Ludhiana News : ਲੁਧਿਆਣਾ 'ਚ ਝੂਲਾ ਝੂਲਦੇ ਸਮੇਂ ਗਲੇ 'ਚ ਦੁਪੱਟਾ ਫਸਣ ਕਾਰਨ ਬੱਚੀ ਦੀ ਹੋਈ ਮੌਤ 

By : BALJINDERK

Published : Aug 10, 2024, 3:08 pm IST
Updated : Aug 10, 2024, 3:08 pm IST
SHARE ARTICLE
file photo
file photo

Ludhiana News : ਤੀਜ ਦੇ ਤਿਉਹਾਰ 'ਤੇ ਘਰ ’ਚ ਲਗਾਇਆ ਗਿਆ ਝੂਲਾ

Ludhiana News : ਲੁਧਿਆਣਾ 'ਚ 11 ਸਾਲਾ ਬੱਚੀ ਦੀ ਫਾਹਾ ਲੈਣ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤੀਜ ਦੇ ਤਿਉਹਾਰ ਮੌਕੇ ਘਰ ਝੂਲਾ ਲਗਾਇਆ ਗਿਆ। ਝੂਲਦੇ ਸਮੇਂ ਉਸਦਾ ਦੁਪੱਟਾ ਉਸਦੇ ਗਲੇ ’ਚ ਫਸ ਗਿਆ। ਦਮ ਘੁਟਣ ਕਾਰਨ ਬੱਚੀ ਦੀ ਮੌਤ ਹੋ ਗਈ। ਲੜਕੀ ਦੀ ਲਾਸ਼ ਅੱਜ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਮਰਨ ਵਾਲੀ ਲੜਕੀ ਦਾ ਨਾਂ ਮੀਨਾਕਸ਼ੀ ਚੌਥੀ ਜਮਾਤ ਦੀ ਵਿਦਿਆਰਥਣ ਸੀ, ਹਾਦਸੇ ਸਮੇਂ ਪਰਿਵਾਰ ਵਾਲੇ ਬਾਜ਼ਾਰ ਗਏ ਹੋਏ ਸਨ।

ਇਹ ਵੀ ਪੜੋ:Barnala News : ਸ਼੍ਰੋਮਣੀ ਅਕਾਲੀ ਦਲ ਦੇ 42 ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਭੇਜੇ ਸੀ ਸਿਰਸਾ : ਢੀਂਡਸਾ

ਮੀਨਾਕਸ਼ੀ ਗੁਰੂ ਨਾਨਕ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ। ਉਹ ਚੌਥੀ ਜਮਾਤ ’ਚ ਪੜ੍ਹਦੀ ਸੀ। ਹਾਦਸੇ ਦੇ ਸਮੇਂ ਘਰ 'ਚ ਸਿਰਫ ਮੀਨਾਕਸ਼ੀ ਦੀ ਛੋਟੀ ਭੈਣ ਅਤੇ ਭਰਾ ਹੀ ਸਨ।

ਇਹ ਵੀ ਪੜੋ:Chandigarh News : ਸੁਖਬੀਰ ਬਾਦਲ ਹਿਮਾਚਲ ਦੇ CM ਨਾਲ ਫੋਟੋ ਖਿਚਵਾ ਕੇ ਪੰਜਾਬ ਦੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਹਨ : ਪਰਮਿੰਦਰ ਢੀਂਡਸਾ 

ਜਾਣਕਾਰੀ ਦਿੰਦੇ ਹੋਏ ਮੀਨਾਕਸ਼ੀ ਦੇ ਪਿਤਾ ਲਖਨਲਾਲ ਨੇ ਦੱਸਿਆ ਕਿ ਉਹ ਉੱਤਰਾਖੰਡ ਦਾ ਰਹਿਣ ਵਾਲਾ ਹੈ। ਉਹ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ’ਚ ਰਹਿੰਦਾ ਹੈ। ਲਖਨਲਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਬੱਚਿਆਂ ਲਈ ਤੀਜ ਦਾ ਸਾਮਾਨ ਖਰੀਦਣ ਲਈ ਬਾਜ਼ਾਰ ਗਿਆ ਸੀ। ਜਦੋਂ ਉਹ ਘਰ ਪਰਤਿਆ ਤਾਂ ਬੱਚੀ ਜ਼ਮੀਨ 'ਤੇ ਪਈ ਸੀ। ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜੋ:Bathinda News : ਡਿਊਟੀ ’ਚ ਅਣਗਹਿਲੀ ਕਰਨ ਵਾਲਿਆਂ ਖਿਲਾਫ਼ SSP ਦਾ ਵੱਡਾ ਐਕਸ਼ਨ 

ਜਾਂਚ ਅਧਿਕਾਰੀ ਸੀਨੀਅਰ ਕਾਂਸਟੇਬਲ ਗੁਰਮੁਖ ਸਿੰਘ ਨੇ ਦੱਸਿਆ ਕਿ ਲੜਕੀ ਮੀਨਾਕਸ਼ੀ ਦੇ ਪਿਤਾ ਲਖਨ ਲਾਲ ਢਾਬੇ 'ਤੇ ਤੰਦੂਰ 'ਤੇ ਕੰਮ ਕਰਦੇ ਹਨ। ਉਹ ਤਿੰਨ ਭੈਣ-ਭਰਾਵਾਂ ’ਚੋਂ ਸਭ ਤੋਂ ਵੱਡੀ ਸੀ। ਇਹ ਪਰਿਵਾਰ ਮਾਡਲ ਟਾਊਨ ’ਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਛੱਤ ਦੀ ਹੁੱਕ ਵਿੱਚ ਝੂਲਾ ਲਾਇਆ ਸੀ। ਝੂਲੇ ਨੂੰ ਝੁਲਾਉਂਦੇ ਸਮੇਂ ਅਚਾਨਕ ਸਕਾਰਫ਼ ਉਸ ਦੇ ਗਲੇ ਵਿਚ ਫਸ ਗਿਆ ਅਤੇ ਉਸ ਦਾ ਦਮ ਘੁੱਟ ਗਿਆ।
ਪਰਿਵਾਰ ਵਾਲਿਆਂ ਅਨੁਸਾਰ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਲੜਕੀ ਦੀ ਗਰਦਨ ਫਾਹੇ 'ਚ ਫਸੀ ਹੋਈ ਸੀ। ਗੁਰਮੁਖ ਸਿੰਘ ਅਨੁਸਾਰ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਗਏ ਹਨ। ਅੱਜ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਦਾ ਸਸਕਾਰ ਕੀਤਾ ਜਾਵੇਗਾ।

(For more news apart from Girl died due to dupatta stuck in her neck while swinging in Ludhiana News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement