
ਸਲੀਮ ਖ਼ਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਅਯੁੱਧਿਆ ਵਿਚ ਮੁਸਲਮਾਨਾਂ ਨੂੰ ਦਿੱਤੀ ਜਾਣ ਵਾਲੀ ਪੰਜ ਏਕੜ ਜ਼ਮੀਨ ‘ਤੇ ਸਕੂਲ ਬਣਾਇਆ ਜਾਣਾ ਚਾਹੀਦਾ ਹੈ।
ਨਵੀਂ ਦਿੱਲੀ: ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਅਯੁੱਧਿਆ ਵਿਚ ਮੁਸਲਮਾਨਾਂ ਨੂੰ ਦਿੱਤੀ ਜਾਣ ਵਾਲੀ ਪੰਜ ਏਕੜ ਜ਼ਮੀਨ ‘ਤੇ ਸਕੂਲ ਬਣਾਇਆ ਜਾਣਾ ਚਾਹੀਦਾ ਹੈ। ਅਯੁੱਧਿਆ ‘ਤੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਸਲੀਮ ਖ਼ਾਨ ਨੇ ਕਿਹਾ ਕਿ ਭਾਰਤ ਦੇ ਮੁਸਲਮਾਨਾਂ ਨੂੰ ਮਸਜਿਦ ਦੀ ਨਹੀਂ ਸਕੂਲਾਂ ਦੀ ਲੋੜ ਹੈ।
Ayodhya Case
ਅਯੁੱਧਿਆ ਵਿਵਾਦ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਸਲਮਾਨ ਦੇ ਪਿਤਾ ਨੇ ਕਿਹਾ ਕਿ ਪੈਗੰਬਰ ਨੇ ਇਸਲਾਮ ਦੀਆਂ ਦੋ ਖੂਬੀਆਂ ਦੱਸੀਆਂ ਹਨ, ਜਿਨ੍ਹਾਂ ਵਿਚ ਪਿਆਰ ਅਤੇ ਸਮਰੱਥਾ ਸ਼ਾਮਲ ਹੈ। ਹੁਣ ਜਦੋਂ ਇਸ ਕਹਾਣੀ ਦਾ ਐਂਡ ਹੋ ਗਿਆ ਹੈ ਤਾਂ ਮੁਸਲਮਾਨਾਂ ਨੂੰ ਇਹਨਾਂ ਦੋ ਵਿਸ਼ੇਸ਼ਤਾਵਾਂ ‘ਤੇ ਚੱਲ ਕੇ ਅੱਗੇ ਵਧਣਾ ਚਾਹੀਦਾ ਹੈ। ‘ਮੁਹੱਬਤ ਜ਼ਾਹਿਰ ਕਰੋ ਅਤੇ ਮਾਫ ਕਰੋ’। ਹੁਣ ਇਸ ਮੁੱਦੇ ਨੂੰ ਫਿਰ ਤੋਂ ਨਾ ਚੁੱਕੋ। ਇੱਥੋਂ ਅੱਗੇ ਵਧੋ।
Muslim
ਉਹਨਾਂ ਕਿਹਾ ਕਿ ਫੈਸਲਾ ਆਉਣ ਤੋਂ ਬਾਅਦ ਜਿਸ ਤਰੀਕੇ ਨਾਲ ਸ਼ਾਂਤੀ ਕਾਇਮ ਰਹੀ ਉਹ ਸ਼ਲਾਘਾਯੋਗ ਹੈ। ਮੁਸਲਮਾਨਾਂ ਨੂੰ ਹੁਣ ਇਸ ਦੀ ਚਰਚਾ ਨਹੀਂ ਕਰਨੀ ਚਾਹੀਦੀ ਹੈ ਅਤੇ ਇਸ ਦੀ ਥਾਂ ਬੁਨਿਆਦੀ ਸਮੱਸਿਆਵਾਂ ਦੀ ਚਰਚਾ ਕਰਨੀ ਚਾਹੀਦੀ ਹੈ। ਸਲੀਮ ਖ਼ਾਨ ਨੇ ਕਿਹਾ ਕਿ ‘ਅਸੀਂ ਨਮਾਜ਼ ਕਿਤੇ ਵੀ ਪੜ੍ਹ ਲਵਾਂਗੇ.. ਟਰੇਨ ਵਿਚ, ਪਲੇਨ ਵਿਚ, ਜ਼ਮੀਨ ‘ਤੇ ਕਿਤੇ ਵੀ। ਪਰ ਸਾਨੂੰ ਵਧੀਆ ਸਕੂਲ ਦੀ ਲੋੜ ਹੈ। ਦੇਸ਼ ਵਿਚ 22 ਕਰੋੜ ਮੁਸਲਮਾਨਾਂ ਨੂੰ ਚੰਗੀ ਸਿਖਲਾਈ ਮਿਲ ਜਾਵੇਗੀ ਤਾਂ ਦੇਸ਼ ਦੀਆਂ ਬਹੁਤ ਕਮੀਆਂ ਖਤਮ ਹੋ ਜਾਣਗੀਆਂ’। ਉਹਨਾਂ ਕਿਹਾ ਕਿ ਉਹ ਪੀਐਮ ਮੋਦੀ ਦੀ ਗੱਲ ਨਾਲ ਸਹਿਮਤ ਹਨ। ਅੱਜ ਸਾਨੂੰ ਸ਼ਾਂਤੀ ਦੀ ਲੋੜ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।