ਮਰਹੂਮ ਵਿਨੋਦ ਖੰਨਾ 'ਦਾਦਾ ਸਾਹਿਬ ਫ਼ਾਲਕੇ ਲਾਈਫ ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ 
Published : Apr 13, 2018, 2:06 pm IST
Updated : Apr 13, 2018, 2:09 pm IST
SHARE ARTICLE
Naitional Awards 2018
Naitional Awards 2018

'ਨਿਊਟਨ' ਨੂੰ ਬੈਸਟ ਹਿੰਦੀ ਫਿਲਮ ਲਈ ਐਵਾਰਡ ਵੀ ਦਿੱਤਾ

ਅੱਜ ਦਿੱਲੀ ਵਿਖੇ  65ਵੇਂ ਰਾਸ਼‍ਟਰੀ ਫਿਲਮ ਪੁਰਸ‍ਕਾਰਾਂ ਦੀ ਘੋਸ਼ਣਾ ਕਰ ਦਿਤੀ ਗਈ ਜਿਸ ਵਿਚ ਇਸ ਸਾਲ  ਪੁਰਸ‍ਕਾਰਾਂ ਵਿੱਚ ਬੇਹਤਰੀਨ ਅਦਾਕਾਰਾ ਵਜੋਂ ਫ਼ਿਲਮ 'ਮੋਮ' ਦੇ ਲਈ  ਮਰਹੂਮ ਸ਼੍ਰੀ ਦੇਵੀ ਨੂੰ ਚੁਣਿਆ ਗਿਆ ਹੈ। ਜਦੋਂ ਕਿ ਇਸ ਸਾਲ ਦਾ ਦਾਦਾ ਸਾਹੇਬ ਫ਼ਾਲਕੇ ਲਾਈਫ਼ ਟਾਈਮ ਅਚੀਵਮੇਂਟ ਅਵਾਰਡ ਗਿਆ ਹੈ ਬਾਲੀਵੁਡ ਦੇ ਮਰਹੂਮ ਅਦਾਕਾਰ ਵਿਨੋਦ ਖੰਨਾ ਨੂੰ। ਉਥੇ ਹੀ ਫ਼ਿਲਮ ਬਾਹੂਬਲੀ 2 ਨੂੰ ਸਾਲ ਦੀ ਬੇਹਤਰੀਨ ਐਕਸ਼ਨ ਅਤੇ ਸਪੈਸ਼ਲ ਇਫ਼ੇਕਟ ਲਈ ਨੈਸ਼ਨਲ ਅਵਾਰਡ ਨਾਲ ਨਵਾਜ਼ਿਆ ਗਿਆ ਹੈ। ਇਸ ਤੋਂ ਇਲਾਵਾ 'ਨਿਊਟਨ' ਨੂੰ ਬੈਸਟ ਹਿੰਦੀ ਫਿਲਮ ਲਈ ਐਵਾਰਡ ਵੀ ਦਿੱਤਾ। ਉਥੇ ਹੀ ਨਿਊਟਨ ਦੇ ਲਈ ਹੀ ਅਦਾਕਾਰ ਪੰਕਜ ਤਿਵਾਰੀ ਨੂੰ ਸ‍ਪੇਸ਼ਲ ਮੇਂਸ਼ਨ ਅਵਾਰਡ ਮਿਲਿਆ ਹੈ। mommomਬੇਹਤਰੀਨ ਅਦਾਕਾਰਾ ਦੀ ਗੱਲ ਕਰੀਏ ਤਾਂ ਇਹ ਪੁਰਸ‍ਕਾਰ ਰਿੱਧਿ ਸੇਨ ਨੂੰ ਉਨ੍ਹਾਂ ਦੀ ਬੰਗਾਲੀ ਫ਼ਿਲਮ 'ਨਾਗਾ ਕੀਰਤਨ' ਲਈ ਮਿਲਿਆ ਹੈ।ਉਥੇ ਹੀ  ਫ਼ਿਲਮ 'ਇਰਾਦਾ' ਲਈ ਦਿਵਯਾ ਦੱਤਾ ਨੂੰ ਬੇਹਤਰੀਨ ਸਹਿ ਕਲਾਕਾਰ ਦਾ ਪੁਰਸ‍ਕਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਰਹੂਮ ਸ਼੍ਰੀ ਦੇਵੀ ਦੀ ਦੀਆਂ 300ਵੀ ਫ਼ਿਲਮ 'ਮੋਮ' ਬੈਕਗਰਾਉਂਡ ਮ‍ਯੂਜਿਕ ਨੂੰ ਬੇਸ‍ਟ ਬੇਕਗਰਾਉਂਡ ਸ‍ਕੋਰ ਦਾ ਰਾਸ਼‍ਟਰੀ ਇਨਾਮ ਦਿੱਤਾ ਗਿਆ ਹੈ।