ੈ ਕੁਮਾਰ ਨੇ ਇਕ ਵੀਡੀਓ ਆਪਣੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ, ਜੋ ਖੂਬ ਵਾਇਰਲ ਹੋ ਰਿਹਾ ਹੈ।
ਨਵੀਂ ਦਿੱਲੀ: ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ ‘ਗੁੱਡ ਨਿਊਜ਼’ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਇਸ ਫਿਲਮ ਵਿਚ ਉਹਨਾਂ ਤੋਂ ਇਲਾਵਾ ਦਿਲਜੀਤ ਦੋਸਾਂਝ, ਕਰੀਨਾ ਕਪੂਰ ਅਤੇ ਕਿਆਰਾ ਅਡਵਾਣੀ ਵੀ ਹਨ। ਅਕਸ਼ੈ ਕੁਮਾਰ ਨੇ ਇਕ ਵੀਡੀਓ ਆਪਣੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ, ਜੋ ਖੂਬ ਵਾਇਰਲ ਹੋ ਰਿਹਾ ਹੈ। ਇਸ ਵਿਚ ਅਕਸ਼ੈ ਕੁਮਾਰ ਆਪਣੇ ਸਾਥੀ ਕਲਾਕਾਰਾਂ ਨਾਲ ਨਜ਼ਰ ਆ ਰਹੇ ਹਨ ਅਤੇ ਸਭ ਮਿਲ ਕੇ ਐਂਬੂਲੈਂਸ ਦੀ ਅਵਾਜ਼ ਕੱਢ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਦੇਖਿਆ ਜਾ ਰਿਹਾ ਹੈ।
ਫਿਲਮ ‘ਗੁੱਡ ਨਿਉਜ਼’ ਵਿਚ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਦੀ ਜੋੜੀ ਲੰਬੇ ਸਮੇਂ ਬਾਅਦ ਇਕੱਠੀ ਦਿਖਾਈ ਦੇਵੇਗੀ ਅਕਸ਼ੈ ਕੁਮਾਰ ਦੀ ਇਸ ਫਿਲਮ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਇਹ ਇਕ ਕਮੇਡੀ ਡਰਾਮਾ ਫਿਲਮ ਹੈ। ਇਸ ਫਿਲਮ ਵਿਚ ਦਲਜੀਤ ਅਤੇ ਕਿਆਰਾ ਅਡਵਾਣੀ ਪੰਜਾਬੀ ਜੋੜੀ ਦੇ ਰੂਪ ਵਿਚ ਨਜ਼ਰ ਆਉਣਗੇ। ਅਕਸ਼ੈ ਕੁਮਾਰ ਨੇ ਵੀਡੀਓ ਸ਼ੇਅਰ ਕਰਨ ਦੇ ਨਾਲ ਨਾਲ ਇਕ ਕੈਪਸ਼ਨ ਵੀ ਲਿਖਿਆ ਹੈ। ਉਹਨਾਂ ਲਿਖਿਆ ਹੈ, “ਗੁੱਡ ਨਿਊਜ਼ ਦੇ ਸਾਊਂਡ ਦੀ ਪ੍ਰੈਕਟਿਸ ਹੋ ਰਹੀ ਹੈ, ਡਿਊ ਡੇਟ 6 ਸਤੰਬਰ 2019”।
Practicing the sound of #GoodNews arriving until then it’s a wrap ? Due date 6th September, 2019!#KareenaKapoorKhan @diljitdosanjh @Advani_Kiara @karanjohar @apoorvamehta18 @raj_a_mehta @DharmaMovies #CapeOfGoodFilms pic.twitter.com/YxEfoZOx0T
— Akshay Kumar (@akshaykumar) April 6, 2019
ਦੱਸ ਦਈਏ ਕਿ ਗੁੱਡ ਨਿਊਜ਼ ਫਿਲਮ ਦੇ ਨਿਰਮਾਤਾ ਕਰਨ ਜੋਹਰ ਹਨ ਅਤੇ ਇਸ ਫਿਲਮ ਨੂੰ ਰਾਜ ਮੇਹਤਾ ਨੇ ਡਾਇਰੈਕਟ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਦੀ ਜੋੜੀ ਪਰਦੇ ‘ਤੇ ਦੇਖਣ ਨੂੰ ਮਿਲੀ ਹੈ। ਕਰੀਨਾ ਕਪੂਰ ਨੇ ਦਿਲਜੀਤ ਦੋਸਾਂਝ ਦੀ ਫਿਲਮ ‘ਉੜਤਾ ਪੰਜਾਬ’ ਵਿਚ ਵੀ ਕੰਮ ਕੀਤਾ ਸੀ।