
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਮਾਂ ਬਨਣ ਦੀ ਰਾਹ ਦੇਖ ਰਹੇ...
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਮਾਂ ਬਨਣ ਦੀ ਰਾਹ ਦੇਖ ਰਹੇ ਉਨ੍ਹਾਂ ਦੇ ਫ਼ੈਨਜ਼ ਦੇ ਲਈ ਚੰਗੀ ਖ਼ਬਰ ਹੈ। ਅਨੁਸ਼ਕਾ ਸ਼ਰਮਾ ਮਾਂ ਬਣ ਗਈ ਹੈ। ਜੀ ਹਾਂ, ਅਨੁਸ਼ਕਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਇਹ ਚੰਗੀ ਖਬਰ ਉਨ੍ਹਾਂ ਦੇ ਪਤੀ ਅਤੇ ਇੰਡੀਅਨ ਕ੍ਰਿਕਟਰ ਵਿਰਾਟ ਕੋਹਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ਦੇ ਜ਼ਰੀਏ ਦਿੱਤੀ ਹੈ।
Virat Kohli Post
ਪਹਿਲੀ ਵਾਰ ਪਿਤਾ ਬਨਣ ਦੀ ਖ਼ੁਸ਼ੀ ਵਿਚ ਵਿਰਾਟ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, ਸਾਨੂੰ ਦੋਨਾਂ ਨੂੰ ਇਹ ਦੱਸਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਦੁਪਹਿਰ ਸਮੇਂ ਸਾਡੇ ਘਰ ਲੜਕੀ ਨੇ ਜਨਮ ਲਿਆ ਹੈ। ਅਸੀਂ ਤੁਹਾਡੇ ਪਿਆਰ ਅਤੇ ਮੰਗਲਕਾਮਨਾਵਾਂ ਦੇ ਲਈ ਦਿਲ ਤੋਂ ਧਨਵਾਦੀ ਹਾਂ। ਅਨੁਸ਼ਕਾ ਅਤੇ ਸਾਡੀ ਬੇਟੀ, ਦੋਨੋਂ ਬਿਲਕੁਲ ਠੀਕ ਹਨ ਅਤੇ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਸਾਨੂੰ ਇਸ ਜ਼ਿੰਦਗੀ ਦਾ ਇਹ ਚੈਪਟਰ ਤਜ਼ਰਬਾ ਕਰਨ ਨੂੰ ਮਿਲਿਆ।
Virat Kohli
ਅਸੀਂ ਜਾਣਦੇ ਹਾਂ ਕਿ ਤੁਸੀਂ ਇਹ ਜਰੂਰ ਸਮਝੋਗੇ ਕਿ ਇਸ ਸਮੇਂ ਸਾਨੂੰ ਥੋੜੀ ਪ੍ਰਾਈਵੇਸੀ ਚਾਹੀਦੀ ਹੈ। ਅਨੁਸ਼ਕਾ ਅਤੇ ਵਿਰਾਟ ਨੇ 27 ਅਗਸਤ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ‘ਤੇ ਇਕ ਫੋਟੋ ਸ਼ੇਅਰ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਦੋਨੋਂ ਜਲਦ ਹੀ ਪੈਰੇਂਟਸ ਬਨਣ ਵਾਲੇ ਹਨ। ਉਸ ਫੋਟੋ ਵਿਚ ਅਨੁਸ਼ਕਾ ਦਾ ਬੇਬੀ ਸਾਫ਼ ਨਜ਼ਰ ਆ ਰਿਹਾ ਸੀ।
Anushka Sharma, Virat Kohli
ਅਨੁਸ਼ਕਾ ਅਤੇ ਵਿਰਾਟ ਦੀ ਉਹ ਫੋਟੋ ਸੋਸ਼ਲ ਮੀਡੀਆ ਉਤੇ ਜਬਰਦਸਤ ਵਾਇਰਲ ਹੋਈ ਸੀ ਅਤੇ ਫ਼ੈਨਜ਼ ਦੇ ਜਾਨਣ ਲਈ ਕਾਫ਼ੀ ਐਕਸਾਈਟੇਡ ਸੀ ਕਿ ਕਦੋਂ ਅਨੁਸ਼ਕਾ ਸ਼ਰਮਾ ਮਾਂ ਬਣੇਗੀ। ਅੱਜ ਅਨੁਸ਼ਕਾ ਅਤੇ ਵਿਰਾਟ ਦੇ ਨਾਲ-ਨਾਲ ਉਨ੍ਹਾਂ ਦੇ ਫ਼ੈਨਜ਼ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ ਕਿਉਂਕਿ ਉਨ੍ਹਾਂ ਦੇ ਘਰ ਨੰਨ੍ਹੀ ਮਹਿਮਾਨ ਨੇ ਕਦਮ ਰੱਖ ਲਿਆ ਹੈ।