
ਲੰਬੇ ਸਮੇਂ ਤੋਂ ਸਨ ਬੀਮਾਰ
ਮੁੰਬਈ: ਛੋਟੇ ਪਰਦੇ ਦੇ ਠਾਕੁਰ ਸੱਜਣ ਸਿੰਘ ਉਰਫ ਅਨੁਪਮ ਸ਼ਿਆਮ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ 63 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਉਹ ਲੰਬੇ ਸਮੇਂ ਤੋਂ ਬਿਮਾਕ ਸਨ ਤੇ ਉਹਨਾਂ ਦੇ ਸਰੀਰ ਦੇ ਕਈ ਹਿੱਸਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
Actor Anupam Shyam
ਉਹ ਮਸ਼ਹੂਰ ਟੀਵੀ ਸੀਰੀਅਲ 'ਪ੍ਰਤਿਗਿਆ' ਵਿੱਚ ਠਾਕੁਰ ਸੱਜਣ ਸਿੰਘ ਦਾ ਕਿਰਦਾਰ ਨਿਭਾਉਣ ਲਈ ਪ੍ਰਸਿੱਧ ਹੋਏ ਸਨ। ਅਨੁਪਮ ਸ਼ਿਆਮ ਪਿਛਲੇ ਸਾਲ ਤੋਂ ਗੁਰਦਿਆਂ ਦੀ ਬੀਮਾਰੀ ਨਾਲ ਜੂਝ ਰਹੇ ਸਨ।
Actor Anupam Shyam
ਕੁਝ ਮਹੀਨੇ ਪਹਿਲਾਂ ਅਨੁਪਮ ਸ਼ਿਆਮ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਬੀਮਾਰੀ ਦੇ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਸੀ। ਆਰਥਿਕ ਮਦਦ ਮੰਗਣ ਤੋਂ ਬਾਅਦ ਸੋਨੂੰ ਸੂਦ ਅਤੇ ਸਿਨੇਮਾ ਆਰਟਿਸਟ ਐਸੋਸੀਏਸ਼ਨ ਅਨੁਪਮ ਸ਼ਿਆਮ ਦੀ ਮਦਦ ਦੇ ਲਈ ਅੱਗੇ ਆਏ ਸਨ।