natinal award 2018natinal award 2018ਦਸ ਦਈਏ ਕਿ ਇਸ ਸਾਲ ਰਾਸ਼‍ਟਰੀ ਪੁਰਸ‍ਕਾਰਾਂ ਦੀ ਜਿਊਰੀ ਦੇ ਅਧਿਅਕਸ਼ ਫ਼ਿਲਮਮੇਕਰ  ਸ਼ੇਖਰ ਕਪੂਰ ਹਨ ਜਿਨਾਂ ਨੇ ਇਨ੍ਹਾਂ ਇਨਾਮਾਂ ਦੀ ਘੋਸ਼ਣਾ ਕੀਤੀ ਹੈ। ਰਾਸ਼‍ਟਰੀ ਪੁਰਸ‍ਕਾਰਾਂ ਦੀ ਜੂਰੀ ਵਿੱਚ ਇਸ ਸਾਲ 10 ਮੈਂਬਰ ਹਨ। ਜਿਨਾਂ 'ਚ ਇਮਤਿਆਜ਼ ਹੁਸੈਨ, ਲੇਖਕ ਮੇਹਬੂਬ , ਸਾਉਥ ਇੰਡਿਅਨ ਅਦਾਕਾਰਾ  ਗੌਤਮੀ ਤਾਡਿਮਾਲਾ ਅਤੇ ਕੰਨਡ਼ ਡਾਇਰੇਕ‍ਟਰ ਪੀ.ਸ਼ੇਸ਼ਾਦਰੀ,ਰੰਜੀਤ ਦਾਸ ਆਦਿ ਹਨ। ਉਥੇ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਦੇ ਨੈਸ਼ਨਲ ਅਵਾਰਡ ਜਿਨ੍ਹਾਂ ਦਾ ਨਾਮ ਰਿਹਾ ਉਨ੍ਹਾਂ ਦੀ ਸੂਚੀ ਹੇਠ ਲਿਖੀ ਹੈ। 
ਬੈਸਟ ਐਕਟਰ— ਪ੍ਰੋਸੇਨਜੀਤ
ਬੈਸਟ ਅਦਾਕਾਰਾ— ਸ਼੍ਰੀਦੇਵੀ (ਮੌਮ)
ਬੈਸਟ ਫਿਲਮ— ਵਿਲੇਜ ਰਾਕਸਟਾਰਜ਼
ਦਾਦਾ ਸਾਹਿਬ ਫਾਲਕੇ— ਵਿਨੋਦ ਖੰਨਾ
ਐਂਟਰਟੇਨਿੰਗ ਫਿਲਮ ਆਫ ਦੀ ਈਅਰ— ਬਾਹੂਬਲੀ
ਬੈਸਟ ਸੁਪੋਰਟਿੰਗ ਅਦਾਕਾਰਾ— ਦਿਵਿਆ ਦੱਤਾ (ਇਰਾਦਾ)
ਬੈਸਟ ਨਿਰਦੇਸ਼ਕ— ਜੈਯਰਾਜ
ਬੈਸਟ ਹਿੰਦੀ ਫਿਲਮ— ਗਾਜੀ
ਬੈਸਟ ਤਮਿਲ ਫਿਲਮ— ਟੂ ਲੇਟ
ਬੈਸਟ ਬੰਗਾਲੀ ਫਿਲਮ— ਮਯੂਰਕਸ਼ੀ
ਬੈਸਟ ਕੰਨੜ ਫਿਲਮ— ਥੋਂਡੀਮੁਥਲਮ ਦ੍ਰਿਕਸਕਸ਼ੀਅਮ
ਬੈਸਟ ਉੜੀਆ ਫਿਲਮ— ਹੇਲੋ ਆਰਸੀ
ਬੈਸਟ ਮਰਾਠੀ ਫਿਲਮ— ਕੱਚਾ ਲਿੰਬੂ
ਬੈਸਟ ਗੁਜਰਾਤੀ ਫਿਲਮ— ਦਹਿ...
ਬੈਸਟ ਅਸਮ ਫਿਲਮ— ਈਸ਼ੂ
ਬੈਸਟ ਐਕਸ਼ਨ ਡਾਇਰੈਕਸ਼ਨ ਐਵਾਰਡ— ਅੱਬਾਸ ਅਲੀ ਮੋਗੁਲ (ਬਾਹੂਬਲੀ- ਦਿ ਕਨਕਲੂਜਨ)
ਬੈਸਟ ਮਿਊਜ਼ਿਕ ਡਾਇਰੈਕਟਰ— ਏ ਆਰ ਰਹਿਮਾਨ ('ਕਾਤਰੂ ਵੇਲੀਯਿਦਾਈ' ਲਈ)
ਬੈਸਟ ਗੀਤਕਾਰ— ਜੇ. ਐੱਮ. ਪ੍ਰਹਿਲਾਦ
ਬੈਸਟ ਕੋਰੀਓਗਰਾਫਰ— ਗਣੇਸ਼ ਆਚਾਰਿਆ ('ਗੋਰੀ ਤੂੰ ਲੱਠ ਮਾਰ...' ਗੀਤ ਲਈ)
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement