
ਅਪਣੇ ਜ਼ਮਾਨੇ ਦੀ ਹਿੱਟ ਫਿਲਮ 'ਮੁਹੱਬਤੇਂ' ਨਾਲ ਬਾਲੀਵੁਡ 'ਚ ਕਦਮ ਰੱਖਣ ਵਾਲੀ ਅਦਾਕਾਰਾ ਪ੍ਰੀਤੀ ਝੰਗਿਆਨੀ ਨੂੰ ਲੈ ਕੇ ਇਕ ਹੈਰਾਨੀਜਰਕ ਖਬਰ ਸਾਹਮਣੇ ਆਈ ਹੈ। ਮੀਡੀਆ...
ਮੁੰਬਈ : ਅਪਣੇ ਜ਼ਮਾਨੇ ਦੀ ਹਿੱਟ ਫਿਲਮ 'ਮੁਹੱਬਤੇਂ' ਨਾਲ ਬਾਲੀਵੁਡ 'ਚ ਕਦਮ ਰੱਖਣ ਵਾਲੀ ਅਦਾਕਾਰਾ ਪ੍ਰੀਤੀ ਝੰਗਿਆਨੀ ਨੂੰ ਲੈ ਕੇ ਇਕ ਹੈਰਾਨੀਜਰਕ ਖਬਰ ਸਾਹਮਣੇ ਆਈ ਹੈ। ਮੀਡੀਆ ਖਬਰਾਂ ਮੁਤਾਬਕ ਅਦਾਕਾਰਾ ਦੇ 7 ਸਾਲਾ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਕਾਰਨ ਪ੍ਰੀਤੀ ਅਤੇ ਉਨ੍ਹਾਂ ਦੇ ਪਤੀ ਪ੍ਰਵੀਣ ਡੱਬਾਸ ਨੇ ਆਰਿਫ ਸਿੱਦੀਕੀ ਨਾਂ ਦੇ ਵਿਅਕਤੀ ਵਿਰੁੱਧ ਮੁੰਬਈ ਦੇ ਖਾਰ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਾਈ ਹੈ।
Preeti Jhangiani with family
ਇੰਟਰਵਿਊ 'ਚ ਪ੍ਰੀਤੀ ਝੰਗਿਆਨੀ ਨੇ ਦੱਸਿਆ, ''ਮੇਰਾ ਬੇਟਾ ਜੈਯਵੀਰ ਪਾਰਕ 'ਚ ਦੋਸਤਾਂ ਨਾਲ ਖੇਡ ਰਿਹਾ ਸੀ। ਉੱਥੇ ਦੂਜੀ ਬਿਲਡਿੰਗ ਦੇ ਬੱਚੇ ਵੀ ਮੌਜੂਦ ਸਨ। ਬੱਚੇ ਪਾਰਕ 'ਚ ਫੁੱਟਬਾਲ ਖੇਡ ਰਹੇ ਸਨ। ਖੇਡ-ਖੇਡ 'ਚ ਹੀ ਬੱਚਿਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਇਸੇ ਵਿਚਕਾਰ ਇਕ ਬੱਚੇ ਨੇ ਮੇਰੇ ਬੇਟੇ ਨੂੰ ਥੱਪੜ ਮਾਰ ਦਿੱਤਾ।''
Preeti Jhangiani with family
ਪ੍ਰੀਤੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਮੈਂ ਉਥੇ ਨਹੀਂ ਸੀ ਪਰ ਦੂਜੇ ਬੱਚਿਆਂ ਦੇ ਮਾਤਾ-ਪਿਤਾ ਮੌਜੂਦ ਸੀ, ਜਿਸ ਬੱਚੇ ਨੇ ਮੇਰੇ ਬੱਚੇ ਨੂੰ ਮਾਰਿਆ ਉਸ ਨੇ ਅਪਣੇ ਘਰ 'ਚ ਇਹ ਗੱਲ ਦੱਸੀ। ਬਸ ਫਿਰ ਕੀ ਸੀ ਬੱਚੇ ਦੇ ਦਾਦਾ ਆਰਿਫ ਸਿੱਦੀਕੀ ਪਾਰਕ 'ਚ ਆਏ ਅਤੇ ਕਿਸੇ ਦੀ ਗੱਲ ਨਾ ਸੁਣਦੇ ਹੋਏ ਮੇਰੇ ਬੇਟੇ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿਤਾ। ਇਨਹਾਂ ਹੀ ਨਹੀਂ ਉਨ੍ਹਾਂ ਨੇ ਮੈਂਨੂੰ ਵੀ ਜਾਨੋਂ ਮਾਰਨ ਦੀ ਧਮਕੀ ਵੀ ਦਿਤੀ, ਜਿਸ ਤੋਂ ਬਾਅਦ ਪ੍ਰੀਤੀ ਨੇ ਅਪਣੇ ਪਤੀ ਪ੍ਰਵੀਨ ਡੱਬਾਸ ਨਾਲ ਪੁਲਿਸ ਸਟੇਸ਼ਨ ਜਾ ਕੇ ਸ਼ਿਕਾਇਤ ਦਰਜ ਕਰਵਾਈ।