'ਲੋੜਵੰਦਾਂ ਦੇ ਮਸੀਹਾ' ਸੋਨੂੰ ਸੂਦ ਨੂੰ ਮਿਲਿਆ ਇਕ ਹੋਰ ਸਨਮਾਨ, ਬਣੇ Top Global Asian Celebrity
Published : Dec 10, 2020, 12:16 pm IST
Updated : Dec 10, 2020, 12:16 pm IST
SHARE ARTICLE
Sonu Sood named Top Global Asian Celebrity 2020
Sonu Sood named Top Global Asian Celebrity 2020

ਦੱਖਣੀ ਏਸ਼ੀਆਈ ਹਸਤੀਆਂ ਦੀ ਸੂਚੀ ਵਿਚ ਸੋਨੂੰ ਸੂਦ ਨੂੰ ਪਹਿਲੇ ਸਥਾਨ ਨਾਲ ਕੀਤਾ ਗਿਆ ਸਨਮਾਨਿਤ 

ਮੁੰਬਈ: ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਵਾਲੇ ਭਾਰਤੀ ਅਦਾਕਾਰ ਸੋਨੂੰ ਸੂਦ ਨੂੰ ਦੱਖਣੀ ਏਸ਼ੀਆਈ ਹਸਤੀਆਂ ਦੀ ਸੂਚੀ ਵਿਚ ਪਹਿਲੇ ਸਥਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਬ੍ਰਿਟੇਨ ਦੇ ਹਫ਼ਤਾਵਾਰੀ ਅਖ਼ਬਾਰ 'ਈਸਟਰਨ ਆਈ' ਵੱਲੋਂ ਪ੍ਰਕਾਸ਼ਿਤ ਕੀਤੀ ਗਈ 'ਵਿਸ਼ਵ ਵਿਚ 50 ਏਸ਼ੀਆਈ ਹਸਤੀਆਂ' ਦੀ ਸੂਚੀ ਵਿਚ ਸਭ ਤੋਂ ਪਹਿਲਾਂ ਸਥਾਨ ਹਾਸਲ ਕਰਨ ਲਈ 47 ਸਾਲਾ ਅਦਾਕਾਰ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। 

Sonu SoodSonu Sood

ਇਸ ਸੂਚੀ ਦੇ ਜ਼ਰੀਏ ਉਹਨਾਂ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਅਪਣੇ ਕੰਮ ਨਾਲ ਸਮਾਜ ਵਿਚ ਛਾਪ ਛੱਡੀ ਹੈ ਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ।
ਇਸ ਸਨਮਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਸੋਨੂੰ ਸੂਦ ਨੇ ਕਿਹਾ, 'ਮਹਾਂਮਾਰੀ ਦੌਰਾਨ ਮੈਨੂੰ ਅਹਿਸਾਸ ਹੋਇਆ ਕਿ ਅਪਣੇ ਦੇਸ਼ ਦੇ ਲੋਕਾਂ ਦੀ ਸਹਾਇਤਾ ਕਰਨਾ ਮੇਰਾ ਫ਼ਰਜ਼ ਹੈ'। 

sonu soodSonu Sood named Top Global Asian Celebrity 2020

ਦੱਸ ਦਈਏ ਕਿ ਕੋਵਿਡ-19 ਲੌਕਡਾਊਨ ਦੇ ਸਮੇਂ ਸੋਨੂੰ ਸੂਦ ਨੇ ਭਾਰਤੀ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਭੇਜਣ ਲਈ ਸਹਾਇਤਾ ਕੀਤੀ ਸੀ। 'ਈਸਟਰਨ ਆਈ' ਦੇ ਸੰਪਾਦਕ ਅਸਜ਼ਦ ਨਜ਼ੀਰ ਨੇ ਇਹ ਸੂਚੀ ਤਿਆਰ ਕੀਤੀ। ਉਹਨਾਂ ਨੇ ਕਿਹਾ ਕਿ ਸੋਨੂੰ ਸੂਦ ਇਸ ਸਨਮਾਨ ਦੇ ਹੱਕਦਾਰ ਹਨ ਕਿਉਂਕਿ ਲੌਕਡਾਊਨ ਦੇ ਸਮੇਂ ਦੂਜਿਆਂ ਦੀ ਸਹਾਇਤਾ ਕਰਨ ਲਈ ਕਿਸੇ ਵੀ ਹੋਰ ਹਸਤੀ ਨੇ ਇੰਨਾ ਸਹਿਯੋਗ ਨਹੀਂ ਕੀਤਾ।

Sonu soodSonu sood

ਇਸ ਤੋਂ ਇਲਾਵਾ ਸੋਨੂੰ ਸੂਦ ਨੂੰ ਉਹਨਾਂ ਦੇ ਕੰਮਾਂ ਲਈ ਪੰਜਾਬ ਸਰਕਾਰ ਤੇ ਆਂਧਰਾ ਪ੍ਰਦੇਸ਼ ਸਰਕਾਰ ਨੇ ਵੀ ਸਨਮਾਨਤ ਕੀਤਾ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ 'ਤੇ ਸੰਯੁਕਤ ਰਾਸ਼ਟਰ ਨੇ ਸੋਨੂੰ ਸੂਦ ਨੂੰ 'ਏਜੀਡੀ ਸਪੈਸ਼ਲ ਹਿਊਮਨਟੇਰੀਅਨ ਐਕਸ਼ਨ ਅਵਾਰਡ' ਨਾਲ ਸਨਮਾਨਿਤ ਕੀਤਾ ਹੈ। ਉਹਨਾਂ ਦੇ ਪ੍ਰਸ਼ੰਸਕ ਵੀ ਉਹਨਾਂ ਲਈ ਭਾਰਤ ਸਰਕਾਰ ਕੋਲੋਂ ਦੇਸ਼ ਦਾ ਸਰਵਉਚ ਸਨਮਾਨ ਦੇਣ ਦੀ ਮੰਗ ਕਰ ਰਹੇ ਹਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement