
1985 ਵਿਚ ਗੜ੍ਹਦੀਵਾਲਾ ਵਿਧਾਨ ਸਭਾ ਹਲਕੇ ਤੋਂ ਚੁਣੇ ਗਏ ਸਨ ਵਿਧਾਇਕ
Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਗੜ੍ਹਦੀਵਾਲਾ ਦਾ 83 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਬੀਤੇ ਦਿਨ ਅਪਣੇ ਗ੍ਰਹਿ ਵਿਖ਼ੇ ਆਖ਼ਰੀ ਸਾਹ ਲਏ। ਪ੍ਰਕਾਸ਼ ਸਿੰਘ 1985 ਵਿਚ ਗੜ੍ਹਦੀਵਾਲਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ ਸਨ।
ਸਾਬਕਾ ਵਿਧਾਇਕ ਅਪਣੇ ਪਿੱਛੇ 3 ਬੇਟੇ ਅਤੇ ਇਕ ਧੀ ਛੱਡ ਗਏ ਹਨ। ਪ੍ਰਕਾਸ਼ ਸਿੰਘ ਗੜ੍ਹਦੀਵਾਲਾ ਦਾ ਅੰਤਿਮ ਸਸਕਾਰ ਅੱਜ ਯਾਨੀ 8 ਦਸੰਬਰ, 2023 ਨੂੰ ਦੁਪਹਿਰ 12 ਵਜੇ ਗੁਰੂ ਨਾਨਕ ਪੁਰਾ ਰੋਡ, ਜਲੰਧਰ ਸਥਿਤ ਸ਼ਮਸ਼ਾਨ ਘਾਟ ਵਿਖ਼ੇ ਕੀਤਾ ਜਾਵੇਗਾ। ਉਨ੍ਹਾਂ ਦੇ ਦੇਹਾਂਤ ’ਤੇ ਕਈ ਸੀਨੀਅਰ ਆਗੂਆਂ ਵਲੋਂ ਦੁੱਖ ਪ੍ਰਗਟਾਇਆ ਗਿਆ।
(For more news apart from Former MLA Parkash Singh Garhdiwala passed away, stay tuned to Rozana Spokesman)