Junior Mehmood: ਮਸ਼ਹੂਰ ਅਦਾਕਾਰ ਜੂਨੀਅਰ ਮਹਿਮੂਦ ਦਾ ਦੇਹਾਂਤ; ਕੈਂਸਰ ਕਾਰਨ ਹਾਰੇ ਜ਼ਿੰਦਗੀ ਦੀ ਜੰਗ
Published : Dec 8, 2023, 9:25 am IST
Updated : Dec 8, 2023, 9:25 am IST
SHARE ARTICLE
Character actor Junior Mehmood dies at 67
Character actor Junior Mehmood dies at 67

67 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

Junior Mehmood: ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਜੂਨੀਅਰ ਮਹਿਮੂਦ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਹਾਲ ਹੀ 'ਚ ਜੌਨੀ ਲੀਵਰ, ਸਚਿਨ ਪਿਲਗਾਂਵਕਰ ਅਤੇ ਜਤਿੰਦਰ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। 67 ਸਾਲ ਦੀ ਉਮਰ ਵਿਚ ਜੂਨੀਅਰ ਮਹਿਮੂਦ ਉਰਫ਼ ਨਈਮ ਸਈਦ ਨੇ ਕੈਂਸਰ ਕਾਰਨ ਦੁਨੀਆਂ ਨੂੰ ਅਲਵਿਦਾ ਕਹਿ ਦਿਤਾ।

ਇਕ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਜੂਨੀਅਰ ਮਹਿਮੂਦ ਦੇ ਦੋਸਤ ਸਲਾਮ ਕਾਜ਼ੀ ਨੇ ਅਦਾਕਾਰ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦਸਿਆ ਕਿ ਮਹਿਮੂਦ ਫੇਫੜਿਆਂ ਅਤੇ ਜਿਗਰ ਦੇ ਕੈਂਸਰ ਤੋਂ ਪੀੜਤ ਸਨ। ਹਾਲ ਹੀ 'ਚ ਉਨ੍ਹਾਂ ਦੀ ਅੰਤੜੀ 'ਚ ਟਿਊਮਰ ਦੀ ਸ਼ਿਕਾਇਤ ਵੀ ਹੋਈ ਸੀ। ਉਹ ਚੌਥੀ ਸਟੇਜ ਦੇ ਕੈਂਸਰ ਨਾਲ ਲੜ ਰਹੇ ਸਨ ਪਰ ਬੀਤੀ ਰਾਤ ਅਦਾਕਾਰ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿਤਾ।

ਅਭਿਨੇਤਾ ਦੇ ਦੋਸਤ ਸਲਾਮ ਕਾਜ਼ੀ ਦਾ ਕਹਿਣਾ ਹੈ ਕਿ ਜੂਨੀਅਰ ਮਹਿਮੂਦ ਦਾ ਅੰਤਿਮ ਸਸਕਾਰ ਸ਼ੁਕਰਵਾਰ ਨੂੰ ਦੁਪਹਿਰ ਕਰੀਬ 12 ਵਜੇ ਕੀਤਾ ਜਾਵੇਗਾ। ਇਹ ਅੰਤਿਮ ਰਸਮ ਸੈਂਟਾ ਕਰੂਜ਼ ਵੈਸਟ ਵਿਚ ਹੀ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਅਭਿਨੇਤਾ ਦੇ ਕਈ ਦੋਸਤ ਅਤੇ ਇੰਡਸਟਰੀ ਦੇ ਅਦਾਕਾਰ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਆ ਸਕਦੇ ਹਨ। ਹਾਲ ਹੀ 'ਚ ਜਤਿੰਦਰ ਅਤੇ ਕਈ ਸਿਤਾਰੇ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਨੂੰ ਮਿਲੇ। ਪਤਾ ਲੱਗਿਆ ਹੈ ਕਿ ਜੂਨੀਅਰ ਮਹਿਮੂਦ ਦਾ ਅਸਲੀ ਨਾਂਅ ਨਈਮ ਸਈਦ ਹੈ। ਜੂਨੀਅਰ ਮਹਿਮੂਦ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਰੂਪ 'ਚ ਕੀਤੀ ਸੀ। ਉਨ੍ਹਾਂ ਨੇ 265 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ ਸੀ।

 (For more news apart from Character actor Junior Mehmood dies at 67, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement