ਐਕਸ਼ਨਬਾਜ਼ ਵਿਦੁਤ ਜਾਮਵਾਲ ਨੇ ਲੋਕਾਂ ਨੂੰ ਦਿੱਤਾ ਵੱਡਾ ਚੈਲੰਜ
Published : Sep 8, 2019, 9:49 am IST
Updated : Sep 8, 2019, 9:51 am IST
SHARE ARTICLE
Vidyut Jammwal
Vidyut Jammwal

ਭਰੇ ਗੈਸ ਸਿਲੰਡਰ ਨਾਲ ਦਿਖਾਏ ਖ਼ਤਰਨਾਕ ਕਰਤੱਵ

ਨਵੀਂ ਦਿੱਲੀ: ਸੋਸ਼ਲ ਮੀਡੀਆ ’ਤੇ ‘ਐਕਸ਼ਨਬਾਜ਼’ ਵਿਦੁਤ ਜਾਮਵਾਲ ਦਾ ਇਕ ਵੀਡੀਓ ਕਾਫ਼ੀ ਲੋਕਾਂ ਵੱਲੋਂ ਦੇਖਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਖ਼ੁਦ ਵਿਦੁਤ ਜਾਮਵਾਲ ਵੱਲੋਂ ਅਪਣੇ ਇੰਸਟਾਗ੍ਰਾਮ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਆਖ਼ਰ ਕੀ ਖ਼ਾਸ ਹੈ ਇਸ ਵੀਡੀਓ ਵਿਚ ਆਓ ਜਾਣਦੇ ਹਾਂ। ਇਸ ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਐਕਸ਼ਨ ਲਈ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਵਿਦੁਤ ਜਾਮਵਾਲ ਇਕ ਗੈਸ ਸਿਲੰਡਰ ਨੂੰ ਚੁੱਕ ਕੇ ਇੱਧਰ ਉਧਰ ਘੁੰਮਾਉਂਦੇ ਨਜ਼ਰ ਆ ਰਹੇ ਹਨ, ਇਹ ਸਿਲੰਡਰ ਖ਼ਾਲੀ ਨਹੀਂ ਬਲਕਿ ਗੈਸ ਨਾਲ ਭਰਿਆ ਹੋਇਆ ਹੈ, ਜਿਸ ਦਾ ਵਜ਼ਨ ਵੀ ਕਾਫ਼ੀ ਜ਼ਿਆਦਾ ਜਾਪ ਰਿਹਾ ਹੈ ਪਰ ਵਿਦੁਤ ਜਾਮਵਾਲ ਸਿਲੰਡਰ ਨੂੰ ਇੰਝ ਘੁੰਮਾ ਰਹੇ ਨੇ ਜਿਵੇਂ ਉਹ ਕੋਈ ਖਿਡੌਣਾ ਹੋਵੇ।

Vidyut JammwalVidyut Jammwal

ਖ਼ਾਸ ਗੱਲ ਇਹ ਵੀ ਹੈ ਕਿ ਵਿਦੁਤ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਹ ਵੀ ਲਿਖਿਆ ‘‘ਹੁਣ ਇਹ ਕਰਕੇ ਦਿਖਾਓ!’’ ਯਾਨੀ ਕਿ ਵਿਦੁਤ ਨੇ ਆਈ ਟ੍ਰੇਨ ਲਾਈਕ ਵਿਦੁਤ ਜਾਮਵਾਲ ਦੇ ਹੈਸ਼ਟੈਗ ਦੇ ਨਾਲ ਅਪਣੇ ਫਾਲੋਅਰਜ਼ ਨੂੰ ਨਵਾਂ ਚੈਲੰਜ ਦਿੱਤਾ ਹੈ ਅਤੇ ਵਿਦੁਤ ਦੇ ਇਸ ਵੀਡੀਓ ਨੂੰ 9 ਹਜ਼ਾਰ ਦੇ ਕਰੀਬ ਲਾਈਕ ਆ ਚੁੱਕੇ ਹਨ, ਜਦਕਿ 1.2 ਮਿਲੀਅਨ ਲੋਕਾਂ ਨੇ ਉਨ੍ਹਾਂ ਦੀ ਇਸ ਵੀਡੀਓ ਨੂੰ ਦੇਖਿਆ ਹੈ।

 

 

ਲੋਕਾਂ ਵੱਲੋਂ ਉਨ੍ਹਾਂ ਦੀ ਵੀਡੀਓ ’ਤੇ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ, ਜਿੱਥੇ ਕੁੱਝ ਲੋਕਾਂ ਵੱਲੋਂ ਉਨ੍ਹਾਂ ਦੇ ਇਸ ਅੰਦਾਜ਼ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਉਥੇ ਹੀ ਕੁੱਝ ਲੋਕ ਇਸ ’ਤੇ ਜ਼ੋਕਸ ਵਾਲੇ ਮੀਮਸ ਬਣਾ ਰਹੇ ਹਨ ਜਦਕਿ ਕੁੱਝ ਲੋਕਾਂ ਵੱਲੋਂ ਵਿਦੁਤ ਨੂੰ ਸੁਝਾਅ ਦਿੱਤਾ ਜਾ ਰਿਹੈ ਕਿ ਉਨ੍ਹਾਂ ਨੂੰ ਭਰੇ ਹੋਏ ਗੈਸ ਸਿਲੰਡਰ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ।

Vidyut JammwalVidyut Jammwal

ਦੱਸ ਦਈਏ ਕਿ ਵਿਦੁਤ ਜਾਮਵਾਲ ਐਕਟਰ ਹੋਣ ਦੇ ਨਾਲ ਸਟੰਟ ਪਰਫਾਰਮਰ ਅਤੇ ਮਾਰਸ਼ਲ ਆਰਟ ਐਕਪਰਟ ਵੀ ਹਨ, ਜਿਸ ਦੀ ਝਲਕ ਅਸੀਂ ਕਮਾਂਡੋ ਅਤੇ ਜੰਗਲੀ ਵਰਗੀਆਂ ਉਨ੍ਹਾਂ ਦੀਆਂ ਫਿਲਮਾਂ ਵਿਚ ਦੇਖ ਚੁੱਕੇ ਹਨ। ਉਹ ਅਕਸਰ ਸੋਸ਼ਲ ਮੀਡੀਆ ’ਤੇ ਅਪਣੇ ਵਰਕ ਆਊਟ ਨਾਲ ਜੁੜੀਆਂ ਵੀਡੀਓਜ਼ ਪਾਉਂਦੇ ਰਹਿੰਦੇ ਹਨ। ਪਰ ਵਿਦੁਤ ਵੱਲੋਂ ਜੋ ਗੈਸ ਸਿਲੰਡਰ ਵਾਲਾ ਵੀਡੀਓ ਪਾ ਕੇ ਇਸ ਵਾਰ ਚੈਲੰਜ ਦਿੱਤਾ ਗਿਆ ਹੈ। ਉਸ ਨੂੰ ਪੂਰਾ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਖ਼ੈਰ ਦੇਖਦੇ ਹਾਂ ਕਿ ਕੌਣ ਉਨ੍ਹਾਂ ਦੇ ਇਸ ਚੈਲੰਜ ਨੂੰ ਪੂਰਾ ਕਰਦਾ ਹੈ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement