
ਦੋਹੇਂ ਇਸ ਮਹੀਨੇ ਯਾਨੀ ਅਪ੍ਰੈਲ ਵਿੱਚ ਹੀ ਵਿਆਹ ਕਰਣ ਜਾ ਰਹੇ ਹਨ ।
ਪਿਛਲੇ ਸਾਲ ਦਿਸੰਬਰ ਵਿੱਚ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਵਿਆਹ ਦੇ ਬਾਅਦ ਹੁਣ ਬਾਲੀਵੁਡ ਦੇ ਝਕਾਸ ਮੈਨ ਦੀ ਲਾਡਲੀ ਧੀ ਸੋਨਮ ਕਪੂਰ ਅਤੇ ਆਨੰਦ ਆਹੁਜਾ ਦੇ ਵਿਆਹ ਦੀਆਂ ਖ਼ਬਰਾਂ ਕਾਫ਼ੀ ਸਮੇ ਤੋਂ ਚਰਚਾ ਵਿਚ ਹਨ ਅਤੇ ਦੋਹਾਂ ਦੇ ਵਿਆਹ ਦੀ ਤਰੀਕ ਵੀ ਪੱਕੀ ਹੋ ਗਈ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੋਨਮ ਅਤੇ ਆਨੰਦ 10 ਮਈ ਨੂੰ ਲੰਡਨ 'ਚ ਵਿਆਹ ਕਰਨ ਜਾ ਰਹੇ ਹਨ।ਪਰ ਹੁਣ ਸੋਨਮ ਅਤੇ ਆਨੰਦ ਦੇ ਵਿਆਹ ਨੂੰ ਲੈ ਹੋਪਰ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਦੋਹੇਂ ਇਸ ਮਹੀਨੇ ਯਾਨੀ ਅਪ੍ਰੈਲ ਵਿੱਚ ਹੀ ਵਿਆਹ ਕਰਣ ਜਾ ਰਹੇ ਹਨ । Sonam Kapoor with Baeਇਹਨਾਂ ਦੀ ਵਿਆਹ ਦੀ ਗੇਸਟ ਲਿਸਟ ਵੀ ਤਿਆਰ ਹੋ ਚੁੱਕੀ ਹੈ । ਇਸ ਦਾ ਅੰਦਾਜ਼ਾ ਉਨ੍ਹਾਂ ਦੀਆਂ ਸੋਸ਼ਲ ਅਕਾਊਂਟ ਤੇ ਪੈ ਰਹੀਆਂ ਪੋਸਟਾਂ ਰਾਹੀਂ ਹੋ ਰਿਹਾ ਹੈ। ਇਸ ਸਿਲਸਿਲੇ 'ਚ ਇਕ ਤਾਜ਼ਾ ਖਬਰ ਸਾਹਮਣੇ ਆਈ ਹੈ ਕਿ ਸੋਨਮ ਅਤੇ ਆਨੰਦ 29 ਅਪ੍ਰੈਲ ਵਾਲੇ ਦਿਨ ਸੱਤ ਫੇਰੇ ਲੈ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਸੋਨਮ ਅਤੇ ਆਨੰਦ ਦਾ ਵਿਆਹ ਨਾ ਤਾਂ ਕੋਈ ਡੇਸਟੀਨੇਸ਼ਨ ਵੈਡਿੰਗ ਹੋਵੇਗੀ ਅਤੇ ਨਾ ਹੀ ਇਹ ਮਈ ਮਹੀਨੇ 'ਚ ਹੋਵੇਗੀ। ਦੋਵੇਂ 29 ਅਪ੍ਰੈਲ ਨੂੰ ਹੀ ਇਕ ਦੂਜੇ ਨਾਲ ਵਿਆਹ ਦੇ ਬੰਧਨ 'ਚ ਬੱਝਨ ਜਾ ਰਹੇ ਹਨ।
Sonam Kapoorਦੱਸਣਯੋਗ ਹੈ ਕਿ ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਵਿਆਹ ਲਈ ਕਈ ਸਾਰੀਆਂ ਪਾਰਟੀਆਂ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ 'ਚ ਸਭ ਰਸਮਾਂ ਭਾਰਤੀ ਰੀਤੀ-ਰਿਵਾਜ਼ ਮੁਤਾਬਕ ਹੋਣਗੀਆਂ। ਹਾਲਾਂਕਿ ਅਫ਼ਵਾਹ ਸੀ ਕਿ ਦੋਨਾਂ ਜਿਨੀਵਾ ਵਿੱਚ ਵਿਆਹ ਕਰਣ ਦੀ ਤਿਆਰੀ ਵਿੱਚ ਹਨ । ਹਾਲਿਆ ਰਿਪੋਰਟ ਦੀਆਂ ਮੰਨੀਏ ਤਾਂ ਇਹ ਕਪਲ ਜਿਨੀਵਾ ਵਿੱਚ ਨਹੀਂ ਸਗੋਂ ਮੁਂਬਈ ਵਿੱਚ ਹੀ ਵਿਆਹ ਕਰਵਾਉਣ ਦੀ ਤਿਆਰੀ 'ਚ ਹੈ। ਮੀਡਿਆ ਰਿਪੋਰਟਸ ਦੇ ਮੁਤਾਬਕ , ਸੋਨਮ ਅਤੇ ਆਨੰਦ ਦੇ ਵਿਆਹ ਲਈ ਦੋਸਤਾਂ ਰਿਸ਼ਤੇਦਾਰਾਂ ਨੂੰ ਵੇਡਿੰਗ ਸੱਦਾ ਭੇਜ ਦਿਤਾ ਗਿਆ ਹੈ।
Sonam Kapoor ਜਿਨ੍ਹਾਂ ਵਿੱਚ ਕਰੀਨਾ ਕਪੂਰ , ਸਵਰਾ ਭਾਸਕਰ , ਰਣਬੀਰ ਕਪੂਰ , ਆਲਿਆ ਭੱਟ , ਵਰੁਣ ਧਵਨ, ਜੈਕਲੀਨ ਫਰਨਾਂਡਿਸ , ਸੈਫ ਅਲੀ ਖਾਨ , ਕਰਿਸ਼ਮਾ ਕਪੂਰ , ਕਰਣ ਜੌਹਿਰ , ਅਰਜੁਨ ਕਪੂਰ, ਜਾਹਨਵੀ ਕਪੂਰ , ਖੁਸ਼ੀ ਕਪੂਰ ਦੇ ਨਾਲ - ਨਾਲ ਦੀਪਿਕਾ ਅਤੇ ਰਣਵੀਰ ਸਿੰਘ ਦੇ ਨਾਮ ਵੀ ਸ਼ਾਮਿਲ ਹਨ । ਇਸ ਤੋਂ ਇਲਾਵਾ ਹੋਰ ਵੀ ਫ਼ਿਲਮੀ ਅਤੇ ਰਾਜਨੀਤਿਕ ਹਸਤੀਆਂ ਸ਼ਾਮਲ ਹੋਣਗੀਆਂ।
Sonam Kapoor