ਕੈਂਸਰ ਨਾਲ ਲੜ ਰਰੀ ਜੰਗ 'ਚ ਸੋਨਾਲੀ ਬੇਂਦਰੇ ਨੇ ਕਟਵਾਏ ਵਾਲ, ਸ਼ੇਅਰ ਕੀਤੀ ਵੀਡੀਓ
Published : Jul 10, 2018, 4:37 pm IST
Updated : Jul 10, 2018, 4:37 pm IST
SHARE ARTICLE
Sonali Bendre
Sonali Bendre

ਅਦਾਕਾਰ ਸੋਨਾਲੀ ਬੇਂਦਰੇ ਨੇ ਅਪਣੇ ਸੋਸ਼ਲ ਮੀਡੀਆ ਅਕਾਉਂਟ ਉਤੇ ਅਪਣੇ ਵਾਲ ਕਟਣ ਦਾ ਇਮੋਸ਼ਨਲ ਵੀਡੀਓ ਸ਼ੇਅਰ ਕੀਤਾ ਨਾਲ ਹੀ ਇਕ ਮੈਸੇਜ ਵੀ ਪੋਸਟ ਕੀਤਾ ਹੈ। ਦਸ ਦਈਏ ਕਿ...

ਮੁੰਬਈ : ਅਦਾਕਾਰਾ ਸੋਨਾਲੀ ਬੇਂਦਰੇ ਨੇ ਅਪਣੇ ਸੋਸ਼ਲ ਮੀਡੀਆ ਅਕਾਉਂਟ ਉਤੇ ਅਪਣੇ ਵਾਲ ਕਟਣ ਦਾ ਇਮੋਸ਼ਨਲ ਵੀਡੀਓ ਸ਼ੇਅਰ ਕੀਤਾ ਨਾਲ ਹੀ ਇਕ ਮੈਸੇਜ ਵੀ ਪੋਸਟ ਕੀਤਾ ਹੈ। ਦਸ ਦਈਏ ਕਿ ਸੋਨਾਲੀ ਇਨੀਂ ਦਿਨੀਂ ਨਿਊ ਯਾਰਕ ਵਿਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਬੀਤੇ ਦਿਨੀਂ ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਹੀ ਹਾਈਗ੍ਰੇਡ ਮੈਟਾਸਟੈਟਿਕ ਕੈਂਸਰ ਨਾਲ ਪੀਡ਼ਿਤ ਹੋਣ ਦੀ ਖਬਰ ਦਿਤੀ ਸੀ। ਇਸ ਤੋਂ ਬਾਅਦ ਤੋਂ ਪੂਰੀ ਫ਼ਿਲਮ ਇੰਡਸਟਰੀ ਉਨ੍ਹਾਂ ਦੇ ਜਲਦੀ ਚੰਗੇ ਹੋਣ ਦੀ ਅਰਦਾਸ ਕਰ ਰਹੀ ਹੈ।

Sonali BendreSonali Bendre

ਉਨ੍ਹਾਂ ਦੇ ਕੈਂਸਰ ਸਰਵਾਇਰ ਦੋਸਤ ਉਨ੍ਹਾਂ ਨੂੰ ਹਿੰਮਤ ਦੇਣ ਵਾਲੇ ਮੈਸੇਜ ਵੀ ਸ਼ੇਅਰ ਕਰ ਰਹੇ ਹਨ। ਇਸ ਵਿਚ ਇਲਾਜ ਦੀ ਪ੍ਰਕਿਰਿਆ ਦੇ ਦੌਰਾਨ ਸੋਨਾਲੀ ਨੂੰ ਅਪਣੇ ਲੰਮੇ ਵਾਲ ਕਟਵਾਉਣੇ ਪਏ।  ਉਨ੍ਹਾਂ ਨੇ ਵਾਲ ਕਟਦੇ ਸਮੇਂ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਛੋਟੇ ਵਾਲਾਂ ਵਿਚ ਵੀ ਸੋਨਾਲੀ ਬੇਹੱਦ ਪਿਆਰੀ ਦਿਖ ਰਹੀ ਹੈ।  ਸੋਨਾਲੀ ਨੇ ਇਕ ਮੈਸੇਜ ਵੀ ਸ਼ੇਅਰ ਕੀਤਾ ਹੈ। 

Sonali BendreSonali Bendre

ਮੇਰੀ ਪਸੰਦੀਦਾ ਆਥਰ ਇਸਾਬੇਲ ਦੇ ਸ਼ਬਦਾਂ ਵਿਚ, ਸਾਨੂੰ ਉਸ ਸਮੇਂ ਤੱਕ ਪਤਾ ਨਹੀਂ ਚੱਲਦਾ ਕਿ ਅਸੀਂ ਕਿੰਨੇ ਬਹਾਦਰ ਹਾਂ ਜਦੋਂ ਤੱਕ ਅਸੀਂ ਉਹ ਲੁਕੀ ਸ਼ਕਤੀ ਬਾਹਰ ਲਿਆਉਣ ਲਈ ਮਜਬੂਰ ਨਹੀਂ ਕੀਤੇ ਜਾਂਦੇ। ਦੁਰਘਟਨਾਵਾਂ ਦੇ ਸਮੇਂ, ਯੁੱਧਾਂ  ਦੇ ਦੌਰਾਨ ਅਤੇ ਜ਼ਰੂਰਤ ਪੈਣ 'ਤੇ ਲੋਕ ਹੈਰਾਨ ਕਰਨ ਵਾਲੇ ਕੰਮ ਕਰ ਦਿੰਦੇ ਹਾਂ। ਮਨੁੱਖ ਦੀ ਅਪਣੇ ਆਪ ਨੂੰ ਜ਼ਿੰਦਾ ਰੱਖਣ ਦੀ ਸਮਰਥਾ ਅਨੌਖੀ ਹੈ।  

https://video.twimg.com/ext_tw_video/1016605022161981440/pu/vid/720x720/CSCNqI9LNpgbc6Ta.mp4?tag=3

ਬੀਤੇ ਕੁੱਝ ਦਿਨਾਂ ਵਿਚ ਜੋ ਪਿਆਰ ਮੈਨੂੰ ਮਿਲਿਆ ਉਹ ਬਹੁਤ ਭਾਵੁਕ ਕਰਨ ਵਾਲਾ ਹੈ ਅਤੇ ਮੈਂ ਉਨ੍ਹਾਂ ਲੋਕਾਂ ਦੀ ਬਹੁਤ ਅਹਿਸਾਨਮੰਦ ਹਾਂ ਜਿਨ੍ਹਾਂ ਨੇ ਕੈਂਸਰ ਨਾਲ ਜੰਗ ਦੀ ਅਪਣੀ ਕਹਾਣੀਆਂ ਚਾਹੇ ਉਹ ਉਨ੍ਹਾਂ ਦੀ ਹੋਣ ਜਾਂ ਉਨ੍ਹਾਂ ਦੇ  ਕਰੀਬੀਆਂ ਦੀ, ਮੇਰੇ ਤੋਂ ਸ਼ੇਅਰ ਕੀਤੀ। ਤੁਹਾਡੀ ਕਹਾਣੀਆਂ ਤੋਂ ਮੈਨੂੰ ਸ਼ਕਤੀ ਅਤੇ ਸਾਹਸ ਦੀ ਇਕ ਐਕਸਟ੍ਰਾ ਡੋਜ਼ ਦਿਤੀ ਹੈ ਅਤੇ ਸੱਭ ਤੋਂ ਖਾਸ ਇਹ ਪਤਾ ਚਲਿਆ ਕਿ ਮੈਂ ਇਕੱਲੀ ਨਹੀਂ ਹਾਂ।  

Sonali BendreSonali Bendre

ਹਰ ਦਿਨ ਨਵੀਂ ਚੁਣੋਤੀ ਅਤੇ ਜੀਤ ਲੈ ਕੇ ਆਉਂਦਾ ਹੈ, ਇਨ੍ਹਾਂ ਤੋਂ ਮੈਂ ਇੱਕ - ਇੱਕ ਕਰ ਨਿੱਬੜ ਰਹੀ ਹਾਂ। ਮੈਂ ਬਸ ਇਕ ਕੋਸ਼ਿਸ਼ ਲਗਾਤਾਰ ਕਰ ਰਹੀ ਹਾਂ ਉਹ ਹੈ ਪਾਜ਼ਿਟਿਵ ਆਉਟਲੁੱਕ।  #SwitchOnTheSunshine - ਇਹ ਮੇਰਾ ਇਸ ਤੋਂ ਨਿੱਬੜਨ ਦਾ ਤਰੀਕਾ ਹੈ। ਅਪਣੀ ਯਾਤਰਾ ਸ਼ੇਅਰ ਕਰਨਾ ਵੀ ਇਸ ਦਾ ਹਿੱਸਾ ਹੈ... ਮੈਂ ਸਿਰਫ਼ ਇਹ ਉਮੀਦ ਕਰਦੀ ਹਾਂ ਕਿ ਇਹ ਤੁਹਾਨੂੰ ਯਾਦ ਦਿਵਾਉਂਦਾ ਰਹੇ ਕਿ ਸੱਭ ਕੁੱਝ ਨਹੀਂ ਗੁਆਇਆ ਅਤੇ ਕੋਈ, ਕਿਤੇ ਇਹ ਸਮਝੇ ਕਿ ਤੁਸੀਂ ਕਿਥੋ  ਹੋ ਕੇ ਗੁਜ਼ਰ ਰਹੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement