
ਬਾਲੀਵੁੱਡ ਡਰੱਗ ਰੈਕੇਟ ਦੇ ਸਿਲਸਿਲੇ ਵਿਚ ਐਨਸੀਬੀ ਵੱਲੋਂ ਕੀਤੀ ਗਈ ਕਾਰਵਾਈ
ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੋਮਵਾਰ ਨੂੰ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੇ ਮੁੰਬਈ ਸਥਿਤ ਘਰ ਵਿਚ ਛਾਪੇਮਾਰੀ ਕੀਤੀ। ਇਹ ਕਾਰਵਾਈ ਬਾਲੀਵੁੱਡ ਡਰੱਗ ਰੈਕੇਟ ਦੇ ਸਿਲਸਿਲੇ ਵਿਚ ਐਨਸੀਬੀ ਦੀ ਜਾਂਚ ਦਾ ਹਿੱਸਾ ਮੰਨੀ ਜਾ ਰਹੀ ਹੈ। ਐਨਸੀਬੀ ਵੱਲ਼ੋਂ ਡਰੱਗ ਰੈਕੇਟ ਮਾਮਲੇ ਵਿਚ ਬਾਲੀਵੁੱਡ ਦੇ ਕਈ ਸਿਤਾਰਿਆਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ।
Arjun Rampal
ਇਸ ਤੋਂ ਪਹਿਲਾਂ ਐਨਸੀਬੀ ਨੇ ਐਤਵਾਰ ਨੂੰ ਬਾਲੀਵੁੱਡ ਪ੍ਰੋਡਿਊਸਰ ਫਿਰੋਜ਼ ਨਾਡਿਆਡਵਾਲਾ ਦੇ ਘਰ ਵੀ ਛਾਪੇਮਾਰੀ ਕੀਤੀ। ਐਨਸੀਬੀ ਨੇ ਬਾਲੀਵੁੱਡ ਪ੍ਰੋਡਿਊਸਰ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਵਿਚ ਉਹਨਾਂ ਦੇ ਘਰ 'ਤੇ ਛਾਪੇਮਾਰੀ ਦੌਰਾਨ 10 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ।
NCB
ਦੱਸ ਦਈਏ ਕਿ ਡਰੱਗ ਕਨੈਕਸ਼ਨ ਦੀ ਜਾਂਚ ਕਰ ਰਹੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਐਤਵਾਰ ਨੂੰ ਮੁੰਬਈ ਵਿਚ ਵੱਡੀ ਕਾਰਵਾਈ ਕੀਤੀ। ਇਸ ਤੋਂ ਇਲਾਵਾ ਇਸ ਮਾਮਲੇ ਵਿਚ ਪਿਛਲੇ ਮਹੀਨੇ ਇਕ ਟੀਵੀ ਸਟਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
Firoz A. Nadiadwala
ਇਸ ਮਾਮਲੇ ਵਿਚ ਐਨਸੀਬੀ ਨੇ ਬਾਲੀਵੁੱਡ ਅਭੀਨੇਤਰੀਆਂ ਰਕੂਲ ਪ੍ਰੀਤ ਸਿੰਘ, ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ ਅਤੇ ਹੋਰ ਕਈ ਹਸਤੀਆਂ ਕੋਲੋਂ ਪੁੱਛਗਿੱਛ ਕੀਤੀ ਹੈ।