
''ਸ਼੍ਰੀਦੇਵੀ ਉਨ੍ਹਾਂ 'ਚੋਂ ਇਕ ਹਨ, ਜਿਨ੍ਹਾਂ ਤੋਂ ਮੈਂ ਪ੍ਰੇਰਨਾ ਲੈ ਕੇ ਮੈਂ ਇਸ ਇੰਡਸਟਰੀ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ
ਹਿੰਦੀ ਫਿਲਮ ਉਦਯੋਗ ਅਤੇ ਸਾਊਥ ਦੇ ਸਿਨੇਮਾ ਵਿਚ ਆਪਣੀ ਅਦਾਕਾਰੀ ਦਾ ਕਮਾਲ ਦਿਖਾ ਚੁਕੀ ਅਦਾਕਾਰਾ ਤਮੰਨਾ ਭਾਟੀਆ ਨੂੰ 'ਜ਼ੀ ਅਪਸਰਾ ਐਵਾਰਡਸ' ਵਿਚ ਸ਼੍ਰੀਦੇਵੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਤਮੰਨਾ ਨੂੰ ਇਹ ਐਵਾਰਡ ਦੇਣ ਸ਼ਰੂਤੀ ਹਾਸਨ ਆਈ ਸੀ। tamanna shri devi awardsਸ਼੍ਰੀ ਦੇਵੀ ਐਵਾਰਡ ਹਾਸਿਲ ਕਰਨ ਤੋਂ ਬਾਅਦ ਤਮੰਨਾ ਨੇ ਕਿਹਾ,''ਸ਼੍ਰੀਦੇਵੀ ਉਨ੍ਹਾਂ 'ਚੋਂ ਇਕ ਹਨ, ਜਿਨ੍ਹਾਂ ਤੋਂ ਮੈਂ ਪ੍ਰੇਰਨਾ ਲੈ ਕੇ ਮੈਂ ਇਸ ਇੰਡਸਟਰੀ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਨ੍ਹਾਂ ਦੇ ਨਾਮ ਦਾ ਇਨਾਮ ਹਾਸਿਲ ਕਰਨਾ ਕਿਸਮਤ ਦੀ ਗੱਲ ਹੈ । ਅੱਗੇ ਤਮਨਾਂ ਨੇ ਕਿਹਾ ਕਿ ਮੈਂ ਉਨ੍ਹਾਂ ਦੀ ਤਰ੍ਹਾਂ ਬਹੁਤ ਘੱਟ ਉਮਰ ਵਿਚ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਮੈਂ ਸਮਝ ਸਕਦੀ ਹਾਂ ਕਿ ਵਿਰਾਸਤ ਬਣਾਉਣ ਵਿਚ ਦਹਾਕੇ ਲੱਗ ਜਾਂਦੇ ਹਨ।
tamanna shri devi awardsਇਸ ਐਵਾਰਡ ਨੂੰ ਹਾਸਿਲ ਕਰਨ ਤੋਂ ਬਾਅਦ ਤਮੰਨਾ ਨੇ ਆਪਣੇ ਇੰਸਟਾਗਰਾਮ 'ਤੇ ਐਵਾਰਡ ਨਾਲ ਆਪਣੀ ਇਕ ਤਸਵੀਰ ਪੋਸਟ ਕੀਤੀ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ,''ਇਹ ਮਾਨ ਮਹਿਸੂਸ ਕਰ ਰਹੀ ਹਾਂ। ਜ਼ਿੰਦਗੀ ਵਿਚ ਕਈ ਦਿਨ ਬਹੁਤ ਖਾਸ ਹੁੰਦੇ ਹਨ, ਜੋ ਪੂਰੀ ਜ਼ਿੰਦਗੀ ਨੂੰ ਬਿਹਤਰ ਬਣਾ ਦਿੰਦੇ ਹਨ। ਅੱਜ ਉਨ੍ਹਾਂ 'ਚੋਂ ਹੀ ਇਕ ਦਿਨ ਹੈ। ਸ਼੍ਰੀਦੇਵੀ ਦੇ ਨਾਮ 'ਤੇ ਸਨਮਾਨ ਪਾਉਣਾ ਮੇਰੇ ਲਈ ਕਿਸਮਤ ਦੀ ਗੱਲ ਹੈ। 'ਜੀ ਤੇਲਗੂ', 'ਜੀ ਅਪਸਰਾ ਐਵਾਰਡ ਨੂੰ ਧੰਨਵਾਦ।
tamanna shri devi awardsਜ਼ਿਕਰਯੋਗ ਹੈ ਕਿ ਤਮੰਨਾ ਭਾਟੀਆ ਨੇ ਹੁਣ ਤਕ ਬਹੁਤ ਸਾਰੀਆਂ ਤੇਲਗੂ ਅਤੇ ਬਾਲੀਵੁਡ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਿਖਾਈ ਹੈ ਜਿਨਾਂ 'ਚ ਸ਼ਰੀਦੇਵੀ ਅਭਿਨੀਤ ਫ਼ਿਲਮ ਹਿੰਮਤਵਾਲਾ ਦੇ ਰੀਮੇਕ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਿਸ ਵਿਚ ਉਨ੍ਹਾਂ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ ਗਈ ਸੀ। ਉਨ੍ਹਾਂ ਦੀ ਆਉਣ ਵਾਲੀ ਫਿਲਮਾਂ 'ਕੰਨੇ ਕਲਈ ਮੰਨੇ , ਨਾ ਨੂਵੇ , ਖਾਮੋਸ਼ੀ ਅਤੇ ਕਵੀਨ ਵੰਸ ਅਗੇਨ ਹਨ। ਤਮੰਨਾ ਨੂੰ ਫਿਲਮ ਬਾਹੂਬਲੀ ਵਿਚ ਵਧੇਰੇ ਪਹਿਚਾਨ ਮਿਲੀ ਸੀ।