ਪ੍ਰਿਅੰਕਾ ਚੋਪੜਾ ਨੇ ਕੀਤੀ ਪੈਪਰਾਜ਼ੀ ਦੀ ਤਾਰੀਫ਼, ਕਿਹਾ- ਜਦੋਂ ਮੈਂ ਡਿੱਗੀ ਤਾਂ ਉਨ੍ਹਾਂ ਨੇ ਨਹੀਂ ਲਈਆਂ ਤਸਵੀਰਾਂ  
Published : May 10, 2023, 7:58 am IST
Updated : May 10, 2023, 7:58 am IST
SHARE ARTICLE
Priyanka Chopra
Priyanka Chopra

ਮੈਂ ਅਪਣੇ ਕਰੀਅਰ ਦੇ 23 ਸਾਲਾਂ ਵਿਚ ਅਜਿਹਾ ਕਦੇ ਨਹੀਂ ਦੇਖਿਆ

ਮੁੰਬਈ - ਪ੍ਰਿਅੰਕਾ ਚੋਪੜਾ ਪਿਛਲੇ ਕੁਝ ਦਿਨਾਂ ਤੋਂ ਆਪਣੇ ਲੁੱਕਸ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ। ਮੇਟ ਗਾਲਾ 2023 ਹੋਵੇ ਜਾਂ ਸਿਟਾਡੇਲ ਦਾ ਉਸ ਦਾ ਪ੍ਰੀਮੀਅਰ ਲੁੱਕ ਜਾਂ ਲਵ ਅਗੇਨ ਦਾ ਪ੍ਰੀਮੀਅਰ। ਉਹ ਜਿੱਥੇ ਵੀ ਗਈ, ਚਰਚਾ ਦਾ ਵਿਸ਼ਾ ਬਣੀ ਪਰ ਇਨ੍ਹਾਂ ਭਾਰੀ ਡਰੈੱਸਾਂ ਕਾਰਨ ਕਈ ਵਾਰ ਪ੍ਰਿਅੰਕਾ ਮੁਸੀਬਤ ਵਿਚ ਵੀ ਆ ਜਾਂਦੀ ਹੈ। ਹਾਲ ਹੀ ਵਿਚ, ਪ੍ਰਿਯੰਕਾ ਨੀਨਾ ਰਿੱਕੀ ਦੇ ਵਿੰਟਰ ਕਲੈਕਸ਼ਨ ਤੋਂ ਇੱਕ ਨੀਲੇ ਆਫ-ਸ਼ੋਲਡਰ ਗਾਊਨ ਵਿਚ ਲਵ ਅਗੇਨ ਦੇ ਪ੍ਰੀਮੀਅਰ ਵਿਚ ਸ਼ਾਮਲ ਹੋਈ। 

Priyanka Chopra, Nick Jonas welcome baby via surrogatePriyanka Chopra, Nick Jonas 

ਜਿੱਥੇ ਉਸ ਦੇ ਰੈੱਡ ਕਾਰਪੇਟ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਹਾਲਾਂਕਿ, ਉਸ ਦੀ ਰੈੱਡ ਕਾਰਪੇਟ ਐਂਟਰੀ ਬਿਲਕੁਲ ਉਹੀ ਨਹੀਂ ਸੀ ਜੋ ਤਸਵੀਰਾਂ ਵਿਚ ਦਿਖਾਈ ਦਿੰਦੀ ਹੈ। ਪ੍ਰਿਅੰਕਾ ਨੇ ਹਾਲ ਹੀ ਵਿਚ ਖੁਲਾਸਾ ਕੀਤਾ ਕਿ ਉਹ ਲਵ ਅਗੇਨ ਦੇ ਰੈੱਡ ਕਾਰਪੇਟ 'ਤੇ ਡਿੱਗ ਗਈ ਸੀ। ਹਾਲ ਹੀ ਵਿਚ ਦਿ ਵਿਊ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਪ੍ਰਿਯੰਕਾ ਚੋਪੜਾ ਨੇ ਖੁਲਾਸਾ ਕੀਤਾ ਕਿ ਉਹ ਲਵ ਅਗੇਨ ਦੇ ਪ੍ਰੀਮੀਅਰ ਵਿਚ ਆਪਣੀ ਹਾਈ ਹੀਲਸ ਕਾਰਨ ਰੈੱਡ ਕਾਰਪੇਟ 'ਤੇ ਡਿੱਗ ਗਈ ਸੀ ਅਤੇ ਇਹ ਸਭ ਪ੍ਰੈਸ ਅਤੇ ਪੈਪਰਾਜ਼ੀ ਦੇ ਸਾਹਮਣੇ ਹੋਇਆ।  

