
ਨੇਹਾ ਨੇ ਕਾਫ਼ੀ ਸੰਘਰਸ਼ ਤੋਂ ਬਾਅਦ ਅੱਜ ਮਿਊਜ਼ਿਕ ਇੰਡਸਟਰੀ 'ਚ ਆਪਣਾ ਨਾਂ ਬਣਾਇਆ ਹੈ
Neha Kakkar: ਚੰਡੀਗੜ੍ਹ - ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ ਗਾਇਕਾ ਨੇਹਾ ਕੱਕੜ ਦੇ ਤਲਾਕ ਦੀਆਂ ਖਬਰਾਂ ਚੱਲ ਰਹੀਆਂ ਸਨ ਜਿਹਨਾਂ 'ਤੇ ਹੁਣ ਬਰੇਕ ਲੱਗ ਗਈ ਹੈ। ਹਾਲ ਹੀ 'ਚ ਇਕ ਇੰਟਰਵਿਊ 'ਚ ਨੇਹਾ ਦੇ ਪਤੀ ਰੋਹਨਪ੍ਰੀਤ ਨੇ ਅਪਣੇ ਵਿਆਹੁਤਾ ਜੀਵਨ ਬਾਰੇ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਤਲਾਕ ਦੀਆਂ ਅਫਵਾਹਾਂ ਬਾਰੇ ਵੀ ਗੱਲ ਕੀਤੀ ਹੈ।
ਬਾਲੀਵੁੱਡ ਸਿੰਗਰ ਨੇਹਾ ਕੱਕੜ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਨੇਹਾ ਨੇ ਕਾਫ਼ੀ ਸੰਘਰਸ਼ ਤੋਂ ਬਾਅਦ ਅੱਜ ਮਿਊਜ਼ਿਕ ਇੰਡਸਟਰੀ 'ਚ ਆਪਣਾ ਨਾਂ ਬਣਾਇਆ ਹੈ। ਨੇਹਾ ਨੇ 2020 ਵਿਚ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾਇਆ ਸੀ। ਰੋਹਨਪ੍ਰੀਤ ਵੀ ਗਾਇਕ ਹਨ। ਰੋਹਨਪ੍ਰੀਤ ਅਪਣੇ ਆਪ ਨੂੰ ਹਮੇਸ਼ਾ ਲੋਅ ਪ੍ਰੋਫਾਈਲ ਰੱਖਣਾ ਪਸੰਦ ਕਰਦੇ ਹਨ ਪਰ ਹਾਲ ਹੀ 'ਚ ਇਕ ਇੰਟਰਵਿਊ 'ਚ ਉਸ ਨੇ ਨੇਹਾ ਨਾਲ ਆਪਣੇ ਵਿਆਹ ਬਾਰੇ ਕਈ ਖੁਲਾਸੇ ਕੀਤੇ।
ਇੱਕ ਇੰਟਰਵਿਊ ਵਿਚ, ਰੋਹਨਪ੍ਰੀਤ ਨੇ ਕਿਹਾ, “ਨੇਹਾ ਅਤੇ ਮੇਰੀ ਕਿਸਮਤ ਇੱਕ ਦੂਜੇ ਦੇ ਨਾਲ ਜੁੜੀ ਹੋਈ ਸੀ। ਅਸੀਂ ਇੱਕ ਮਿਊਜ਼ਿਕ ਵੀਡੀਓ ਲਈ ਮਿਲੇ ਸੀ ਅਤੇ ਹੌਲੀ-ਹੌਲੀ ਸਾਡੀ ਨੇੜਤਾ ਵਧ ਗਈ। ਇਹੀ ਗੱਲ ਮੇਰੇ ਨਾਲ ਜ਼ਿੰਦਗੀ 'ਚ ਸਭ ਤੋਂ ਵਧੀਆ ਹੋਈ ਹੈ ਤੇ ਮੈਂ ਆਪਣੇ ਆਪ ਨੂੰ ਖੁਸ਼ਨਸੀਬ ਮਹਿਸੂਸ ਕਰਦਾ ਹਾਂ।"
ਤਲਾਕ ਦੀਆਂ ਅਫਵਾਹਾਂ 'ਤੇ ਰੋਹਨਪ੍ਰੀਤ ਨੇ ਕਿਹਾ ਕਿ 'ਮੈਂ ਅਫਵਾਹਾਂ 'ਤੇ ਧਿਆਨ ਨਹੀਂ ਦਿੰਦਾ।
ਜੇਕਰ ਝੂਠੀਆਂ ਗੱਲਾਂ ਫੈਲਾਉਣ ਨਾਲ ਕੁਝ ਲੋਕ ਖੁਸ਼ ਹੁੰਦੇ ਹਨ, ਤਾਂ ਇਹ ਉਨ੍ਹਾਂ ਲਈ ਚੰਗਾ ਹੈ। ਨੇਹਾ ਅਤੇ ਮੈਂ ਆਪਣੇ ਕੰਮ ਅਤੇ ਆਪਣੀ ਜ਼ਿੰਦਗੀ 'ਤੇ ਪੂਰਾ ਧਿਆਨ ਕੇਂਦਰਿਤ ਕਰਕੇ ਖੁਸ਼ ਹਾਂ। ਜਦੋਂ ਮੈਂ ਨੇਹਾ ਦੇ ਕੰਮ ਨੂੰ ਦੇਖਦਾ ਹਾਂ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਉਹ ਕਿੰਨੀ ਨਿਮਰ ਹੈ ਅਤੇ ਧਰਤੀ ਨਾਲ ਜੁੜੀ ਹੋਈ ਹੈ। ਉਹ ਆਲੇ-ਦੁਆਲੇ ਦੇ ਸਭ ਤੋਂ ਵਧੀਆ ਲੋਕਾਂ ਵਿਚੋਂ ਇੱਕ ਹੈ। ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਦਾ ਹਾਂ।"