
ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ।
ਜਲੰਧਰ: ਪਾਲੀਵੁੱਡ ਵਿਚ ਅਪਣੀ ਖਾਸ ਪਹਿਚਾਣ ਬਣਾ ਚੁੱਕੇ ਅਦਾਕਾਰ ਨਿੰਜਾ ਦੀ ਮੋਸਟ ਅਵੇਟਡ ਫ਼ਿਲਮ ਦੂਰਬੀਨ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਨਿੰਜਾ ਤੇ ਵਾਮਿਕਾ ਗੱਬੀ ਸਟਾਰਰ ਫ਼ਿਲਮ ‘ਦੂਰਬੀਨ’ ਦਾ ਜ਼ਬਰਦਸਤ ਟੀਜ਼ਰ ਦੇਖਣ ਨੂੰ ਮਿਲ ਰਿਹਾ ਹੈ। ਸਸਪੈਂਸ, ਥ੍ਰੀਲਰ ਤੇ ਐਕਸ਼ਨ ਦੇ ਨਾਲ ਭਰਪੂਰ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਤੁਸੀਂ ਯੈਲੋ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਦੇਖ ਸਕਦੇ ਹੋ।
ਇਸ ਫ਼ਿਲਮ ‘ਚ ਜੱਸ ਬਾਜਵਾ ਪੁਲਿਸ ਅਫ਼ਸਰ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ। ਦੂਰਬੀਨ ਫ਼ਿਲਮ ਨੂੰ ਇਸ਼ਾਨ ਚੋਪੜਾ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ।
ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ। ਦੂਰਬੀਨ ਫ਼ਿਲਮ ਨੂੰ 27 ਸਤੰਬਰ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾਵੇਗਾ। ਪਿਆਰ, ਐਕਸ਼ਨ, ਸਸਪੈਂਸ ਤੇ ਕਾਮੇਡੀ ਦੇ ਨਾਲ ਭਰਪੂਰ ਇਹ ਫ਼ਿਲਮ ਦਰਸ਼ਕਾਂ ਦੇ ਲਈ ਫੁਲ ਪੇਕਜ ਸਾਬਿਤ ਹੋਵੇਗੀ ਤੇ ਨੌਜਵਾਨਾਂ ਨੂੰ ਚੰਗਾ ਸੰਦੇਸ਼ ਦੇਵੇਗੀ। ਇਸ ਤੋਂ ਇਲਾਵਾ ਫ਼ਿਲਮ ਤੋਂ ਹੋਣ ਵਾਲੀ ਕਮਾਈ ‘ਚੋਂ 20 ਫ਼ੀਸਦੀ ਹਿੱਸਾ ਪਿਛਲੇ ਦਿਨੀਂ ਆਏ ਪੰਜਾਬ ‘ਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦਿੱਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।