
ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਵਿਵਾਦਾਂ ਕਾਰਨ ਪੂਰੇ ਸਾਲ ਚਰਚਾ ਵਿਚ ਰਹੇ ਹਨ, ਪਰ ਇਸ ਵਾਰ ਸ਼ਮੀ ਤੇ ਹਸੀਨ ਅਪਣੇ ਝਗੜੇ...
ਨਵੀਂ ਦਿੱਲੀ, ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਵਿਵਾਦਾਂ ਕਾਰਨ ਪੂਰੇ ਸਾਲ ਚਰਚਾ ਵਿਚ ਰਹੇ ਹਨ, ਪਰ ਇਸ ਵਾਰ ਸ਼ਮੀ ਤੇ ਹਸੀਨ ਅਪਣੇ ਝਗੜੇ ਨਹੀਂ, ਸਗੋਂ ਕਿਸੇ ਦੂਜੀ ਵਜ੍ਹਾ ਕਾਰਨ ਚਰਚਾ 'ਚ ਹਨ। ਹਸੀਨ ਜਹਾਂ ਨੇ ਇਕ ਵੀਡੀਉ ਸ਼ੇਅਰ ਕੀਤੀ ਹੈ ਜਿਸ 'ਚ ਉਹ ਫ਼ੋਟੋ ਸ਼ੂਟ ਕਰਵਾ ਰਹੀ ਹੈ ਅਤੇ ਮਾਡਲਿੰਗ ਦੀ ਦੁਨੀਆ 'ਚ ਵਾਪਸ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਜਹਾਂ ਨੇ ਇਸ ਸਾਲ ਮਾਰਚ ਵਿਚ ਮੁਹੰਮਦ ਸ਼ਮੀ 'ਤੇ ਮਾਰਕੁੱਟ, ਬਲਾਤਕਾਰ, ਹੱਤਿਆ ਦੀ ਕੋਸ਼ਿਸ਼, ਘਰੇਲੂ ਹਿੰਸਾ ਅਤੇ ਮੈਚ ਫਿਕਸਿੰਗ ਵਰਗੇ ਕਈ ਗੰਭੀਰ ਇਲਜ਼ਾਮ ਲਗਾਏ ਹਨ। ਹਾਲਾਂਕਿ, ਸ਼ਮੀ ਇਸ ਸਾਰੇ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਹਨ। ਹਾਲ ਹੀ 'ਚ ਹਸੀਨ ਜਹਾਂ ਨੇ ਮੁਹੰਮਦ ਸ਼ਮੀ ਉੱਤੇ ਇਲਜ਼ਾਮ ਲਗਾਇਆ ਕਿ ਈਦ ਤੋਂ ਬਾਅਦ ਉਹ ਦੂਜੀ ਵਿਆਹ ਕਰਨ ਜਾ ਰਹੇ ਹਨ, ਇਸ 'ਤੇ ਸ਼ਮੀ ਦਾ ਕਹਿਣਾ ਸੀ ਕਿ ਜੇਕਰ ਅਜਿਹਾ ਹੈ ਤਾਂ ਵਿਆਹ ਵਿਚ ਜਹਾਂ ਨੂੰ ਜ਼ਰੂਰ ਬੁਲਾਵਾਂਗਾ।
Hasin Jahan
ਮਾਰਚ ਵਿਚ ਮੁਹੰਮਦ ਸ਼ਮੀ ਤੇ ਹਸੀਨ ਜਹਾਂ ਵਿਚਕਾਰ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਤੋਂ ਦੋਵਾਂ ਦਰਮਿਆਨ ਜਨਤਕ ਤੌਰ 'ਤੇ ਇਕ ਦੂਜੇ 'ਤੇ ਇਲਜ਼ਾਮ ਲਗਦੇ ਰਹੇ ਹਨ। ਇਸ ਝਗੜੇ ਤੋਂ ਬਾਅਦ ਵਲੋਂ ਸ਼ਮੀ ਅਤੇ ਹਸੀਨ ਦੋਵੇਂ ਵੱਖ ਰਹਿ ਰਹੇ ਹਨ। ਹਸੀਨ ਨੇ ਮੁਹੰਮਦ ਸ਼ਮੀ ਤੋਂ ਅਪਣੇ ਗੁਜ਼ਾਰੇ-ਭੱਤੇ ਦੀ ਮੰਗ ਵੀ ਕੀਤੀ ਸੀ, ਪਰ ਹੁਣ ਤਕ ਇਸ ਮਾਮਲੇ ਵਿਚ ਫੈਸਲਾ ਨਹੀਂ ਹੋ ਸਕਿਆ ਹੈ, ਜਿਸ ਕਾਰਨ ਹੁਣ ਹਸੀਨ ਜਹਾਂ ਨੇ ਅਪਣੀ ਜ਼ਿੰਦਗੀ ਦੀ ਇਕ ਨਵੀਂ ਸ਼ੁਰੂਆਤ ਕਰਨ ਬਾਰੇ ਸੋਚ ਲਿਆ ਹੈ, ਜਿਸ ਦੇ ਮੱਦੇਨਜ਼ਰ ਉਸ ਨੇ ਦੁਬਾਰਾ ਮਾਡਲਿੰਗ 'ਚ ਪੈਰ ਧਰਿਆ ਹੈ। (ਏਜੰਸੀ)