Kangna Ranaut: । ਇਹ ਜਾਣਕਾਰੀ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਤੋਂ ਮਿਲੀ ਹੈ।
Kangna Ranaut: ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਹਾਲ ਹੀ 'ਚ ਅਦਾਕਾਰਾ ਨੇ ਮੁੰਬਈ 'ਚ 1 ਕਰੋੜ 56 ਲੱਖ ਰੁਪਏ 'ਚ ਆਫਿਸ ਸਪੇਸ ਖਰੀਦਿਆ ਸੀ।
ਹੁਣ ਸੁਣਨ 'ਚ ਆਇਆ ਹੈ ਕਿ ਕੰਗਨਾ ਨੇ ਮੁੰਬਈ ਦੇ ਬਾਂਦਰਾ ਦੇ ਪਾਲੀ ਹਿੱਲ ਇਲਾਕੇ 'ਚ ਸਥਿਤ ਆਪਣਾ ਬੰਗਲਾ 32 ਕਰੋੜ ਰੁਪਏ 'ਚ ਵੇਚ ਦਿੱਤਾ ਹੈ। ਇਹ ਜਾਣਕਾਰੀ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਤੋਂ ਮਿਲੀ ਹੈ।
ਦਸਤਾਵੇਜ਼ਾਂ ਮੁਤਾਬਕ ਕੰਗਨਾ ਨੇ ਇਹ ਬੰਗਲਾ ਸਤੰਬਰ 2017 'ਚ 20 ਕਰੋੜ ਰੁਪਏ 'ਚ ਖਰੀਦਿਆ ਸੀ। ਹੁਣ ਇਸ ਨੂੰ ਵੇਚ ਕੇ ਉਸ ਨੂੰ 12 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ।
ਇਨ੍ਹਾਂ ਜਾਇਦਾਦਾਂ ਦੇ ਦਸਤਾਵੇਜ਼ਾਂ ਵਿੱਚ ਖਰੀਦਦਾਰ ਦਾ ਨਾਂ ਵੀ ਸ਼ਾਮਲ ਹੈ। ਇਹ ਬੰਗਲਾ ਤਾਮਿਲਨਾਡੂ ਦੇ ਕੋਇੰਬਟੂਰ 'ਚ ਰਹਿਣ ਵਾਲੀ ਕਮਲਿਨੀ ਹੋਲਡਿੰਗਜ਼ ਦੀ ਪਾਰਟਨਰ ਸ਼ਵੇਤਾ ਬਥੀਜਾ ਨੇ ਖਰੀਦਿਆ ਹੈ।
ਦਸਤਾਵੇਜ਼ਾਂ ਦੇ ਅਨੁਸਾਰ, ਅਭਿਨੇਤਰੀ ਦਾ ਇਹ ਬੰਗਲਾ 3,075 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ 565 ਵਰਗ ਫੁੱਟ ਦੀ ਪਾਰਕਿੰਗ ਥਾਂ ਵੀ ਹੈ।
ਇਸ ਸੌਦੇ ਦੀ ਰਜਿਸਟ੍ਰੇਸ਼ਨ 5 ਸਤੰਬਰ ਨੂੰ ਹੋਈ ਸੀ। ਜਿਸ ਲਈ 1.92 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਤੇ 30 ਹਜ਼ਾਰ ਰੁਪਏ ਰਜਿਸਟ੍ਰੇਸ਼ਨ ਫੀਸ ਵੀ ਅਦਾ ਕੀਤੀ ਗਈ।
ਪਾਲੀ ਹਿੱਲ ਵਿੱਚ ਸਥਿਤ ਕੰਗਨਾ ਦੀ ਇਹ ਉਹੀ ਜਾਇਦਾਦ ਹੈ ਜਿਸ ਨੂੰ ਬੀਐਮਸੀ ਨੇ ਸਤੰਬਰ 2020 ਵਿੱਚ ਨੁਕਸਾਨ ਪਹੁੰਚਾਇਆ ਸੀ। ਫਿਰ ਉਸ ਦੇ ਬੰਗਲੇ ਦੀ ਨਾਜਾਇਜ਼ ਉਸਾਰੀ ਦੇ ਆਧਾਰ 'ਤੇ ਭੰਨਤੋੜ ਕੀਤੀ ਗਈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਦੀ ਫਿਲਮ 'ਐਮਰਜੈਂਸੀ' ਨੂੰ ਕੁਝ ਬਦਲਾਅ ਤੋਂ ਬਾਅਦ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੇ ਫਿਲਮ ਨੂੰ U/A ਸਰਟੀਫਿਕੇਟ ਦਿੱਤਾ ਹੈ। ਸੀਬੀਐਫਸੀ ਨੇ ਇਸ ਫਿਲਮ ਦੇ ਕਈ ਦ੍ਰਿਸ਼ਾਂ 'ਤੇ ਇਤਰਾਜ਼ ਜਤਾਇਆ ਸੀ। ਹੁਣ ਇਹ ਫਿਲਮ ਕਈ ਕਟੌਤੀਆਂ ਅਤੇ ਬਦਲਾਅ ਤੋਂ ਬਾਅਦ ਕੁਝ ਹਫਤਿਆਂ 'ਚ ਰਿਲੀਜ਼ ਹੋਵੇਗੀ।