
'ਗ਼ਦਰ' ਫਿ਼ਲਮ ਰਾਹੀਂ ਬਾਲੀਵੁੱਡ ਵਿਚ ਗ਼ਦਰ ਮਚਾਉਣ ਵਾਲੀ ਅਦਾਕਾਰਾ ਅਮੀਸ਼ਾ ਪਟੇਲ ਪਿਛਲੇ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਹੈ ...
ਮੁੰਬਈ : 'ਗ਼ਦਰ' ਫਿ਼ਲਮ ਰਾਹੀਂ ਬਾਲੀਵੁੱਡ ਵਿਚ ਗ਼ਦਰ ਮਚਾਉਣ ਵਾਲੀ ਅਦਾਕਾਰਾ ਅਮੀਸ਼ਾ ਪਟੇਲ ਪਿਛਲੇ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਹੈ ਪਰ ਉਹ ਕਿਸੇ ਨਾ ਕਿਸੇ ਕੰਟਰੋਵਰਸੀ ਕਾਰਨ ਲਾਈਮਲਾਈਟ 'ਚ ਆ ਹੀ ਜਾਂਦੀ ਹੈ। ਅਮੀਸ਼ਾ ਪਟੇਲ ਦਾ ਜਨਮ 9 ਜੂਨ 1975 ਨੂੰ ਹੋਇਆ ਸੀ। ਗੁਜਰਾਤੀ ਪਰਿਵਾਰ ਨਾਲ ਤਾਲੁਕ ਰੱਖਣ ਵਾਲੀ ਅਮੀਸ਼ਾ ਨੇ ਸਾਲ 2000 'ਚ ਫਿਲਮ 'ਕਹੋ ਨਾ ਪਿਆਰ ਹੈ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ। ਪਹਿਲੀ ਹੀ ਫਿਲਮ ਸੁਪਰਹਿੱਟ ਰਹੀ ਸੀ। ਇਸ ਤੋਂ ਬਾਅਦ ਅਮੀਸ਼ਾ ਪਟੇਲ ਨੇ 'ਗਦਰ' ਤੇ 'ਹਮਰਾਜ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਸੀ ਪਰ ਇਸ ਤੋਂ ਬਾਅਦ ਉਸ ਦੇ ਕਰੀਅਰ ਦਾ ਗਰਾਫ਼ ਹੇਠਾ ਹੀ ਜਾਂਦਾ ਰਿਹਾ। Ameesha Patelਸ਼ੁਰੂਆਤ ਦੀਆਂ ਫਿਲਮਾਂ 'ਚ ਅਮੀਸ਼ਾ ਦਾ ਅੰਦਾਜ਼ ਸਧਾਰਨ ਨਜ਼ਰ ਆਇਆ ਪਰ ਫਿਲਮਾਂ ਤੋਂ ਬਾਅਦ ਅਮੀਸ਼ਾ ਅਕਸਰ ਆਪਣੀ ਬੋਲਡ ਲੁੱਕ ਕਾਰਨ ਚਰਚਾ 'ਚ ਬਣੀ ਰਹਿੰਦੀ ਹੈ।ਸਾਲ 2002 'ਚ ਵਿਕਰਮ ਭੱਟ ਨਾਲ ਅਫੇਅਰ ਦੀਆਂ ਖਬਰਾਂ, ਫਿਰ 2008 'ਚ ਲੰਡਨ ਦੇ ਕਾਰੋਬਾਰੀ ਕਾਨਵ ਪੂਰੀ ਨਾਲ ਵੀ ਅਮੀਸ਼ਾ ਨੂੰ ਦੇਖਿਆ ਗਿਆ। ਇਹ ਰਿਲੇਸ਼ਨਸ਼ਿਪ ਕਾਫੀ ਲੰਬਾ ਚੱਲਿਆ ਤੇ ਹਾਲ ਹੀ 'ਚ ਉਸ ਨੇ ਜਾਇਦ ਖਾਨ ਨਾਲ ਡੇਟ 'ਤੇ ਵੀ ਜਾਂਦੇ ਦੇਖਿਆ ਜਾਂਦਾ ਸੀ। ਫਿਰ ਵੀ ਅਮੀਸ਼ਾ ਆਏ ਦਿਨੀਂ ਆਪਣੀਆਂ ਬੋਲਡ ਤਸਵੀਰਾਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ।ਦੱਸਣਯੋਗ ਹੈ ਕਿ ਇਕ ਦੌਰ 'ਚ ਸੁਪਰਸਟਾਰ ਅਦਾਕਾਰਾ ਰਹਿ ਚੁੱਕੀ ਅਮੀਸ਼ਾ ਪਟੇਲ ਕੋਲ ਅੱਜਕਲ ਫਿਲਮਾਂ ਨਹੀਂ ਹਨ।
Ameesha Patelਅਮੀਸ਼ਾ ਦੀ ਆਪਣੇ ਮਾਤਾ-ਪਿਤਾ ਨਾਲ ਬਿਲਕੁਲ ਵੀ ਨਹੀਂ ਬਣਦੀ ਹੈ। ਅਮੀਸ਼ਾ ਨੇ ਆਪਣੇ ਪਿਤਾ 'ਤੇ ਉਸ ਦੇ ਪੈਸੇ ਬਰਬਾਦ ਕਰਨ ਦਾ ਦੋਸ਼ ਲਾਇਆ ਸੀ। ਸ਼ਰਾਬ ਪੀਣ ਦੇ ਮਾਮਲੇ 'ਚ ਅਮੀਸ਼ਾ ਪਟੇਲ ਦਾ ਨਾਂ ਸਭ ਤੋਂ ਉਪਰ ਸੀ। ਇਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਅਮੀਸ਼ਾ ਅਚਾਨਕ ਹੀ ਬਾਲੀਵੁੱਡ ਤੋਂ ਗੁੰਮ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ਉਹ ਸ਼ਰਾਬ ਦੀ ਇੰਨੀ ਜ਼ਿਆਦਾ ਦੀਵਾਨੀ ਹੈ ਕਿ ਉਹ ਕਿਸੇ ਵੀ ਪਾਰਟੀ 'ਚ ਸ਼ਰਾਬ ਪੀਤੇ ਬਿਨਾਂ ਨਹੀਂ ਆਉਂਦੀ ਸੀ। ਹਮੇਸ਼ਾ ਹੀ ਪਾਰਟੀ 'ਚ ਸ਼ਰਾਬ ਪੀਂਦੀ ਸੀ।ਅਮੀਸ਼ਾ ਆਪਣੀਆਂ ਬੋਲਡ ਤਸਵੀਰਾਂ ਕਾਰਨ ਕਈ ਵਾਰ ਸੋਸ਼ਲ ਮੀਡੀਆ 'ਤੇ ਟਰੋਲ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਉਹ ਆਪਣੀਆਂ ਰੈੱਡ ਬਿਕਨੀ ਵਾਲੀਆਂ ਤਸਵੀਰਾਂ ਨਾਲ ਸੁਰਖੀਆਂ 'ਚ ਛਾਈ ਸੀ।
Ameesha Patelਦੱਸ ਦੇਈਏ ਕਿ ਫਿਲਮਾਂ ਤੋਂ ਦੂਰੀ ਬਣਾ ਕੇ ਅਮੀਸ਼ਾ ਦਿਨੋਂ-ਦਿਨ ਬੋਲਡ ਹੁੰਦੀ ਨਜ਼ਰ ਆਈ। ਜਦੋਂ ਅਮੀਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਉਨ੍ਹਾਂ ਦੀ ਡੈਬਿਊ ਫਿਲਮ 'ਕਹੋ ਨਾ ਪਿਆਰ ਹੈ' ਨੂੰ 100 ਤੋਂ ਵੱਧ ਐਵਾਰਡ ਮਿਲੇ ਸਨ। ਅਮੀਸ਼ਾ ਨੇ ਬਾਲੀਵੁੱਡ ਤੋਂ ਇਲਾਵਾ ਕੁਝ ਤੇਲੁਗੂ ਫਿਲਮਾਂ 'ਚ ਵੀ ਕੰਮ ਕੀਤਾ ਹੈ।