
ਕਿਹਾ- ਤੁਹਾਡੀ ਸੋਚ ਬਹੁਤ ਘਟੀਆ ਹੈ
ਮੁੰਬਈ: ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਨੇ ਇੱਕ ਪੋਡਕਾਸਟ 'ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਯੂਟਿਊਬਰ ਅਤੇ ਪੋਡਕਾਸਟਰ ਰਣਵੀਰ ਸਿੰਘ ਅੱਲ੍ਹਾਬਾਦੀਆ ਦੇ ਪੋਡਕਾਸਟ 'ਤੇ ਜਾਣਾ ਸੀ ਪਰ ਹੁਣ ਉਨ੍ਹਾਂ ਨੇ ਆਪਣੇ Instagram'ਤੇ ਇੱਕ ਵੀਡੀਓ ਪਾ ਕੇ ਇਸ ਪੋਡਕਾਸਟ 'ਚ ਜਾਣ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਦਾ ਕਾਰਨ ਖੁਦ ਰਣਵੀਰ ਸਿੰਘ ਅੱਲ੍ਹਾਬਾਦੀਆ ਨੂੰ ਦੱਸਿਆ ਹੈ। ਦਰਅਸਲ ਅੱਲ੍ਹਾਬਾਦੀਆ ਵੱਲੋਂ ਸਮਯ ਰੈਨਾ ਦੇ ਇੰਡੀਆਜ਼ ਗੌਟ ਲੇਟੈਂਟ ਸ਼ੋਅ 'ਚ ਸ਼ਾਮਿਲ ਹੋਏ ਅਤੇ ਕੁੱਝ ਅਜਿਹਾ ਬੋਲ ਗਏ ਜਿਸ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ।
ਰਣਵੀਰ ਸਿੰਘ ਅੱਲ੍ਹਾਬਾਦੀਆ ਨੇ ਮੰਗੀ ਮੁਆਫ਼ੀ ਦਰਅਸਲ ਮਾਤਾ-ਪਿਤਾ ਅਤੇ ਔਰਤਾਂ 'ਤੇ ਅਸ਼ਲੀਲ ਟਿੱਪਣੀਆਂ ਕਰਨ ਦੇ ਮਾਮਲੇ 'ਚ ਯੂਟਿਊਬਰ ਰਣਵੀਰ ਅੱਲ੍ਹਾਬਾਦੀਆ, ਅਪੂਰਵਾ ਮਖੀਜਾ, ਕਾਮੇਡੀਅਨ ਸਮਯ ਰੈਨਾ ਅਤੇ ਸ਼ੋਅ ਇੰਡੀਆਜ਼ ਗੌਟ ਲੇਟੈਂਟ ਦੇ ਪ੍ਰਬੰਧਕ ਖਿਲਾਫ ਮੁੰਬਈ 'ਚ ਐੱਫਆਈਆਰ ਦਰਜ ਕੀਤੀ ਗਈ ਹੈ। ਬਾਂਬੇ ਹਾਈ ਕੋਰਟ ਦੇ ਵਕੀਲ ਆਸ਼ੀਸ਼ ਰਾਏ ਦੀ ਸ਼ਿਕਾਇਤ 'ਤੇ ਮੁੰਬਈ ਦੇ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਸੀ। ਵਿਵਾਦ ਵੱਧਣ ਤੋਂ ਬਾਅਦ ਰਣਵੀਰ ਅੱਲ੍ਹਾਬਾਦੀਆ ਨੇ ਮੁਆਫੀ ਮੰਗ ਲਈ ਹੈ।