
ਬਾਲੀਵੁੱਡ ਵਿਚ ਦਿਵਾਲੀ ਦਾ ਜਸ਼ਨ ਮਨਾਇਆ ਅਤੇ ਅਦਾਕਾਰਾਂ ਨੇ ਅਪਣੇ ਘਰ ਉਤੇ ਜੰਮ ਕੇ ਪਾਰਟੀਆਂ......
ਮੁੰਬਈ (ਪੀ.ਟੀ.ਆਈ): ਬਾਲੀਵੁੱਡ ਵਿਚ ਦਿਵਾਲੀ ਦਾ ਜਸ਼ਨ ਮਨਾਇਆ ਅਤੇ ਅਦਾਕਾਰਾਂ ਨੇ ਅਪਣੇ ਘਰ ਉਤੇ ਜੰਮ ਕੇ ਪਾਰਟੀਆਂ ਵੀ ਕੀਤੀਆਂ। ਸੋਸ਼ਲ ਮੀਡੀਆ ਉਤੇ ਇਸ ਦਿਨ ਅਦਾਕਾਰਾਂ ਦੀ ਦਿਵਾਲੀ ਪਾਰਟੀਆਂ ਦੀ ਵੀਡੀਓਆਂ ਫੈਲੀਆਂ ਹੋਈਆਂ ਹਨ ਜਿਨ੍ਹਾਂ ਵਿਚੋਂ ਇਕ ਸੰਜੈ ਦੱਤ ਦੀ ਪਾਰਟੀਵ ਦੀ ਵੀਡੀਓ ਸ਼ਾਮਲ ਹੈ। ਸੋਸ਼ਲ ਮੀਡੀਆ ਉਤੇ ਸੰਜੈ ਦੱਤ ਦੀ ਉਨ੍ਹਾਂ ਦੇ ਪਰਵਾਰ ਦੇ ਨਾਲ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਮਾਨਿਅਤਾ ਦੱਤ, ਸੰਜੈ ਦੱਤ, ਸ਼ਹਰਾਨ ਦੱਤ ਅਤੇ ਇਕਰਾ ਦੱਤ ਵੀ ਨਜ਼ਰ ਆ ਰਹੇ ਹਨ।
ਇਸ ਵੀਡੀਓ ਵਿਚ ਸੰਜੈ ਦੇ ਬੇਟੇ ਸ਼ਹਰਾਨ ਵੱਡੇ ਮਾਸੂਮ ਅੰਦਾਜ ਵਿਚ ਪੈਪਰਾਜੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਸੰਜੈ ਦੱਤ ਅਪਣੇ ਬੇਟੇ ਨੂੰ ਕਹਿੰਦੇ ਦਿਖ ਰਹੇ ਹਨ ਕਿ ਉਹ ਮੀਡੀਆ ਦੇ ਨਾਲ ਗੱਲ ਕਰੇ ਅਤੇ ਉਨ੍ਹਾਂ ਨੂੰ ਪੁੱਛੇ। ਅਪਣੇ ਪਾਪਾ ਦੀ ਗੱਲ ਮੰਨ ਦੇ ਹੋਏ ਸ਼ਹਰਾਨ ਵੀ ਮੀਡਿਆ ਵਾਲਿਆਂ ਨੂੰ ਮਾਸੂਮ ਅੰਦਾਜ ਵਿਚ ਪੀਣ ਅਤੇ ਖਾਣ ਲਈ ਪੁੱਛਦੇ ਨਜ਼ਰ ਆ ਰਹੇ ਹਨ। ਅਦਾਕਾਰਾਂ ਦੀਆਂ ਇਹਨਾਂ ਤਸਵੀਰਾਂ ਅਤੇ ਵੀਡੀਓ ਦੇ ਵਿਚ ਸੰਜੈ ਦਾ ਪਾਰਟੀ ਤੋਂ ਬਾਅਦ ਦਾ ਇਕ ਵੀਡੀਓ ਫੈਲ ਰਿਹਾ ਹੈ।
ਇਸ ਵੀਡੀਓ ਵਿਚ ਸ਼ਰਾਬ ਦੇ ਨਸ਼ੇ ਵਿਚ ਸੰਜੈ ਦੱਤ ਮੀਡੀਆ ਦੇ ਸਾਹਮਣੇ ਗਾਲ੍ਹਾਂ ਦਿੰਦੇ ਨਜ਼ਰ ਆ ਰਹੇ ਹਨ। ਸੰਜੈ ਪੈਪਰਾਜੀ ਨੂੰ ਜਾਣ ਨੂੰ ਕਹਿੰਦੇ ਦਿਖ ਰਹੇ ਹਨ। ਦੱਸ ਦਈਏ ਕਿ ਗਾਲ੍ਹਾਂ ਦਿੰਦੇ ਹੋਏ ਸੰਜੈ ਦੀ ਇਹ ਵੀਡੀਓ ਸੋਸ਼ਲ ਮੀਡਿਆ ਉਤੇ ਫੈਲ ਗਈ ਹੈ ਅਤੇ ਸਰੋਤੇ ਇਸ ਨੂੰ ਲੈ ਕੇ ਉਨ੍ਹਾਂ ਨੂੰ ਲਗਾਤਾਰ ਟਰੋਲ ਵੀ ਕਰਦੇ ਦਿਖ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਸੰਜੈ ਦੱਤ ਦੀ‘ਸੰਜੂ’ ਰਿਲੀਜ਼ ਹੋਈ ਸੀ ਜਿਨ੍ਹੇ ਬਾਕਸ ਆਫਿਸ ਉਤੇ ਸ਼ਾਨਦਾਰ ਕਮਾਈ ਕੀਤੀ ਸੀ। ਫਿਲਮ ਵਿਚ ਰਣਬੀਰ ਕਪੂਰ ਨੇ ਸੰਜੈ ਦੱਤ ਦਾ ਕਿਰਦਾਰ ਨਿਭਾਇਆ ਸੀ।
ਉਸ ਦੌਰਾਨ ਫਿਲਮ ਨੂੰ ਲੈ ਕੇ ਵਿਵਾਦ ਵੀ ਹੋਇਆ ਸੀ ਜਿਸ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਇਹ ਫਿਲਮ ਸੰਜੈ ਦੱਤ ਦੀ ਇਮੇਜ ਨੂੰ ਚਮਕਾਉਣ ਲਈ ਬਣਾਈ ਗਈ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸੰਜੈ ਦੱਤ ਦੀਆਂ ਦੋ ਵੱਡੀਆਂ ਫਿਲਮਾਂ ਆਉਣ ਵਾਲੀਆਂ ਹਨ। ਇਕ ਫਿਲਮ‘ਕਲੰਕ’ਹੈ ਜਿਸ ਵਿਚ ਮਾਧੁਰੀ ਦਿਕਸ਼ਿਤ, ਆਲਿਆ ਭੱਟ, ਵਰੁਣ ਧਵਨ ਸਟਾਰ ਨਜ਼ਰ ਆਉਣਗੇ। ਦੂਜੀ ਫਿਲਮ‘ਸ਼ਮਸ਼ੇਰਾ’ਹੈ ਇਸ ਵਿਚ ਸੰਜੈ ਦੱਤ ਅਤੇ ਰਣਬੀਰ ਕਪੂਰ ਇਕੱਠੇ ਨਜ਼ਰ ਆਉਣਗੇ।