Priyanka Chopra Priyanka Chopra

ਪ੍ਰਿਅੰਕਾ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਦੌਰਾਨ ਪੈਪਰਾਜ਼ੀ ਅਤੇ ਪ੍ਰੈੱਸ ਉਸ ਦੇ ਸਾਹਮਣੇ ਸਨ। ਫਿਰ ਵੀ ਇਸ ਘਟਨਾ ਨੂੰ ਕਿਸੇ ਨੇ ਆਪਣੇ ਕੈਮਰਿਆਂ ਵਿੱਚ ਕੈਦ ਨਹੀਂ ਕੀਤਾ। ਉਹ ਇਸ ਗੱਲ ਤੋਂ ਵੀ ਬਹੁਤ ਹੈਰਾਨ ਸੀ ਕਿ ਉਸ ਦੇ ਡਿੱਗਣ ਵਰਗੀ ਵੱਡੀ ਘਟਨਾ ਨੂੰ ਕਿਸੇ ਨੇ ਕੈਮਰੇ ਵਿਚ ਕਿਵੇਂ ਕੈਦ ਨਹੀਂ ਕੀਤਾ। ਪ੍ਰਿਯੰਕਾ ਨੇ ਕਿਹਾ ਕਿ 'ਮੈਂ ਇਸ ਬਾਰੇ ਗੱਲ ਨਹੀਂ ਕੀਤੀ ਕਿਉਂਕਿ ਮੈਂ ਹਰ ਰੋਜ਼ ਸੋਸ਼ਲ ਮੀਡੀਆ 'ਤੇ ਇਸ ਚੀਜ਼ ਨੂੰ ਦੇਖਣ ਦੀ ਕੋਸ਼ਿਸ਼ ਕਰਦੀ ਹਾਂ। ਪਰ, ਮੈਂ ਇਸ ਪਹਿਰਾਵੇ ਵਿਚ ਸੱਚਮੁੱਚ ਉੱਚੀ ਅੱਡੀ ਪਹਿਨੀ ਸੀ ਤਾਂ ਜੋ ਮੇਰੀ ਪਹਿਰਾਵੇ ਜਿੰਨੀ ਦੇਰ ਤੱਕ ਦਿਖਾਈ ਦੇਣ ਅਤੇ ਤੁਸੀਂ ਜਾਣਦੇ ਹੋ, ਰੈੱਡ ਕਾਰਪੇਟ ਪ੍ਰੈਸ ਲੋਕਾਂ ਨਾਲ ਭਰਿਆ ਹੋਇਆ ਹੁੰਦਾ ਹੈ, ਹਰ ਕੋਈ ਉਸ ਸਮੇਂ ਤਸਵੀਰਾਂ ਕਲਿੱਕ ਕਰਨ ਵਿਚ ਰੁੱਝਿਆ ਹੋਇਆ ਹੁੰਦਾ ਹੈ। ਇਸ ਦੌਰਾਨ ਉਹ ਰੈੱਡ ਕਾਰਪੇਟ 'ਤੇ ਡਿਗ ਗਈ ਸੀ।  

priyanka choprapriyanka chopra

ਪ੍ਰਿਅੰਕਾ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਸਾਰਿਆਂ ਨੇ ਆਪਣੇ ਕੈਮਰੇ ਬੰਦ ਕਰ ਦਿੱਤੇ ਅਤੇ ਇਹ ਉਹ ਚੀਜ਼ ਹੈ ਜੋ ਉਸ ਨੇ ਆਪਣੇ 23 ਸਾਲਾਂ ਦੇ ਕਰੀਅਰ ਵਿਚ ਕਦੇ ਨਹੀਂ ਦੇਖੀ ਹੈ। ਪ੍ਰਿਅੰਕਾ ਨੇ ਖੁਲਾਸਾ ਕੀਤਾ ਕਿ ਪੈਪਰਾਜ਼ੀ ਨੇ ਉਸ ਨੂੰ ਇਸ ਬਾਰੇ ਚਿੰਤਾ ਨਾ ਕਰਨ ਲਈ ਕਿਹਾ ਅਤੇ ਉਸ ਨੂੰ ਆਪਣਾ ਸਮਾਂ ਲੈਣ ਲਈ ਕਿਹਾ। 
ਪ੍ਰਿਅੰਕਾ ਨੇ ਕਿਹਾ, "ਮੈਂ ਇੱਕ ਸਕਿੰਟ ਲਈ ਡਰ ਗਈ ਸੀ, ਪਰ ਜਦੋਂ ਮੈਂ ਲੋਕਾਂ ਨੂੰ ਅਜਿਹਾ ਕਰਦੇ ਦੇਖਿਆ। ਉਨ੍ਹਾਂ ਨੇ ਕਿਹਾ, 'ਤੁਸੀਂ ਬਹੁਤ ਚੰਗੇ ਹੋ।' ਫਿਰ ਮੈਂ ਉੱਠੀ ਅਤੇ ਉਦੋਂ ਤੋਂ ਮੇਰੇ ਡਿੱਗਣ ਦੀ ਕੋਈ ਕਲਿੱਪ ਨਹੀਂ ਹੈ।" ਪ੍ਰਿਅੰਕਾ ਨੇ ਦੱਸਿਆ ਕਿ ਉਸ ਦੇ ਪਤੀ ਨਿਕ ਜੋਨਸ ਸਮੇਤ ਪੰਜ ਲੋਕਾਂ ਨੇ ਉਸ ਨੂੰ ਡਿੱਗਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਹ ਡਿੱਗ ਗਈ। 


 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement