
ਬੌਬੀ ਦਿਓਲ ਦੇ ਪਿਤਾ ਅਤੇ ਅਦਾਕਾਰ ਧਰਮੇਂਦਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ
ਮੁੰਬਈ: ਬੌਬੀ ਦਿਓਲ ਦੇ ਪਿਤਾ ਅਤੇ ਅਦਾਕਾਰ ਧਰਮੇਂਦਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਇਸ ਵੀਡੀਓ ਵਿਚ ਧਰਮੇਂਦਰ ਆਪਣੇ ਬਾਗ਼ ਵਿਚ ਲੱਗੇ ਅੰਬ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ।
Dharmendra Shared Video And Introduced The Fruits Of His Labor
ਧਰਮੇਂਦਰ ਇਸ ਵੀਡੀਓ 'ਚ ਇਹ ਕਹਿ ਰਹੇ ਹਨ ਕਿ ਮੇਰੇ ਬਾਗ਼ ਦੇ ਅੰਬ ਹਨ ਤੇ ਇਹ ਅੰਬਾਂ ਦੇ ਦਰਖ਼ਤ ਮੈਂ ਆਪਣੇ ਹੱਥਾਂ ਨਾਲ ਲਗਾਏ ਸੀ। ਇਸ ਦੇ ਨਾਲ ਹੀ ਧਰਮੇਂਦਰ ਆਪਣੇ ਪ੍ਰਸ਼ੰਸ਼ਕਾਂ ਨੂੰ ਇਹ ਵੀ ਪੁੱਛ ਰਹੇ ਹਨ ਕਿ ਇਹ ਅੰਬ ਤੁਹਾਨੂੰ ਕਿਵੇਂ ਲੱਗ ਰਹੇ ਹਨ ?
Dharmendra Shared Video And Introduced The Fruits Of His Labor
ਇਸ ਵੀਡੀਓ 'ਚ ਧਰਮੇਂਦਰ ਦੇ ਨਾਲ ਇਕ ਹੋਰ ਸਖਸ਼ ਵੀ ਦਿਖਾਈ ਦੇ ਰਿਹਾ ਹੈ ਜੋ ਧਰਮੇਂਦਰ ਦੇ ਬਾਗ਼ 'ਚ ਕੰਮ ਕਰਦਾ ਹੈ ਹਾਲਾਂਕਿ ਧਰਮੇਂਦਰ ਉਸਨੂੰ ਆਪਣਾ ਬੱਚਾ ਕਹਿ ਰਹੇ ਹਨ।
Dharmendra Shared Video And Introduced The Fruits Of His Labor
ਦਸ ਦਈਏ ਕਿ ਧਰਮੇਂਦਰ 82 ਸਾਲ ਦੇ ਹੋ ਚੁੱਕੇ ਹਨ ਤੇ ਇਸ ਵੀਡੀਓ ਨੂੰ ਦੇਖ ਕੇ ਲਗਦਾ ਹੈ ਕਿ ਹੁਣ ਧਰਮੇਂਦਰ ਅਦਾਕਾਰੀ ਛੱਡ ਕੇ ਆਪਣੇ ਬਾਗ਼ਾਂ 'ਚ ਰੁਚੀ ਲੈ ਰਹੇ ਹਨ।