ਕਾਂਗਰਸ ਵੱਲੋਂ ਅਭਿਨੇਤਰੀ ਉਰਮਿਲਾ ਉੱਤਰੀ ਮੁੰਬਈ ਤੋਂ ਲੜ ਸਕਦੀ ਹੈ ਚੋਣ
Published : Mar 26, 2019, 11:48 am IST
Updated : Mar 26, 2019, 1:26 pm IST
SHARE ARTICLE
Urmila Matondkar
Urmila Matondkar

ਦੱਸ ਦਈਏ ਕਿ ਮੁੰਬਈ ਉੱਤਰੀ ਲੋਕ ਸਭਾ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ।

ਨਵੀਂ ਦਿੱਲੀ: ਅਦਾਕਾਰਾ ਉਰਮਿਲਾ ਮਾਤੋਂਡਕਰ ਮੁੰਬਈ ਉੱਤਰੀ ਲੋਕ ਸਭਾ ਸੀਟ ਤੋਂ ਕਾਂਗਰਸ ਵੱਲੋਂ ਚੋਣਾਂ ਲੜ ਸਕਦੀ ਹੈ। ਰਾਜਨੀਤਿਕ ਗਲਿਆਰਿਆਂ ਵਿਚ ਉਸ ਦੀ ਉਮੀਦਵਾਰੀ ਦੀ ਚਰਚਾ ਜ਼ੋਰ ਸ਼ੋਰ ਨਾਲ ਹੋ ਰਹੀ ਹੈ। ਹਾਲਾਂਕਿ ਹੁਣ ਤਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਕਾਂਗਰਸ ਦੀ ਰਾਜ ਇਕਾਈ ਅਤੇ ਉਰਮਿਲਾ ਮਾਤੋਂਡਕਰ ਦੇ ਪਰਿਵਾਰਿਕ ਮੈਂਬਰਾਂ ਨੇ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਰਾਜਨੀਤਿਕ ਸੂਤਰਾਂ ਦਾ ਕਹਿਣਾ ਹੈ ਕਿ ਉਸ ਦੇ ਨਾਮ ਨਾਲ ਪਾਰਟੀ ਨੂੰ ਕਾਫੀ ਉਤਸ਼ਾਹ ਮਿਲਿਆ।

Urmila MatondkarUrmila Matondkar

ਜਲਦ ਹੀ ਇਸ ਬਾਰੇ ਆਖਰੀ ਫੈਸਲੇ ਦੀ ਘੋਸ਼ਣਾ ਕਰ ਦਿੱਤੀ ਜਾਵੇਗੀ। ਦੱਸ ਦਈਏ ਕਿ ਮੁੰਬਈ ਦੀਆਂ 6 ਲੋਕ ਸਭਾ ਸੀਟਾਂ ਲਈ ਚੌਥੇ ਚਰਣ ਵਿਚ 29 ਅਪ੍ਰੈਲ ਨੂੰ ਮਤਦਾਨ ਹੋਵੇਗਾ ਅਤੇ ਇਸ ਦਿਨ ਹੀ ਰਾਜ ਦੀਆਂ 17 ਕਈ ਹੋਰ ਸੀਟਾਂ ਲਈ ਵੀ ਵੋਟਾਂ ਪਾਈਆਂ ਜਾਣਗੀਆਂ। ਜੇਕਰ ਉਰਮਿਲਾ ਨੂੰ ਉਮੀਦਵਾਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਸਾਂਸਦ ਗੋਪਾਲ ਸ਼ੈਟੀ ਨਾਲ ਹੋਵੇਗਾ।

Urmila Matondkar may contest general election on Congress ticket from MumbaiUrmila Matondkar 

ਦੱਸ ਦਈਏ ਕਿ ਮੁੰਬਈ ਉੱਤਰੀ ਲੋਕ ਸਭਾ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ। ਹਾਲਾਂਕਿ ਬਾਲੀਵੁੱਡ ਅਦਾਕਾਰ ਗੋਵਿੰਦਾ ਨੇ ਸਾਲ 2004 ਵਿਚ ਸਾਬਕਾ ਪੈਟਰੋਲੀਅਮ ਮੰਤਰੀ ਰਾਮ ਨਾਇਕ ਨੂੰ ਇਸ ਸੀਟ ਤੋਂ ਹਰਾਇਆ ਸੀ। ਨਾਇਕ ਇਸ ਸਮੇਂ ਉਤਰ ਪ੍ਰਦੇਸ਼ ਦੇ ਰਾਜਪਾਲ ਹਨ। ਨਾਇਕ ਨੂੰ ਸਾਲ 2009 ਵਿਚ ਸੰਜੈ ਨਿਰੂਪਮ ਦੇ ਹੱਥੋਂ ਫਿਰ ਹਾਰ ਦਾ ਸਾਮ੍ਹਣਾ ਕਰਨਾ ਪਿਆ ਸੀ ਪਰ ਸਾਲ 2014 ਵਿਚ ਭਾਜਪਾ ਲਹਿਰ ਵਿਚ ਸ਼ੈਟੀ ਨੇ ਨਿਰੂਪਮ ਨੂੰ ਹਰਾਇਆ ਸੀ।

Urmila MatondkarUrmila Matondkar

ਦੱਸਣਯੋਗ ਹੈ ਕਿ ਉਰਮਿਲਾ ਮਾਤੋਂਡਕਰ ਦਾ ਨਾਮ ਰਾਜਨੀਤੀ ਦੇ ਗਲਿਆਰੇ ਵਿਚ ਪਿਛਲੇ ਕੁਝ ਦਿਨਾਂ ਤੋਂ ਚਲ ਰਿਹਾ ਹੈ ਕਿਉਂਕਿ ਕਾਂਗਰਸ ਭਾਜਪਾ ਦੇ ਖਿਲਾਫ ਇਕ ਪ੍ਰਭਾਵੀ ਉਮੀਦਵਾਰ ਚਾਹੁੰਦੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement