
ਬਾਲੀਵੁੱਡ ਦੇ ਮਸ਼ਹੂਰ ਸਟਾਰ ਧਰਮੇਂਦਰ ਦਾ ਅੱਜ 83ਵਾਂ ਜਨਮ ਦਿਨ......
ਮੁੰਬਈ (ਭਾਸ਼ਾ): ਬਾਲੀਵੁੱਡ ਦੇ ਮਸ਼ਹੂਰ ਸਟਾਰ ਧਰਮੇਂਦਰ ਦਾ ਅੱਜ 83ਵਾਂ ਜਨਮ ਦਿਨ ਹੈ। ਇਸ ਮੌਕੇ ਉਤੇ ਉਨ੍ਹਾਂ ਨੂੰ ਬਾਲੀਵੁੱਡ ਅਤੇ ਉਨ੍ਹਾਂ ਦੇ ਲੋਚਣ ਵਾਲੀਆਂ ਨੇ ਸ਼ੁਭਕਾਮਨਾਵਾਂ ਦਿਤੀਆਂ ਹਨ। ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਤੋਂ ਮੁੰਬਈ ਅਤੇ ਬਾਲੀਵੁੱਡ ਦਾ ਸਫਰ ਇਸ ‘ਪੁਰਸ਼’ ਲਈ ਕਦੇ ਆਸਾਨ ਨਹੀਂ ਰਿਹਾ। ਧਰਮੇਂਦਰ ਸੰਘਰਸ਼ ਦੇ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਅੱਜ ਵੀ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਨੂੰ ਬਾਲੀਵੁੱਡ ਦੇ ਸਭ ਤੋਂ ਸੋਹਣੇ ਹੀਰੋ ਵਿਚੋਂ ਇਕ ਮੰਨਿਆ ਜਾਂਦਾ ਹੈ। ਕਈ ਫਿਲਮਾਂ ਵਿਚ ਉਨ੍ਹਾਂ ਨੇ ਯਾਦਗਾਰ ਭੂਮਿਕਾਵਾਂ ਨਿਭਾਈਆਂ।
Dharmendra Singh-Hema Malini
ਇਕ ਸਮਾਂ ਜਦੋਂ ਕਿ ਰਾਜੇਸ਼ ਖੰਨਾ ਅਤੇ ਅਮਿਤਾਭ ਲੋਕਾਂ ਦੇ ਦਿਲਾਂ ਉਤੇ ਛਾਏ ਹੋਏ ਸਨ ਉਦੋਂ ਵੀ ਧਰਮੇਂਦਰ ਦੀ ਜਬਰਦਸਤ ਫੈਨ ਫੋਲਵਿੰਗ ਸੀ। ਧਰਮੇਂਦਰ ਦਾ ਨਾਮ ਕਈ ਅਦਾਕਾਰਾਂ ਦੇ ਨਾਲ ਜੁੜਿਆ। ਇਕ ਸਮਾਂ ਸੀ ਜਦੋਂ ਮੀਨਾ ਕੁਮਾਰੀ ਦੇ ਨਾਲ ਵੀ ਉਨ੍ਹਾਂ ਦਾ ਨਾਮ ਜੋੜਿਆ ਗਿਆ। ਪਰ, ਧਰਮੇਂਦਰ ਦਾ ਦਿਲ ਆਇਆ ‘ਡਰੀਮ ਗਰਲ’ ਹੇਮਾ ਮਾਲਿਨੀ ਉਤੇ। ਮੀਡੀਆ ਰਿਪੋਰਟਸ ਦੇ ਮੁਤਾਬਕ, ਧਰਮੇਂਦਰ ਨੇ ਹੇਮਾ ਮਾਲਿਨੀ ਨੂੰ ਪ੍ਰਪੋਜ ਤਾਂ 1976 ਵਿਚ ਹੀ ਕਰ ਦਿਤਾ ਸੀ, ਪਰ ਡਰੀਮ ਗਰਲ ਨੇ ਉਸ ਸਮੇਂ ਇਸ ਨੂੰ ਸਵੀਕਾਰ ਨਹੀਂ ਕੀਤਾ। ਫਿਰ 1978 ਵਿਚ ਹੇਮਾ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ।
Dharmendra Singh
ਹੇਮਾ ਉਸ ਸਮੇਂ ਬੇਹੱਦ ਤਨਾਵ ਨਾਲ ਗੁਜਰ ਰਹੀ ਸੀ। ਧਰਮੇਂਦਰ ਉਦੋਂ ਢਾਲ ਬਣ ਕੇ ਉਨ੍ਹਾਂ ਦੇ ਨਾਲ ਖੜਾ ਰਿਹਾ। ਉਨ੍ਹਾਂ ਦੇ ਦੁੱਖ ਨੂੰ ਸਾਂਝਾ ਕੀਤਾ। ਹੇਮਾ ਨੇ ਉਨ੍ਹਾਂ ਦਾ ਪਿਆਰ ਸਵੀਕਾਰ ਕੀਤਾ ਅਤੇ 1979 ਵਿਚ ਦੋਨਾਂ ਨੇ ਵਿਆਹ ਕਰ ਲਿਆ। ਇਸ ਦੇ ਲਈ ਧਰਮੇਂਦਰ ਨੇ ਧਰਮ ਵੀ ਬਦਲਿਆ। ਅਪਣਾ ਨਾਮ ਉਨ੍ਹਾਂ ਨੇ ਦਿਲਾਵਰ ਕਰ ਲਿਆ ਸੀ। ਧਰਮੇਂਦਰ ਅਤੇ ਹੇਮਾ ਮਾਲਿਨੀ ਨੇ ਇਕ ਦਰਜਨ ਤੋਂ ਜ਼ਿਆਦਾ ਸੁਪਰਹਿਟ ਫਿਲਮਾਂ ਕੀਤੀਆਂ।
Dharmendra Singh
ਇਸ ਜੋੜੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਦਾ ਸੀ। ਡਾਇਰੇਕਟਰ ਵੀ ਅਪਣੀਆਂ ਫਿਲਮਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਇਸ ਜੋੜੀ ਨੂੰ ਹੀ ਕਾਸਟ ਕਰਨਾ ਚਾਹੁੰਦੇ ਸਨ। ਦਰਸ਼ਕਾਂ ਦਾ ਅੱਜ ਵੀ ਇਸ ਜੋੜੀ ਨੂੰ ਸਿਲਵਰ ਸਕਰੀਨ ਉਤੇ ਇਕ ਵਾਰ ਰੁਮਾਂਸ ਕਰਦੇ ਹੋਏ ਦੇਖਣ ਦਾ ਇੰਤਜਾਰ ਹੈ।