ਜਦੋਂ ਅਮੀਸ਼ਾ ਨੂੰ 'ਕਹੋ ਨਾ ਪਿਆਰ ਹੈ' ਆਫਰ ਕੀਤੀ ਗਈ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਆਪਣਾ ਗ੍ਰੈਜੂਏਸ਼ਨ ਪੂਰਾ ਕੀਤਾ ਸੀ। ਉਹ ਯੂਐੱਸ 'ਚ ਅੱਗੇ ਪੜ੍ਹਾਈ ਕਰਨਾ ਚਾਹੁੰਦੀ ਸੀ, ਇਸ ਲਈ ਉਨ੍ਹਾਂ ਨੇ ਫਿਲਮ ਕਰਨ ਤੋਂ ਇਨਕਾਰ ਕਰ ਦਿਤਾ ਸੀ। ਫਿਰ ਇਹ ਫਿਲਮ ਕਰੀਨਾ ਕਪੂਰ ਨੂੰ ਆਫਰ ਕੀਤੀ ਗਈ। ਉੱਥੇ ਕਿਸੇ ਵਜ੍ਹਾ ਕਾਰਨ ਕਰੀਨਾ ਨੇ ਕੁਝ ਦਿਨਾਂ ਬਾਅਦ ਹੀ ਇਹ ਫਿਲਮ ਛੱਡ ਦਿੱਤੀ, ਜਿਸ ਤੋਂ ਬਾਅਦ ਇਹ ਆਫਰ ਫਿਰ ਤੋਂ ਅਮੀਸ਼ਾ ਕੋਲ ਪਹੁੰਚ ਗਿਆ।
Ameesha Patelਇਸ ਵਾਰ ਅਮੀਸ਼ਾ ਨੇ ਫਿਲਮ ਲਈ ਹਾਂ ਕਰ ਦਿਤੀ ਅਤੇ ਬਾਲੀਵੁੱਡ ਨੂੰ ਸਾਲ ਦੀ ਸਭ ਤੋਂ ਵੱਡੀ ਹਿੱਟ ਦਿਤੀ। ਅਮੀਸ਼ਾ ਦੇ ਕਰੀਅਰ 'ਚ ਕਾਫੀ ਸੰਘਰਸ਼ ਭਰਿਆ ਰਿਹਾ। ਕਰੀਅਰ ਤੋਂ ਇਲਾਵਾ ਅਮੀਸ਼ ਦਾ ਪਰਿਵਾਰਕ ਜੀਵਨ ਵੀ ਕੁਝ ਵਧੇਰੇ ਖਾਸ ਨਹੀਂ ਰਿਹਾ। ਅਕਸਰ ਉਹ ਆਪਣੇ ਪਰਿਵਾਰ ਵਾਲਿਆਂ ਨਾਲ ਵਿਵਾਦਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਸਨ।ਅਮੀਸ਼ਾ ਦੀ ਆਪਣੀ ਮਾਤਾ-ਪਿਤਾ ਨਾਲ ਬਿਲਕੁੱਲ ਨਹੀਂ ਬਣਦੀ ਸੀ ਅਤੇ ਸਾਲਾਂ ਪਹਿਲਾਂ ਪ੍ਰਾਪਟੀ ਨੂੰ ਲੈ ਕੇ ਵੀ ਇਨ੍ਹਾਂ ਵਿਚਕਾਰ ਕਾਫੀ ਵਿਵਾਦ ਹੋਇਆ ਸੀ। ਅਮੀਸ਼ਾ ਨੇ ਆਪਣੇ ਪਿਤਾ ਵਿਰੁੱਧ 12 ਕਰੋੜ ਰੁਪਏ ਦੀ ਹੇਰਾ-ਫੇਰੀ ਦਾ ਦੋਸ਼ ਵੀ ਲਗਾਇਆ ਸੀ। ਮੀਡੀਆ ਨੂੰ ਦਿੱਤੇ ਇਕ ਬਿਆਨ 'ਚ ਅਮੀਸ਼ਾ ਨੇ ਇਕ ਵਾਰ ਇਹ ਵੀ ਦੱਸ ਦਿਤਾ ਸੀ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਚੱਪਲਾਂ ਨਾਲ ਕੁੱਟ ਤੇ ਘਰੋਂ ਕੱਢ ਦਿਤਾ ਸੀ। ਬਾਅਦ 'ਚ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਚੰਗਾ ਤਾਲਮੇਲ ਬਣ ਜਾਣ ਦੀਆਂ ਵੀ ਖਬਰਾਂ ਆਈਆਂ।