
ਆਮੀਰ ਖ਼ਾਨ 'ਤੇ ਅਮੀਤਾਭ ਬੱਚਨ ਸਟਾਰਰ ਫ਼ਿਲਮ 'ਠਗਸ ਆਫ ਹਿੰਦੋਸਤਾਨ 2018 'ਚ ਦਿਵਾਲੀ ਉੱਤੇ ਰਿਲੀਜ ਹੋਵੇਗੀ। ਫ਼ਿਲਮ ਨੂੰ ....
ਆਮੀਰ ਖ਼ਾਨ 'ਤੇ ਅਮੀਤਾਭ ਬੱਚਨ ਸਟਾਰਰ ਫ਼ਿਲਮ 'ਠਗਸ ਆਫ ਹਿੰਦੋਸਤਾਨ 2018 'ਚ ਦਿਵਾਲੀ ਉੱਤੇ ਰਿਲੀਜ ਹੋਵੇਗੀ। ਫ਼ਿਲਮ ਨੂੰ ਵਿਜੁਅਲੀ ਰਿਚ ਬਣਾਉਣ ਲਈ ਕਾਫ਼ੀ ਕੰਮ ਕੀਤਾ ਗਿਆ ਹੈ। ਫ਼ਿਲਮ 'ਚ ਅੰਗਰੇਜ਼ੀ ਹੁਕੂਮਤ ਦੇ ਭਾਰਤੀ ਸੈਨਿਕਾਂ ਅਤੇ ਠੱਗਾਂ ਦਾ ਜੱਥਾ ਵਖਾਇਆ ਜਾਣਾ ਸੀ, ਜਿਸਦੇ ਲਈ 25 ਪਾਕਿਸਤਾਨੀ ਜੂਨਿਅਰ ਆਰਟਿਸਟਸ ਨੂੰ ਇਸ ਫ਼ਿਲਮ 'ਚ ਕਾਸਟ ਕੀਤਾ ਗਿਆ ਹੈ। ਪਾਕਿਸਤਾਨੀ ਕਲਾਕਾਰਾਂ ਨੂੰ ਲੈਣ ਦੀ ਇਕ ਵਜ੍ਹਾ ਇਹ ਵੀ ਹੈ ਕਿ ਫ਼ਿਲਮ ਦੀ ਸ਼ੂਟਿੰਗ ਮਾਲਟਾ ਵਿੱਚ ਹੋ ਰਹੀ ਹੈ ਅਤੇ ਉੱਥੇ ਵੱਡੇ ਪੈਮਾਨੇ 'ਤੇ ਅਪ੍ਰਵਾਸੀ ਪਾਕਿਸਤਾਨੀ ਰਹਿੰਦੇ ਹਨ।
Thugs Of Hindostan
ਮਾਲਟਾ ਵਿਚ ਹੀ ਹਾਲੀਵੁਡ ਫ਼ਿਲਮ ‘ਲਾਰਡ ਆਫ ਦ ਰਿੰਗਸ’ ਅਤੇ ‘ਗੇਮ ਆਫ ਥਰੋਂਸ’ ਸ਼ੂਟ ਹੋਈਆਂ ਹਨ। ‘ਠਗਸ ਆਫ ਹਿੰਦੋਸਤਾਨ’ ਪਹਿਲੀ ਬਾਲੀਵੁਡ ਫ਼ਿਲਮ ਬਣ ਗਈ ਹੈ, ਜੋ ਉਸ ਲੋਕੇਸ਼ਨ 'ਤੇ ਸ਼ੂਟ ਹੋਈ ਹੈ ਤੇ ਜਿਸਦੇ ਲਈ 25 ਪਾਕਿਸਤਾਨੀ ਜੂਨਿਅਰ ਆਰਟਿਸਟਾਂ ਨੂੰ ਵੀ ਫ਼ਿਲਮ 'ਚ ਕਾਸਟ ਕੀਤਾ ਗਿਆ ਹੈ।
Thugs Of Hindostan
ਦਸ ਦਈਏ ਕਿ 'ਠਗਸ ਆਫ ਹਿੰਦੋਸਤਾਨ' ਪਹਿਲਾਂ ਸਿਰਫ਼ 'ਠੱਗ' ਨਾਮ ਨਾਲ ਬਨਣ ਵਾਲੀ ਸੀ ਤੇ ਇਸ ਵਿਚ ਲੀਡ ਰੋਲ ਲਈ ਆਮੀਰ ਖ਼ਾਨ ਦੀ ਜਗ੍ਹਾ ਰਿਤੀਕ ਰੋਸ਼ਨ ਨੂੰ ਅਪ੍ਰੋਚ ਕੀਤਾ ਗਿਆ ਸੀ। ਪਰ ਉਸ ਵਕਤ ਰਿਤੀਕ ਆਪਣੀ ਫ਼ਿਲਮ 'ਕਾਬਿਲ' 'ਚ ਬਿਜ਼ੀ ਸਨ ਜਿਸ ਕਰਕੇ ਉਨ੍ਹਾਂ ਨੇ ਇਸ ਫ਼ਿਲਮ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਕੁੱਝ ਰਿਪੋਰਟਸ ਵਿਚ ਇਹ ਵੀ ਕਿਹਾ ਗਿਆ ਕਿ ਰਿਤੀਕ ਨੇ ਫ਼ਿਲਮ ਲਈ 60 ਕਰੋਡ਼ ਰੁਪਏ ਮੰਗੇ ਸਨ , ਜਿਸਦੇ ਚਲਦੇ ਉਨ੍ਹਾਂ ਨੂੰ ਫ਼ਿਲਮ ਵਿਚ ਨਹੀਂ ਲਿਆ ਗਿਆ।
Amitabh Bachchan and Aamir Khan
ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਹ ਪਹਿਲੀ ਫ਼ਿਲਮ ਹੈ, ਜਿਸ ਵਿਚ ਅਮੀਤਾਭ ਬੱਚਨ ਅਤੇ ਆਮੀਰ ਖ਼ਾਨ ਨਾਲ ਕੰਮ ਕਰ ਰਹੇ ਹਨ। ਹਾਲਾਂਕਿ ਇਸਤੋਂ ਪਹਿਲਾਂ ਆਮਿਰ ਦੀ ਫ਼ਿਲਮ 'ਲਗਾਨ' ਲਈ ਬਿੱਗ ਬੀ ਨੇ ਆਪਣੀ ਅਵਾਜ ਜ਼ਰੂਰ ਦਿੱਤੀ ਸੀ। ਤੇ ਇਸੇ ਖ਼ਾਸੀਅਤ ਨੂੰ ਲੈਕੇ ਆਮਿਰ ਨੇ ਆਪਣੇ ਆਪ ਲਿਖਿਆ ਸੀ - 'ਅਖੀਰਕਾਰ ਉਹ ਪਲ ਆ ਹੀ ਗਿਆ, ਜਦੋਂ ਮੈਂ ਆਪਣੇ ਆਈਡਲ ਬੱਚਨ ਸਾਹਿਬ ਦੇ ਨਾਲ ਕੰਮ ਕਰਾਂਗਾ।'
Amitabh Bachchan and Aamir Khan
ਮੰਨਿਆ ਜਾ ਰਿਹਾ ਹੈ ਕਿ ਆਮਿਰ ਅਤੇ ਅਮਿਤਾਭ ਦੀ ਇਹ ਫ਼ਿਲਮ 'ਬਾਹੂਬਲੀ-2' ਦਾ ਰਿਕਾਰਡ ਤੋਡ਼ ਦੇਵੇਗੀ। ਦੋਨਾਂ ਫਿਲਮਾਂ ਦਾ ਬਜਟ ਵੀ ਕਰੀਬ 250 ਕਰੋਡ਼ ਰੁਪਏ ਹੈ। 'ਬਾਹੂਬਲੀ-2' ਦੀ ਤਰ੍ਹਾਂ ਹੀ ਇਸ ਫ਼ਿਲਮ ਵਿਚ ਵੀ ਕਾਫ਼ੀ ਸਾਰੇ ਏਕਸ਼ਨ ਸੀਨ ਫਿਲਮਾਏ ਗਏ ਹਨ। ਰਿਪੋਰਟਸ ਦੇ ਮੁਤਾਬਕ, ਆਮੀਰ ਖ਼ਾਨ ਅਤੇ ਅਮੀਤਾਭ ਬੱਚਨ ਦੇ ਵਿਚ ਇਕ ਜ਼ਬਰਦਸਤ ਫਾਇਟਿੰਗ ਸੀਕਵੇਂਸ ਵੀ ਦੇਖਣ ਨੂੰ ਮਿਲ ਸਕਦਾ ਹੈ, ਜਿਸ ਵਿਚ ਦੋਹੇ ਤਲਵਾਰਬਾਜ਼ੀ ਕਰਦੇ ਵਿਖਾਈ ਦੇਣਗੇ।