Delhi News : ਸੰਨੀ ਦਿਓਲ ਨਾਲ ਕਈ ਹਿੱਟ ਫਿਲਮਾਂ ਦੇਣ ਵਾਲੀ ਚੋਟੀ ਦੀ ਅਦਾਕਾਰਾ, ਹੁਣ 50 ਸਾਲ ਦੀ ਉਮਰ 'ਚ ਰਹਿ ਰਹੀ ਇਕੱਲੀ

By : BALJINDERK

Published : Aug 10, 2024, 6:27 pm IST
Updated : Aug 10, 2024, 6:27 pm IST
SHARE ARTICLE
ਕਰਿਸ਼ਮਾ ਕਪੂਰ
ਕਰਿਸ਼ਮਾ ਕਪੂਰ

Delhi News : ਵਿਆਹੁਤਾ ਵਿਅਕਤੀ ਨਾਲ ਕਰਵਾਇਆ ਵਿਆਹ

Delhi News : ਕਰਿਸ਼ਮਾ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਹੀ ਸਾਬਤ ਕਰ ਦਿੱਤਾ ਸੀ ਕਿ ਉਸ 'ਚ ਐਕਟਿੰਗ ਟੈਲੇਂਟ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਲਗਾਤਾਰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਸੰਨੀ ਦਿਓਲ ਅਤੇ ਗੋਵਿੰਦਾ ਨਾਲ ਉਨ੍ਹਾਂ ਦੀ ਜੋੜੀ ਕਾਫੀ ਹਿੱਟ ਰਹੀ। ਕਰਿਸ਼ਮਾ ਕਪੂਰ ਨੇ ਆਪਣੇ ਐਕਟਿੰਗ ਕੈਰੀਅਰ 'ਚ ਕਾਫੀ ਸਫ਼ਲਤਾ ਹਾਸਲ ਕੀਤੀ ਹੈ ਪਰ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਾਫੀ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਕਰੀਅਰ ਲਈ ਪਰਿਵਾਰ ਨਾਲ ਲੜਾਈ ਹੋਈ ਅਤੇ ਫਿਰ ਵਿਆਹ ਤੋਂ ਬਾਅਦ ਦੁੱਖ ਹੀ ਮਿਲਿਆ।

ਇਹ ਵੀ ਪੜੋ:Paris Olympics 2024 : ਓਲੰਪਿਕ ਮੈਡਲ ਦਾ ਰੰਗ ਇੱਕ ਹਫ਼ਤੇ ’ਚ ਪਿਆ ਫਿੱਕਾ, ਅਥਲੀਟ ਨੇ ਸਾਂਝੀ ਕੀਤੀ ਤਸਵੀਰ

ਕਰਿਸ਼ਮਾ ਦੀ ਜ਼ਿੰਦਗੀ 'ਚ ਕਿਸੇ ਸਮੇਂ ਅਭਿਸ਼ੇਕ ਬੱਚਨ ਨੇ ਵੀ ਐਂਟਰੀ ਕੀਤੀ ਸੀ। ਦੋਵੇਂ ਇੱਕ ਦੂਜੇ ਦੇ ਪਿਆਰ ਵਿਚ ਸਨ। ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਵੀ ਆਮ ਹੋ ਗਈਆਂ ਸਨ। ਇੰਨਾ ਹੀ ਨਹੀਂ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ। ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਦੀ ਮੰਗਣੀ ਟੁੱਟ ਗਈ।
ਇਸ ਤੋਂ ਬਾਅਦ ਕਰਿਸ਼ਮਾ ਕਪੂਰ ਇਸ ਸਭ ਤੋਂ ਬਾਹਰ ਆਈ ਅਤੇ ਆਪਣੇ ਕਰੀਅਰ 'ਚ ਕਈ ਫਿਲਮਾਂ 'ਚ ਕੰਮ ਕੀਤਾ। ਪਰ ਆਪਣੇ ਕਰੀਅਰ ਦੇ ਸਿਖਰ 'ਤੇ, ਅਭਿਨੇਤਰੀ ਨੇ ਇੱਕ ਵਿਆਹੇ ਵਿਅਕਤੀ, ਸੰਜੇ ਕਪੂਰ ਨਾਲ ਵਿਆਹ ਕੀਤਾ। ਪਰ ਦੋਵਾਂ ਦਾ 13 ਸਾਲ ਬਾਅਦ ਤਲਾਕ ਹੋ ਗਿਆ।

ਇਹ ਵੀ ਪੜੋ:Ludhiana News : ਲੁਧਿਆਣਾ 'ਚ ਝੂਲਾ ਝੂਲਦੇ ਸਮੇਂ ਗਲੇ 'ਚ ਦੁਪੱਟਾ ਫਸਣ ਕਾਰਨ ਬੱਚੀ ਦੀ ਹੋਈ ਮੌਤ 

ਅੱਜ ਕਰਿਸ਼ਮਾ ਆਪਣੇ ਦੋ ਬੱਚਿਆਂ ਨਾਲ ਇਕੱਲੀ ਰਹਿ ਰਹੀ ਹੈ। ਹੁਣ ਤੱਕ ਉਮਰ ਦੇ ਇਸ ਪੜਾਅ 'ਤੇ ਕਰਿਸ਼ਮਾ ਨੇ ਕਦੇ ਦੂਜੇ ਵਿਆਹ ਬਾਰੇ ਨਹੀਂ ਸੋਚਿਆ ਸੀ। ਭਾਵੇਂ ਕਰਿਸ਼ਮਾ ਦੀ ਨਿੱਜੀ ਜ਼ਿੰਦਗੀ ਚੰਗੀ ਨਹੀਂ ਸੀ, ਪਰ ਉਸ ਨੇ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ 'ਚ ਧਮਾਲ ਮਚਾ ਦਿੱਤੀ। ਗੋਵਿੰਦਾ ਨੇ ਇੱਕ ਵਾਰ ਭਵਿੱਖਬਾਣੀ ਕੀਤੀ ਸੀ ਕਿ ਇਹ ਕੁੜੀ ਟਾਪ ਅਭਿਨੇਤਰੀ ਬਣੇਗੀ, ਉਨ੍ਹਾਂ ਦੀ ਭਵਿੱਖਬਾਣੀ ਵੀ ਸੱਚ ਹੋ ਗਈ। ਕਰਿਸ਼ਮਾ ਕਪੂਰ 90 ਦੇ ਦਹਾਕੇ ਦੀ ਟਾਪ ਅਦਾਕਾਰਾ ਬਣ ਗਈ ਸੀ। ਉਸਨੇ 90 ਦੇ ਦਹਾਕੇ ’ਚ ਬੈਕ ਟੂ ਬੈਕ ਹਿੱਟ ਫਿਲਮਾਂ ਦਿੱਤੀਆਂ। ਸੰਨੀ ਦਿਓਲ ਅਤੇ ਗੋਵਿੰਦਾ ਨਾਲ ਉਸ ਦੀ ਜੋੜੀ ਬਹੁਤ ਹਿੱਟ ਸਾਬਤ ਹੋਈ।

ਇਹ ਵੀ ਪੜੋ:Tamil Nadu News : ਤਮਿਲਨਾਡੂ ’ਚ ਵਿਦਿਆਰਥੀਆਂ ਨੂੰ ਮਿਲੇਗਾ 1,000 ਰੁਪਏ ਪ੍ਰਤੀ ਮਹੀਨਾ

ਕਰਿਸ਼ਮਾ ਕਪੂਰ ਹੁਣ ਫਿਲਮਾਂ 'ਚ ਜ਼ਿਆਦਾ ਨਜ਼ਰ ਨਹੀਂ ਆਉਂਦੀ ਪਰ ਉਸ ਨੇ 'ਮਰਡਰ ਮੁਬਾਰਕ' ਨਾਲ ਓਟੀਟੀ 'ਤੇ ਜ਼ਰੂਰ ਦਸਤਕ ਦਿੱਤੀ ਹੈ। ਫਿਲਮੀ ਦੁਨੀਆ 'ਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਹੁਣ ਉਹ OTT 'ਤੇ ਵੀ ਆਪਣੀ ਪਛਾਣ ਬਣਾ ਰਹੀ ਹੈ।

(For more news apart from  Top actress who gave many hit movies with Sunny Deol, Now living alone at age 50 News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement