
ਉਸ ਦੇ ਸਿਰ ‘32 ਲੱਖ ਰੁਪਏ ਦਾ ਲੌਨ ਵੀ ਹੈ
ਮੁੰਬਈ: ਬਾਲੀਵੁੱਡ ਐਕਟਰਸ ਉਰਮੀਲਾ ਮਾਤੋਂਡਕਰ ਅੱਜ ਕੱਲ੍ਹ ਚੋਣਾਂ ਦੇ ਪ੍ਰਚਾਰ ‘ਚ ਰੁਝੀ ਹੋਈ ਹੈ। ਉਸ ਨੇ ਹਾਲ ਹੀ ‘ਚ ਕਾਂਗਰਸ ਦਾ ਹੱਥ ਫੜ੍ਹਿਆ ਹੈ ਅਤੇ ਬੀਤੇ ਦਿਨੀਂ ਉਰਮੀਲਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਜਿਸ ਸਮੇਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਨਾਜ਼ਦਗੀ ਫਾਰਮ ਭਰਦੇ ਸਮੇਂ ਉਰਮੀਲਾ ਬਾਰੇ ਕਈ ਜਾਣਕਾਰੀਆਂ ਹਾਸਲ ਹੋਈਆ ਹਨ।
Urmila Matondkar
ਜਿਨ੍ਹਾਂ ‘ਚ ਪਤਾ ਲੱਗਿਆ ਹੈ ਕਿ ਉਰਮਿਲਾ 68 ਕਰੋੜ ਦੀ ਜਾਇਦਾਦ ਦੀ ਮਾਲਕਣ ਹੈ। ਇਸ ਤੋਂ ਇਲਾਵਾ ਤੁਸੀ ਜਾਣ ਕੇ ਹੈਰਾਨ ਹੋ ਜਾਓਗੇ ਕਿ ਉਰਮਿਲਾ ਗ੍ਰੈਜੁਏਟ ਵੀ ਨਹੀਂ ਹੈ। ਉਰਮਿਲਾ 41 ਕਰੋੜ ਦੀ ਚਲ ਸੰਪੱਤੀ ਦੀ ਮਾਲਕਣ ਹੈ। ਬਾਂਦਰਾਂ ਵਿਚ ਉਸ ਕੋਲ ਛਾਰ ਫਲੈਟ ਹਨ, ਜਿਹਨਾਂ ਦੀ ਕੀਮਤ 27 ਕਰੋੜ ਹੈ ਅਤੇ ਵਸਈ ਵਿਚ ਉਸ ਕੋਲ 10 ਏਕੜ ਜ਼ਮੀਨ ਹੈ। ਜਿਸ ਦੀ ਕੀਮਤ 68 ਲੱਖ ਹੈ। ਉਰਮਿਲਾ ਦੇ ਪਤੀ ਕੋਲ 32.35 ਕਰੋੜ ਦੀ ਚਲ ਅਤੇ 30 ਲੱਖ ਰੁਪਏ ਦੀ ਅਚਲ ਜਾਇਦਾਦ ਹੈ।
Urmila Matondkar
ਉਰਮੀਲਾ ਨੇ ਦੱਸਿਆ ਕਿ ਉਸ ਦੇ ਸਿਰ ‘32 ਲੱਖ ਰੁਪਏ ਦਾ ਲੌਨ ਵੀ ਹੈ। ਉਰਮਿਲਾ ਦਾ ਮੁਕਾਬਲਾ ਬੀਜੇਪੀ ਦੇ ਗੋਪਾਲ ਸ਼ੈੱਟੀ ਨਾਲ ਹੈ। ਜਿਨ੍ਹਾਂ ਨੇ 2014 ‘ਚ ਕਾਂਗਰਸ ਉਮੀਦਵਾਰ ਸੰਜੈ ਨਿਰੁਪਮ ਨੂੰ ਹਰਾਇਆ ਸੀ। ਫਿਲਹਾਲ ਇਨ੍ਹਾਂ ਦਿਨੀਂ ਉਰਮੀਲਾ ਕਾਂਗਰਸ ਦਾ ਪ੍ਰਚਾਰ ਕਰਨ ‘ਚ ਕੋਈ ਕਮੀ ਨਹੀਂ ਛੱਡ ਰਹੀ ਅਤੇ ਪੂਰੇ ਜ਼ੋਰਾਂ ਨਾਲ ਤਿਆਰੀਆਂ ਕਰ ਰਹੀ ਹੈ।