Deepika Padukone Baby: ਬੀਤੀ ਰਾਤ ਅਦਾਕਾਰਾ ਨੂੰ ਹਸਪਤਾਲ ਕਰਵਾਇਆ ਸੀ ਦਾਖਲ
Deepika Padukone gave birth to a daughter: ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਮਾਤਾ-ਪਿਤਾ ਬਣ ਗਏ ਹਨ। ਦੀਪਿਕਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਅਦਾਕਾਰਾ ਨੂੰ ਸ਼ਨੀਵਾਰ ਦੁਪਹਿਰ ਨੂੰ ਮੁੰਬਈ ਦੇ ਗੋਰੇਗਾਂਵ ਇਲਾਕੇ ਦੇ ਐਚਐਨ ਰਿਲਾਇੰਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: Delhi News: ਦਿੱਲੀ 'ਚ ਨਵਜੰਮੇ ਬੱਚਿਆਂ ਦੀ ਤਸਕਰੀ 'ਚ ਸ਼ਾਮਲ ਸਿੰਡੀਕੇਟ ਦਾ ਪਰਦਾਫਾਸ਼, ਕੋਲਕਾਤਾ ਤੋਂ ਗਿਰੋਹ ਦਾ ਸਰਗਨਾ ਕਾਬੂ
ਉਨ੍ਹਾਂ ਦੇ ਨਾਲ ਰਣਵੀਰ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਵੀ ਮੌਜੂਦ ਸੀ। ਇਸ ਤੋਂ ਪਹਿਲਾਂ 6 ਸਤੰਬਰ ਨੂੰ ਦੀਪਿਕਾ ਸਿੱਧਵਿਨਾਇਕ ਮੰਦਰ 'ਚ ਬੱਪਾ ਦੇ ਦਰਸ਼ਨ ਕਰਨ ਪਹੁੰਚੀ ਸੀ। ਦੱਸ ਦੇਈਏ ਕਿ ਦੀਪਿਕਾ ਨੇ ਇਸ ਸਾਲ 28 ਫਰਵਰੀ ਨੂੰ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਉਸ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਹ ਸਤੰਬਰ 2024 ਵਿੱਚ ਇੱਕ ਬੱਚੇ ਨੂੰ ਜਨਮ ਦੇਵੇਗੀ।
ਇਹ ਵੀ ਪੜ੍ਹੋ: Deepika Padukone Hospitalised: ਜਲਦ ਆਉਣ ਵਾਲਾ ਛੋਟਾ ਮਹਿਮਾਨ, ਅਦਾਕਾਰਾ ਦੀਪਿਕਾ ਹਸਪਤਾਲ 'ਚ ਦਾਖਲ
ਸ਼ੁੱਕਰਵਾਰ ਦੁਪਹਿਰ ਨੂੰ ਦੀਪਿਕਾ ਆਪਣੇ ਪਤੀ ਰਣਵੀਰ ਸਿੰਘ ਨਾਲ ਸਿੱਧੀਵਿਨਾਇਕ ਮੰਦਰ ਪਹੁੰਚੀ। ਇਸ ਦੌਰਾਨ ਦੀਪਿਕਾ ਹਰੇ ਰੰਗ ਦੀ ਸਾੜੀ 'ਚ ਨਜ਼ਰ ਆਈ, ਜਦਕਿ ਰਣਵੀਰ ਕੁੜਤਾ-ਪਜਾਮਾ 'ਚ ਨਜ਼ਰ ਆਏ। ਇਸ ਮੌਕੇ 'ਤੇ ਦੋਵਾਂ ਦੇ ਪਰਿਵਾਰ ਵਾਲੇ ਵੀ ਮੌਜੂਦ ਸਨ। ਦੋਵਾਂ ਦੇ ਕਈ ਵੀਡੀਓਜ਼ ਵੀ ਸਾਹਮਣੇ ਆਏ ਸਨ, ਜਿਨ੍ਹਾਂ 'ਚ ਰਣਵੀਰ ਗਰਭਵਤੀ ਦੀਪਿਕਾ ਨੂੰ ਸਪੋਰਟ ਕਰਦੇ ਨਜ਼ਰ ਆ ਰਹੇ ਸਨ।